ਹਾਰ ਦਾ ਬਦਲਾ ਲੈਣ ਲਈ ਅਸ਼ਵਿਨ ਕਰ ਰਹੇ ਹਨ ਇਹ ਖਾਸ ਤਿਆਰੀ

01/12/2018 1:48:04 PM

ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੀ ਦੱਖਣੀ ਅਫਰੀਕਾ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ ਅਤੇ ਪਹਿਲੇ ਟੈਸਟ 'ਚ ਉਸ ਨੂੰ ਮੇਜ਼ਬਾਨ ਟੀਮ ਤੋਂ 72 ਦੌੜਾਂ ਦੀ ਹਾਰ ਝਲਣੀ ਪਈ। ਹੁਣ ਦੋਹਾਂ ਦੇਸ਼ਾਂ ਵਿਚਾਲੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਸ਼ਨੀਵਾਰ ਨੂੰ ਸੇਂਚੂਰੀਅਨ 'ਚ ਖੇਡਿਆ ਜਾਵੇਗਾ। ਪਹਿਲੇ ਟੈਸਟ 'ਚ ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਜਦਕਿ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ।

ਟੀਮ ਇੰਡੀਆ ਨੇ ਪਹਿਲੇ ਟੈਸਟ 'ਚ ਇਕ ਸਪਿਨਰ ਰਵੀਚੰਦਰਨ ਅਸ਼ਵਿਨ ਦੇ ਨਾਲ ਮੈਦਾਨ ਸੰਭਾਲਿਆ। ਹਾਲਾਂਕਿ ਅਸ਼ਵਿਨ ਦਾ ਗੇਂਦ ਨਾਲ ਪ੍ਰਦਰਸ਼ਨ ਆਕਰਸ਼ਕ ਨਹੀਂ ਰਿਹਾ। ਹੁਣ ਉਹ ਦੂਜੇ ਟੈਸਟ 'ਚ ਦੱਖਣੀ ਅਫਰੀਕੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਲਈ ਨਵਾਂ ਤਰੀਕਾ ਲੱਭ ਰਹੇ ਹਨ। ਬੀ.ਸੀ.ਸੀ.ਆਈ. ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਰਿਲੀਜ਼ ਕੀਤਾ ਹੈ, ਜਿਸ 'ਚ ਅਸ਼ਵਿਨ ਆਫ ਸਪਿਨ ਦੀ ਬਜਾਏ ਮੱਧ ਗਤੀ ਦੀ ਗੇਂਦਬਾਜ਼ੀ ਕਰਦੇ ਹੋਏ ਦਿਸੇ। ਇਸ ਗੇਂਦ ਦੀ ਲਾਈਨ ਇੰਨੀ ਚੰਗੀ ਰਹੀ ਕਿ ਬੱਲੇਬਾਜ਼ ਨੇ ਕੋਈ ਛੇੜਖਾਨੀ ਨਹੀਂ ਕੀਤੀ ਅਤੇ ਪਿੱਛੇ ਜਾਣ ਦਿੱਤਾ।

 

 

A post shared by Team India (@indiancricketteam) on


ਟੀਮ ਇੰਡੀਆ ਫਿਲਹਾਲ ਤਿੰਨ ਮੈਚਾਂ ਦੀ ਸੀਰੀਜ਼ 'ਚ 0-1 ਨਾਲ ਪਿੱਛੇ ਚਲ ਰਹੀ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਦੀ ਕੋਸ਼ਿਸ਼ ਦੂਜੇ ਟੈਸਟ 'ਚ ਦਮਦਾਰ ਵਾਪਸੀ ਕਰਨ ਦੀ ਹੋਵੇਗੀ। ਵੈਸੇ ਜੇਕਰ ਟੀਮ ਇੰਡੀਆ ਨੇ ਅੰਤਿਮ ਗਿਆਰਾਂ 'ਚ ਕੋਈ ਛੇੜਛਾੜ ਕੀਤੀ ਤਾਂ ਇਹ ਦੇਖਣਾ ਦਿਲਚਸਪ ਹੋ ਸਕਦਾ ਹੈ ਕਿ ਰਵੀਚੰਦਰਨ ਅਸ਼ਵਿਨ ਉਸ ਦਾ ਹਿੱਸਾ ਹੋਣਗੇ ਜਾਂ ਨਹੀਂ।


Related News