IIT-JEE ਦੀ ਤਿਆਰੀ ਕਰ ਰਹੇ 17 ਸਾਲਾ ਨੌਜਵਾਨ ਨੇ ਕਮਰੇ ’ਚ ਫਾਹਾ ਲੈ ਕੀਤੀ ਖ਼ੁਦਕੁਸ਼ੀ
Monday, Jun 17, 2024 - 10:39 AM (IST)
ਜੈਪੁਰ (ਭਾਸ਼ਾ) - ਰਾਜਸਥਾਨ ਦੇ ਕੋਟਾ ’ਚ ਭਾਰਤੀ ਤਕਨੀਕੀ ਸੰਸਥਾਨ-ਸਾਂਝੀ ਦਾਖ਼ਲਾ ਪ੍ਰੀਖਿਆ (ਆਈ. ਆਈ. ਟੀ.-ਜੇ. ਈ. ਈ.) ਦੀ ਤਿਆਰੀ ਕਰ ਰਹੇ ਇਕ 17 ਸਾਲਾ ਨੌਜਵਾਨ ਨੇ ਆਪਣੇ ਕਮਰੇ ’ਚ ਫਾਹਾ ਲਾ ਕੇ ਆਤਮਹੱਤਿਆ ਕਰ ਲਈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਬਿਹਾਰ ਦੇ ਮੋਤੀਹਾਰੀ ਦੇ ਰਹਿਣ ਵਾਲੇ ਆਯੂਸ਼ ਜੈਸਵਾਲ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਲਈ ਮਹਾਵੀਰ ਨਗਰ ਇਲਾਕੇ ਦੇ ਸਮਰਾਟ ਚੌਕ ਕੋਲ ਇਕ ਪੇਇੰਗ ਗੈਸਟ ਹਾਊਸ ’ਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ: 2 ਵੱਡੇ ਭਰਾਵਾਂ ਨੇ ਛੋਟੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
ਸ਼ਨੀਵਾਰ ਰਾਤ ਤੱਕ ਜਦੋਂ ਉਹ ਆਪਣੇ ਕਮਰੇ ’ਚੋਂ ਬਾਹਰ ਨਹੀਂ ਆਇਆ ਤਾਂ ਉਸ ਦੇ ਦੋਸਤਾਂ ਨੇ ਪੇਇੰਗ ਗੈਸਟ ਹਾਊਸ ਦੇ ਮਾਲਕ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਨੇ ਪੁਲਸ ਨੂੰ ਇਸ ਬਾਰੇ ਦੱਸਿਆ। ਥਾਣਾ ਅਧਿਕਾਰੀ ਮਹੇਂਦਰ ਮਾਰੂ ਨੇ ਦੱਸਿਆ, ‘‘ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਇਕ ਵਿਦਿਆਰਥੀ ਆਪਣੇ ਕਮਰੇ ’ਚ ਫਾਹੇ ਨਾਲ ਲਟਕਿਆ ਮਿਲਿਆ। ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦੇ ਇਥੇ ਪੁੱਜਣ ਤੋਂ ਬਾਅਦ ਪੋਸਟਮਾਰਟਮ ਕਰਾਇਆ ਜਾਵੇਗਾ। ਕੋਟਾ ’ਚ ਇਸ ਸਾਲ ਹੁਣ ਤੱਕ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਕਿਸੇ ਵਿਦਿਆਰਥੀ ਵੱਲੋਂ ਆਤਮਹੱਤਿਆ ਕੀਤੇ ਜਾਣ ਦਾ ਇਹ 11ਵਾਂ ਮਾਮਲਾ ਹੈ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਅਪਾਰਟਮੈਂਟ 'ਚੋਂ ਬਰਾਮਦ ਹੋਈਆਂ ਤਿੰਨ ਭੈਣਾਂ ਸਮੇਤ ਚਾਰ ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8