ਸ਼ਖ਼ਸ ਨਾਲ ਇੰਨੀ ਬੇਰਹਿਮੀ! ਪਹਿਲਾਂ ਪਿਸ਼ਾਬ ਪਿਲਾਇਆ ਫਿਰ ਜੁੱਤੀਆਂ ਦਾ ਹਾਰ ਗਲ਼ 'ਚ ਪਾ ਕੇ ਪਿੰਡ 'ਚ ਘੁਮਾਇਆ

05/29/2024 4:22:36 PM

ਗੁਨਾ- ਮੱਧ ਪ੍ਰਦੇਸ਼ ਦੇ ਗੁਨਾ ਤੋਂ ਇਕ ਅਣਮਨੁੱਖੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਵਿਅਕਤੀ ਨੂੰ ਅਗਵਾ ਕਰ ਕੇ ਉਸ ਨੂੰ ਪਿਸ਼ਾਬ ਪਿਲਾਇਆ ਗਿਆ। ਵਿਅਕਤੀ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰਾਂ ਨੇ ਹੀ ਉਸ ਨਾਲ ਅਣਮਨੁੱਖੀ ਵਤੀਰਾ ਕੀਤਾ। ਉਸ ਨੂੰ ਅਗਵਾ ਕੀਤਾ ਅਤੇ ਤਿੰਨ ਦਿਨ ਤੱਕ ਬੰਧਕ ਬਣਾ ਕੇ ਰੱਖਿਆ। ਉਸ ਨੂੰ ਜੁੱਤੀਆਂ ਦਾ ਹਾਰ ਪਹਿਨਾਇਆ ਅਤੇ ਔਰਤਾਂ ਦੇ ਕੱਪੜੇ ਪਹਿਨਾ ਕੇ ਮੂੰਹ 'ਤੇ ਕਾਲਖ ਲਾ ਕੇ ਮੁੰਡਨ ਕਰ ਕੇ ਉਸ ਨੂੰ ਪੂਰੇ ਪਿੰਡ ਵਿਚ ਘੁੰਮਾਇਆ।

ਇਹ ਵੀ ਪੜ੍ਹੋ- ਦਿੱਲੀ 'ਚ ਗਰਮੀ ਦਾ ਕਹਿਰ; LG ਦਾ ਵੱਡਾ ਫ਼ੈਸਲਾ, ਦੁਪਹਿਰ 12 ਤੋਂ 3 ਵਜੇ ਤੱਕ ਕੰਮ ਨਹੀਂ ਕਰਨਗੇ ਮਜ਼ਦੂਰ

ਪੀੜਤ ਮਹੇਂਦਰ ਸਿੰਘ ਬੰਜਾਰਾ ਨੇ ਦੱਸਿਆ ਕਿ ਉਸ ਨੂੰ 10-12  ਲੋਕ ਜ਼ਬਰਦਸਤੀ ਇਕ ਜੀਪ 'ਚ ਅਗਵਾ ਕਰ ਕੇ ਆਪਣੇ ਨਾਲ ਲੈ ਗਏ। ਉਨ੍ਹਾਂ ਲੋਕਾਂ ਨੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ। ਫਿਰ ਔਰਤਾਂ ਵਾਲੇ ਕੱਪੜੇ ਅਤੇ ਜੁੱਤੀਆਂ ਦਾ ਹਾਰ ਪਹਿਨਾਇਆ। ਉਸ ਨੂੰ ਜ਼ਬਰਦਸਤੀ ਪਿਸ਼ਾਬ ਵੀ ਪਿਲਾਇਆ ਗਿਆ।  ਇੰਨਾ ਹੀ ਨਹੀਂ ਮੂੰਹ 'ਤੇ ਕਾਲਖ ਲਾ ਦਿੱਤੀ ਗਈ। ਇਹ ਸਾਰੇ ਲੋਕ ਉਸ ਨੂੰ ਬੰਧਕ ਬਣਾ ਕੇ ਕਈ ਥਾਂ ਘੁੰਮਾਉਂਦੇ ਰਹੇ।

ਇਹ ਵੀ ਪੜ੍ਹੋ- ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, 2 ਜੂਨ ਨੂੰ ਕਰਨਾ ਹੋਵੇਗਾ ਆਤਮਸਮਰਪਣ

ਪੀੜਤ ਦਾ ਕਹਿਣਾ ਹੈ ਕਿ ਜੇਕਰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਤਾਂ ਖ਼ੁਦਕੁਸ਼ੀ ਤੋਂ ਇਲਾਵਾ ਉਸ ਕੋਲ ਕੋਈ ਦੂਜਾ ਰਾਹ ਨਹੀਂ ਬਚੇਗਾ। ਇਸ ਘਟਨਾ ਦੇ ਪਿੱਛੇ ਬੰਜਾਰਾ ਸਮਾਜ ਦੀ ਪ੍ਰਥਾ ਵਿਚ ਤੈਅ ਕੀਤੀ ਗਈ ਰਾਸ਼ੀ ਦਾ ਭੁਗਤਾਨ ਨਾ ਕਰਨਾ ਦੱਸਿਆ ਜਾ ਰਿਹਾ ਹੈ। ਮਹੇਂਦਰ ਦੀ ਚਚੇਰੀ ਭੈਣ ਦਾ ਵਿਆਹ ਦੋਸ਼ੀ ਪੱਖ ਦੇ ਇਕ ਵਿਅਕਤੀ ਨਾਲ ਹੋਇਆ ਸੀ ਅਤੇ 20 ਲੱਖ ਰੁਪਏ ਦੇਣਾ ਤੈਅ ਹੋਇਆ ਸੀ। ਪੁਲਸ ਮੁਤਾਬਕ ਗੁਨਾ ਵਿਚ ਪੀੜਤ ਦੀ ਸ਼ਿਕਾਇਤ 'ਤੇ ਦੇਰ ਰਾਤ 7 ਲੋਕਾਂ ਖਿਲਾਫ਼ ਅਗਵਾ ਕਰਨ, ਬੰਧਕ ਬਣਾ ਕੇ ਕੁੱਟਮਾਰ ਕਰਨ ਅਤੇ ਅਣਮਨੁੱਖੀ ਵਤੀਰਾ ਕੀਤੇ ਜਾਣ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ; 11 ਸਾਲਾ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਦੀ ਜੱਲਾਦ ਡਾਕਟਰ ਮਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News