ਅਖਿਲੇਸ਼ ਨੇ ਭਾਜਪਾ ’ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਹਾਰ ਦਾ ਬਦਲਾ ਅਯੁੱਧਿਆ ਦੇ ਸਾਧੂ-ਸੰਤਾਂ ਤੋਂ ਨਾ ਲਵੋ

Sunday, Jun 23, 2024 - 09:17 PM (IST)

ਅਖਿਲੇਸ਼ ਨੇ ਭਾਜਪਾ ’ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਹਾਰ ਦਾ ਬਦਲਾ ਅਯੁੱਧਿਆ ਦੇ ਸਾਧੂ-ਸੰਤਾਂ ਤੋਂ ਨਾ ਲਵੋ

ਨੈਸ਼ਨਲ ਡੈਸਕ- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਬਿਨਾਂ ਨਾਂ ਲਏ ਹੀ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਬਿਨਾਂ ਕਿਸੇ ਦਾ ਨਾਂ ਲਏ ਐਕਸ ’ਤੇ ਪੋਸਟ ਪਾ ਕੇ ਲਿਖਿਆ ਕਿ ਉੱਤਰ ਪ੍ਰਦੇਸ਼ ਭਾਜਪਾ ਆਪਣੀ ਹਾਰ ਦਾ ਬਦਲਾ ਅਯੁੱਧਿਆ ਦੇ ਸਾਧੂ-ਸੰਤਾਂ ਤੋਂ ਨਾ ਲਵੇ। ਜੋ ਸੱਚੇ ਸੱਜਣ ਹਨ, ਉਨ੍ਹਾਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।

ਦਰਅਸਲ ਲੋਕ ਸਭਾ ਚੋਣਾਂ ’ਚ ਉੱਤਰ ਪ੍ਰਦੇਸ਼ ਦੀ ਫੈਜ਼ਾਬਾਦ ਸੀਟ ’ਤੇ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਯੁੱਧਿਆ ’ਚ ਹੋਈ ਭਾਜਪਾ ਦੀ ਹਾਰ ਨੂੰ ਲੈ ਕੇ ਸਮੀਖਿਆ ਦਾ ਦੌਰ ਅਜੇ ਜਾਰੀ ਹੈ। ਉਥੇ ਅਯੁੱਧਿਆ ’ਚ ਭਾਜਪਾ ਦੀ ਹਾਰ ਨੂੰ ਲੈ ਕੇ ਹੋਈ ਸਮੀਖਿਆ ਮੀਟਿੰਗ ’ਚ ਅਯੁੱਧਿਆ ਦੇ ਜ਼ਿਲਾ ਅਧਿਕਾਰੀ ਅਤੇ ਹਨੂਮਾਨਗੜ੍ਹੀ ਦੇ ਮਹੰਤ ਰਾਜੂ ਦਾਸ ਵਿਚਾਲੇ ਤਿੱਖੀ ਬਹਿਸ ਹੋਈ।

PunjabKesari

ਇਸ ਦੌਰਾਨ ਯੋਗੀ ਸਰਕਾਰ ਦੇ ਦੋ ਮੰਤਰੀ ਵੀ ਉੱਥੇ ਮੌਜੂਦ ਸਨ। ਉਥੇ ਹੀ ਮਹੰਤ ਅਤੇ ਡੀ. ਐੱਮ. ਵਿਚਕਾਰ ਹੋਈ ਤਕਰਾਰ ਤੋਂ ਬਾਅਦ ਮਹੰਤ ਰਾਜੂ ਦਾਸ ਦੇ ਗੰਨ ਮੈਨ ਨੂੰ ਹਟਾ ਦਿੱਤਾ ਗਿਆ। ਇਸ ਦਰਮਿਆਨ ਹਨੂਮਾਨਗੜ੍ਹੀ ਦੇ ਮਹੰਤ ਦੇ ਗੰਨ ਮੈਨ ਨੂੰ ਹਟਾਏ ਜਾਣ ਤੋਂ ਬਾਅਦ ਸਪਾ ਮੁਖੀ ਅਖਿਲੇਸ਼ ਯਾਦਵ ਨੇ ਵੀ ਹੁਣ ਪ੍ਰਤੀਕਿਰਿਆ ਦਿੱਤੀ ਹੈ। ਅਖਿਲੇਸ਼ ਯਾਦਵ ਨੇ ਮਹੰਤ ਦੇ ਗੰਨ ਮੈਨ ਨੂੰ ਹਟਾਉਣ ਨੂੰ ਲੈ ਕੇ ਭਾਜਪਾ ’ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਅਯੁੱਧਿਆ ਦੇ ਸਾਧੂ-ਸੰਤਾਂ ਤੋਂ ਬਦਲਾ ਨਾ ਲਵੇ। ਮਹੰਤ ਦੇ ਗੰਨ ਮੈਨ ਨੂੰ ਹਟਾਉਣ ’ਤੇ ਅਖਿਲੇਸ਼ ਯਾਦਵ ਨੇ ਕਿਹਾ ਕਿ ਜਿਹੜੇ ਸੱਚੇ ਸੱਜਣ ਹਨ, ਉਨ੍ਹਾਂ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।

ਦੱਸ ਦੇਈਏ ਕਿ ਅਯੁੱਧਿਆ ’ਚ ਝੜਪ ਦਾ ਮਾਮਲਾ ਗਰਮਾਇਆ ਹੋਇਆ ਹੈ ਅਤੇ ਸੂਬਾ ਸੰਗਠਨ ਨੇ ਇਸ ਮਾਮਲੇ ’ਤੇ ਅਯੁੱਧਿਆ ਇਕਾਈ ਤੋਂ ਰਿਪੋਰਟ ਤਲਬ ਕੀਤੀ ਹੈ। ਇਹ ਮਾਮਲਾ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੌਮੀ ਪ੍ਰਧਾਨ ਦੋਵਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਭਾਜਪਾ ਦੀ ਸਮੀਖਿਆ ਦੌਰਾਨ 2 ਮੰਤਰੀਆਂ ਦੀ ਮੌਜੂਦਗੀ ’ਚ ਡੀ. ਐੱਮ. ਅਯੁੱਧਿਆ ਦੀ ਮਹੰਤ ਰਾਜੂ ਦਾਸ ਨਾਲ ਹੋਈ ਝੜਪ ’ਤੇ ਰਿਪੋਰਟ ਤਲਬ ਕੀਤੀ ਗਈ ਹੈ।

ਅਯੁੱਧਿਆ ਦੇ ਇੰਚਾਰਜ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਦੇ ਬੁਲਾਉਣ ’ਤੇ ਸਮੀਖਿਆ ਮੀਟਿੰਗ ’ਚ ਮਹੰਤ ਰਾਜੂ ਦਾਸ ਗਏ ਸਨ, ਜਦਕਿ ਉਨ੍ਹਾਂ ਅਤੇ ਕੈਬਨਿਟ ਮੰਤਰੀ ਜੈਵੀਰ ਸਿੰਘ ਦੀ ਮੌਜੂਦਗੀ ’ਚ ਡੀ. ਐੱਮ. ਅਤੇ ਮਹੰਤ ਰਾਜੂ ਦਾਸ ਵਿਚਕਾਰ ਝੜਪ ਹੋਈ ਸੀ। ਇਸ ਝੜਪ ਤੋਂ ਬਾਅਦ ਰਾਜੂ ਦਾਸ ਦੇ ਗੰਨ ਮੈਨ ਨੂੰ ਹਟਾ ਦਿੱਤਾ ਗਿਆ ਸੀ।

ਮਹੰਤ ਰਾਜੂ ਦਾਸ ਅਤੇ ਡੀ. ਐੱਮ. ਅਯੁੱਧਿਆ ਨੀਤੀਸ਼ ਕੁਮਾਰ ਦੀ ਝੜਪ ਯੋਗੀ ਸਰਕਾਰ ਦੇ ਕੈਬਨਿਟ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਅਤੇ ਜੈਵੀਰ ਸਿੰਘ ਦੀ ਮੌਜੂਦਗੀ ’ਚ ਹੋਈ ਸੀ। ਮਹੰਤ ਰਾਜੂ ਦਾਸ ਅਯੁੱਧਿਆ ਦੇ ਇੰਚਾਰਜ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਤੋਂ ਸਮਾਂ ਮੰਗ ਕੇ ਹਾਰ ’ਤੇ ਆਪਣੀ ਫੀਡਬੈਕ ਦੇਣ ਪਹੁੰਚੇ ਸਨ। ਇਸ ਦੌਰਾਨ ਉਥੇ ਡੀ. ਐੱਮ. ਅਯੁੱਧਿਆ ਨੀਤੀਸ਼ ਕੁਮਾਰ ਮੌਜੂਦ ਸਨ ਅਤੇ ਉਹ ਮਹੰਤ ਰਾਜੂ ਦਾਸ ਵੱਲੋਂ ਚੋਣਾਂ ਦੌਰਾਨ ਪ੍ਰਸ਼ਾਸਨ ਖਿਲਾਫ ਦਿੱਤੇ ਬਿਆਨਾਂ ਤੋਂ ਬੇਹੱਦ ਨਾਰਾਜ਼ ਸਨ।


author

Rakesh

Content Editor

Related News