ਪੰਜਾਬ ਦੇ ਅਧਿਆਪਕ ਖਿੱਚ ਲੈਣ ਤਿਆਰੀ, ਸ਼ੁਰੂ ਹੋ ਰਹੀ ਇਹ ਪ੍ਰਕਿਰਿਆ, ਜਾਣੋ ਕਿਵੇਂ ਕਰਨਾ ਹੈ Apply
Saturday, Jun 08, 2024 - 01:46 PM (IST)
ਲੁਧਿਆਣਾ (ਵਿੱਕੀ) : ਲੋਕ ਸਭਾ ਚੋਣਾਂ ਤੋਂ ਮਗਰੋਂ ਕੋਡ ਆਫ ਕੰਡਕਟ ਹਟਣ ਤੋਂ ਬਾਅਦ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ਼ ਦੇ ਤਬਾਦਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਟਰਾਂਸਫਰ ਦਾ ਸਾਰਾ ਕੰਮ ਆਨਲਾਈਨ ਪੋਰਟਲ ਜ਼ਰੀਏ ਨਾਲ ਕੀਤਾ ਜਾਵੇਗਾ। ਭਾਵੇਂ ਹੁਣ ਇਸ ਸਬੰਧ ’ਚ ਅਧਿਕਾਰਕ ਤੌਰ ’ਤੇ ਕਿਸੇ ਵੀ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ ਹੈ। ਰੈਗੂਲਰ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ਼ ਇਸ ਪ੍ਰਕਿਰਿਆ ਲਈ ਅਰਜ਼ੀਆਂ ਕਰ ਸਕਦੇ ਹਨ।
ਇਕ ਹੋਰ ਸੂਚਨਾ ਦੇ ਅਨੁਸਾਰ ਵਿਭਾਗ ਵੱਲੋਂ ਜੁਲਾਈ ਮਹੀਨੇ ਦੇ ਅਖ਼ੀਰ ਤੱਕ ਤਬਾਦਲੇ ਦਾ ਕੰਮ ਪੂਰਾ ਕਰਨ ਦਾ ਮਕਸਦ ਰੱਖਿਆ ਗਿਆ ਹੈ। ਇਸ ਪ੍ਰਕਿਰਿਆ ਨਾਲ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਲਾਭ ਹੋਵੇਗਾ। ਇਹ ਪ੍ਰਕਿਰਿਆ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਆਪਣੇ ਘਰਾਂ ਦੇ ਕਰੀਬ ਜਾਂ ਆਪਣੀ ਪਸੰਦ ਦੇ ਸਥਾਨਾਂ ’ਤੇ ਸਕੂਲਾਂ ’ਚ ਟਰਾਂਸਫਰ ਹੋਣ ਦਾ ਮੌਕਾ ਪ੍ਰਦਾਨ ਕਰੇਗੀ। ਇਸ ਨਾਲ ਅਧਿਆਪਕਾਂ ਦੀ ਕਮੀ ਵਾਲੇ ਸਕੂਲਾਂ ’ਚ ਅਧਿਆਪਕਾਂ ਦੀ ਗਿਣਤੀ ’ਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਡੂੰਘਾ ਸਦਮਾ, ਨੌਜਵਾਨ ਪੁੱਤਰ ਦੀ ਭਿਆਨਕ ਹਾਦਸੇ ਦੌਰਾਨ ਮੌਤ
ਅਪਲਾਈ ਕਿਵੇਂ ਕਰੀਏ
ਇਛੁੱਕ ਅਧਿਆਪਕ ਅਤੇ ਕਰਮਚਾਰੀ ਵਿਭਾਗ ਵੱਲੋਂ ਜਾਰੀ ਆਨਲਾਈਨ ਟਰਾਂਸਫਰ ਪੋਰਟਲ ਜ਼ਰੀਏ ਅਪਲਾਈ ਕਰ ਸਕਦੇ ਹੋ।
ਅਪਲਾਈ ਕਰਦੇ ਸਮੇਂ, ਉਨ੍ਹਾਂ ਨੂੰ ਆਪਣੀ ਪਸੰਦ ਦੇ ਸਕੂਲਾਂ ਦੀ ਪਹਿਲਾਂ ਸੂਚੀ ਦੇਣੀ ਹੋਵੇਗੀ।
ਵਿਭਾਗ ਮੈਰਿਟ ਆਧਾਰ ’ਤੇ ਅਤੇ ਅਧਿਆਪਕਾਂ ਦੀ ਅਗਵਾਈ ਅਨੁਸਾਰ ਤਬਾਦਲੇ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8