ਸੈਲਫੀ ਲੈਣ ਲਈ ਫੈਨਜ਼ ਕਰ ਰਿਹਾ ਸੀ ਤਾਪਸੀ ਪੰਨੂ ਦਾ ਪਿੱਛਾ, ਅਦਾਕਾਰਾ ਨੂੰ ਆਇਆ ਗੁੱਸਾ

Thursday, Jun 13, 2024 - 02:45 PM (IST)

ਸੈਲਫੀ ਲੈਣ ਲਈ ਫੈਨਜ਼ ਕਰ ਰਿਹਾ ਸੀ ਤਾਪਸੀ ਪੰਨੂ ਦਾ ਪਿੱਛਾ, ਅਦਾਕਾਰਾ ਨੂੰ ਆਇਆ ਗੁੱਸਾ

ਬਾਲੀਵੁੱਡ- ਤਾਪਸੀ ਪੰਨੂ ਨੇ ਕੁਝ ਸਮਾਂ ਪਹਿਲਾਂ ਆਪਣੇ ਬੁਆਏਫ੍ਰੈਂਡ ਮੈਥਿਆਸ ਬੋ ਨਾਲ ਵਿਆਹ ਕਰਵਾਇਆ ਹੈ। ਦੋਵਾਂ ਨੇ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਵਿਆਹ ਤੋਂ ਬਾਅਦ ਤਾਪਸੀ ਦੇ ਲੁੱਕ ਜਾਂ ਸਟਾਈਲ 'ਚ ਕੋਈ ਬਦਲਾਅ ਨਹੀਂ ਆਇਆ। ਅੱਜ ਵੀ ਉਹ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਵੇਂ ਉਹ ਵਿਆਹ ਤੋਂ ਪਹਿਲਾਂ ਦਿਖਾਈ ਦਿੰਦੀ ਸੀ। ਪਰ ਪ੍ਰਸ਼ੰਸਕ ਅਤੇ ਪੈਪਰਜ਼ ਤਾਪਸੀ ਦਾ ਸਾਥ ਨਹੀਂ ਛੱਡ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ- IND VS PAK ਮੈਚ ਦੌਰਾਨ ਗੁੱਸੇ 'ਚ 'ਲਾਲ' ਹੋਈ ਅਨੁਸ਼ਕਾ ਸ਼ਰਮਾ ਦਾ ਵੀਡੀਓ ਹੋਇਆ ਵਾਇਰਲ

ਹਾਲ ਹੀ 'ਚ ਮੁੰਬਈ 'ਚ ਇੱਕ ਫ਼ਿਲਮ ਦੀ ਸਕਰੀਨਿੰਗ ਦੌਰਾਨ ਅਜਿਹੀ ਘਟਨਾ ਵਾਪਰੀ ਹੈ। ਤਾਪਸੀ ਫ਼ਿਲਮ ਦੇਖਣ ਤੋਂ ਬਾਅਦ ਆਪਣੀ ਭੈਣ ਨਾਲ ਬਾਹਰ ਆ ਰਹੀ ਸੀ ਜਦੋਂ ਕੁਝ ਫੈਨਜ਼ ਨੇ ਫੋਟੋਆਂ ਲਈ ਉਸ ਦਾ ਪਿੱਛਾ ਕੀਤਾ। ਤਾਪਸੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

ਇੰਸਟੈਂਟ ਬਾਲੀਵੁੱਡ ਦੇ ਸ਼ੇਅਰ ਕੀਤੇ ਗਏ ਵੀਡੀਓ 'ਚ ਤਾਪਸੀ ਨੇ ਸਫੇਦ ਰੰਗ ਦੀ ਸਕਰਟ ਅਤੇ ਹਰੇ ਰੰਗ ਦੇ ਟਾਪ 'ਚ ਬਾਹਰ ਆਉਂਦੀ ਦਿਖਾਈ ਦੇ ਰਹੀ ਹੈ। ਜਦੋਂ ਫੈਨਜ਼ ਉਸ ਨੂੰ ਜ਼ਬਰਦਸਤੀ ਰੋਕਦੇ ਹਨ ਅਤੇ ਸੈਲਫੀ ਦੀ ਮੰਗ ਕਰਦੇ ਹਨ ਤਾਂ ਅਦਾਕਾਰਾ ਆਪਣੀ ਕਾਰ ਵੱਲ ਵਧਣ ਲੱਗਦੀ ਹੈ। ਹਾਲਾਂਕਿ, ਤਾਪਸੀ ਦੇ ਐਕਸਪ੍ਰੈਸ਼ਨ ਨੂੰ ਦੇਖਦੇ ਹੋਏ ਇਹ ਸਾਫ਼ ਹੈ ਕਿ ਉਹ ਫੋਟੋ ਖਿਚਵਾਉਣ ਦੇ ਮੂਡ 'ਚ ਨਹੀਂ ਹੈ।

 

 
 
 
 
 
 
 
 
 
 
 
 
 
 
 
 

A post shared by Instant Bollywood (@instantbollywood)

ਪਰ ਇੱਕ ਫੈਨਜ਼ ਉਸ ਦਾ ਪਿੱਛਾ ਕਰਦਾ ਹੈ ਅਤੇ ਕਾਰ ਤੱਕ ਪਹੁੰਚ ਜਾਂਦਾ ਹੈ। ਇਹ ਗੱਲ ਤਾਪਸੀ ਨੂੰ ਗੁੱਸੇ 'ਚ ਆ ਜਾਂਦੀ ਹੈ ਅਤੇ ਉਹ ਕਹਿੰਦੀ ਹੈ - ਚਲੇ ਜਾਓ...

ਇਹ ਖ਼ਬਰ ਵੀ ਪੜ੍ਹੋ- B'Day Spl :ਅੱਜ ਹੈ ਇਸ ਮਸ਼ਹੂਰ ਅਦਾਕਾਰਾ ਦਾ ਜਨਮਦਿਨ, ਬੋਲਡਨੈੱਸ ਅਤੇ ਫਿਟਨੈੱਸ ਕਾਰਨ ਰਹਿੰਦੀ ਹੈ ਚਰਚਾ 'ਚ

ਤਾਪਸੀ ਪੰਨੂ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਫਿਰ ਆਈ ਹਸੀਨ ਦਿਲਰੁਬਾ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਉਸ ਨੇ ਸੈੱਟ ਤੋਂ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਫੋਟੋ 'ਚ ਤਾਪਸੀ ਚਮਕਦਾਰ ਪੀਲੇ ਰੰਗ ਦੀ ਸਾੜੀ 'ਚ ਪਾਣੀ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਤਾਪਸੀ ਨੇ ਇਸ ਫੋਟੋ 'ਤੇ ਕੈਪਸ਼ਨ ਲਿਖਿਆ- "ਹਰ ਕੋਈ ਜਿੱਥੇ ਵੀ ਹੈ, ਉੱਥੋਂ ਦੇਖ ਰਿਹਾ ਹੈ। ਅਸੀਂ ਦਰਸ਼ਕਾਂ ਦੀਆਂ ਅੱਖਾਂ ਵੱਲ ਦੇਖ ਰਹੇ ਹਾਂ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News