ਲੁਧਿਆਣਾ ਦੇ ਲੀਡਰ ਨੇ ਲਿਆ ਰਾਹੁਲ ਗਾਂਧੀ ਦੀ ਹਾਰ ਦਾ ਬਦਲਾ, ਹਰ ਪਾਸੇ ਹੋ ਰਹੀ ਚਰਚਾ

06/05/2024 10:55:37 AM

ਲੁਧਿਆਣਾ (ਹਿਤੇਸ਼)- ਲੋਕ ਸਭਾ ਚੋਣਾਂ ਵਿਚ ਜਿਥੇ ਐੱਨ.ਡੀ.ਏ. ਖਾਸ ਕਰਕੇ ਭਾਜਪਾ ਦੀ ਜਿੱਤ ਦੇ ਦਾਅਵਿਆਂ ਦੀ ਹਵਾ ਨਿਕਲਣ ਦੇ ਬਾਅਦ ਜੇਕਰ ਕਿਸੇ ਗੱਲ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ ਤਾਂ ਉਹ ਅਮੇਠੀ ਤੋਂ ਗਾਂਧੀ ਪਰਿਵਾਰ ਦੇ ਨਜ਼ਦੀਕੀ ਕਿਸ਼ੋਰੀ ਲਾਲ ਵਲੋਂ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਹਰਾਉਣ ਦੀ ਹੈ। ਹੁਣ ਹਰ ਕਿਸੇ ਦੇ ਮਨ ਵਿਚ ਇਕ ਹੀ ਸਵਾਲ ਪੈਦਾ ਹੋ ਰਿਹਾ ਕਿ ਕਿਸ਼ੋਰੀ ਲਾਲ ਹੈ ਕੌਣ, ਜਿਨ੍ਹਾਂ ਨੂੰ ਗਾਂਧੀ ਪਰਿਵਾਰ ਵਲੋਂ ਅਮੇਠੀ ਤੋਂ ਆਪਣਾ ਵਿਕਲਪ ਬਣਾਇਆ ਗਿਆ। ਜਿਸਨੂੰ ਲੈ ਕੇ ਇਹ ਸਭ ਤੋਂ ਅਹਿਮ ਹੈ ਕਿ ਕਿਸ਼ੋਰੀ ਲਾਲ ਦਾ ਸਬੰਧ ਪੰਜਾਬ ਖਾਸ ਕਰਕੇ ਲੁਧਿਆਣਾ ਤੋਂ ਹੈ ਉਹ ਇਹੀ ਪਲੇ ਵਧੇ ਹਨ ਅਤੇ ਹੁਣ ਤੱਕ ਇਥੇ ਰਹਿੰਦੇ ਹਨ ਪਰ ਲਗਭਗ 40 ਸਾਲ ਪਹਿਲਾ ਯੂਥ ਕਾਂਗਰਸ ਵਲੋਂ ਕੋਆਡੀਨੇਟਰ ਬਣ ਕੇ ਅਮੇਠੀ ਗਏ ਅਤੇ ਰਣਜੀਤ ਗਾਧੀ ਦੀ ਜਿੱਤ ਦੇ ਬਾਅਦ ਉਥੇ ਦੇ ਹੋ ਕੇ ਰਹਿ ਗਏ ਕਿਉਂਕਿ ਰਾਜੀਵ ਗਾਂਧੀ ਦੇਬਾਅਦ ਕਿਸ਼ੋਰੀ ਲਾਲ ਅਮੇਠੀ ਅਤੇ ਰਾਇਬਰੇਲੀ ਤੋਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਪ੍ਰਤੀਨਿਧੀ ਦੇ ਰੂਪ ਵਿਚ ਕੰਮ ਕਰਦੇ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਹਾਰ ਮਗਰੋਂ ਛਲਕਿਆ ਅਕਾਲੀ ਉਮੀਦਵਾਰ ਦਾ ਦਰਦ! ਕਿਹਾ- 'ਅਕਾਲੀ ਦਲ ਦੇ ਹਾਲਾਤ ਨਾ ਇਧਰ ਕੇ ਨਾ ਉਧਰ ਕੇ'

ਉਨ੍ਹਾਂ ਨੇ ਪ੍ਰਿਅੰਕਾ ਗਾਂਧੀ ਦਾ ਕਾਫੀ ਨਜ਼ਦੀਕੀ ਮੰਨਿਆ ਜਾਂਦਾ ਹੈ ਅਤੇ ਰਾਹੁਲ ਗਾਂਧੀ ਦੇ ਵਾਇਨਾਡ ਤੋਂ ਚੋਣ ਲੜਨ ਦੀ ਵਜ੍ਹਾ ਨਾਲ ਪ੍ਰਿਅੰਕਾ ਜਾਂ ਉਨਾਂ ਦੇ ਪਤੀ ਦੇ ਅਮੇਠੀ ਤੋਂ ਮੈਦਾਨ ਵਿਚ ਉਤਰਨ ਦੀ ਚਰਚਾ ਦੇ ਮੁਕਾਬਲੇ ਕਿਸ਼ੋਰੀ ਲਾਲ ਨੂੰ ਉਮੀਦਵਾਰ ਬਣਾਇਆ ਗਿਆ।

ਜਿਸ ਦੀ ਵਜ੍ਹਾ ਇਹ ਮੰਨੀ ਜਾ ਰਹੀ ਹੈ ਕਿ ਸਮ੍ਰਿਤੀ ਇਰਾਨੀ ਵੱਲੋਂ ਗਾਂਧੀ ਪਰਿਵਾਰ ’ਤੇ ਚੋਣਾਂ ਦੇ ਮੈਦਾਨ ਦੌਰਾਨ ਹੀ ਅਮੇਠੀ ਵਿਚ ਆਉਣ ਸਮੇਤ ਪਿਛਲੀ ਵਾਰ ਵਾਇਨਾਡ ਜਾਣ ਦਾ ਮੁੱਦਾ ਚੁਕਿਆ ਜਾ ਰਿਹਾ ਸੀ ਜਿਸਦੇ ਮੱਦੇਨਜ਼ਰ ਲੰਮੇ ਸਮੇਂ ਤੋਂ ਅਮੇਠੀ ਗਰਾਊਂਡ ਲੈਵਲ ’ਤੇ ਪਬਲਿਕ ਵਿਚ ਪਕੜ ਰੱਖਣ ਵਾਲੇ ਕਿਸ਼ੋਰੀ ਲਾਲ ਨੂੰ ਟਿਕਟ ਦੇਣ ਦਾ ਫਾਰਮੂਲਾ ਵਰਤਿਆ ਗਿਆ ਹੈ ਜੋ ਕਾਮਯਾਬ ਵੀ ਰਿਹਾ।

ਅਮੇਠੀ ਤੋਂ 6ਵੇਂ ਗੈਰ-ਗਾਂਧੀ ਐੱਮ.ਪੀ ਹੋਣਗੇ ਕੇ.ਐੱਲ ਸ਼ਰਮਾ

ਕੇ.ਐੱਲ ਸ਼ਰਮਾ ਨਾਲ ਜੁੜਿਆ ਇਕ ਪਹਿਲੂ ਇਹ ਵੀ ਹੈ ਕਿ ਅਮੇਠੀ ਤੋਂ 6ਵੇਂ ਗੈਰ ਗਾਂਧੀ ਐੱਮ.ਪੀ ਹੋਣਗੇ। ਇਸ ਤੋਂ ਪਹਿਲਾ 1967 ਤੋਂ ਲੈ ਕੇ 1977 ਤੱਕ ਵਿਦਿਆਧਰ ਵਾਜਪਾਈ ਅਤੇ ਰਵਿੰਦਰ ਪ੍ਰਤਾਪ ਸਿੰਘ ਅਮੇਠੀ ਦੇ ਸੰਸਦ ਰਹੇ। ਇਸਦੇ ਬਾਅਦ 1980 ਵਿਚ ਸੰਜੇ ਗਾਂਧੀ ਨੇ ਮੋਰਚਾ ਸੰਭਾਲਿਆ ਅਤੇ 1991 ਤੱਕ ਰਾਜੀਵ ਗਾਂਧੀ ਅਮੇਠੀ ਤੋਂ ਐੱਮ.ਪੀ ਰਹੇ। ਭਾਂਵੇਕਿ 1991 ਤੋਂ 1998 ਤੱਕ ਕੈਪਟਨ ਸਤੀਸ਼ ਸ਼ਰਮਾ ਅਤੇ ਸੰਜੇ ਸਿੰਘ ਅਮੇਠੀ ਦੇ ਗੈਰ ਗਾਂਧੀ ਐੱਮ.ਪੀ ਬਣੇ ਪਰ 1999 ਤੋਂ 2019 ਤੱਕ ਅਮੇਠੀ ਸੀਟ ’ਤੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਕਬਜ਼ਾ ਰਿਹਾ। ਜਿਥੇ ਸਮ੍ਰਿਤੀ ਇਰਾਨੀ ਦੀ ਜਿੱਤ ਦੇ 5 ਸਾਲ ਦੇ ਅੰਦਰ ਹੀ ਕੇ.ਅੇੱਲ ਸ਼ਰਮਾ ਨੇ ਗਾਂਧੀ ਪਰਿਵਾਰ ਦੀ ਸਿਆਸੀ ਵਿਰਾਸਤ ਨੂੰ ਵਾਪਸ ਹਾਲਸ ਕਰ ਲਿਆ ਹੈ।

ਰਾਹੁਲ ਗਾਂਧੀ ਦੀ ਹਾਰ ਦਾ ਬਦਲਾ ਲੈਣ ਸਮੇਤ ਪਾਰਟੀ ਦੀ ਸਥਿਤੀ ਵਿਚ ਕੀਤਾ ਸੁਧਾਰ

ਅਮੇਠੀ ਤੋਂ ਕੇਐੱਲ ਸ਼ਰਮਾ ਦੀ ਜਿੱਤ ਨੂੰ ਰਾਹੁਲ ਗਾਂਧੀ ਦੀ ਹਾਰ ਦਾ ਬਦਲਾ ਲੈਣਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ ਊਥੇ ਇਸ ਨਾ ਪਾਰਟੀ ਦੀ ਸਥਿਤੀ ਵਿਚ ਵੀ ਸੁਧਾਰ ਹੋਇਆ ਹੈ ਕਿਉਂਕਿ 2007 ਤੋਂ ਲੈ ਕੇ 2002 ਤੱਕ ਦੀਆਂ ਚਾਰ ਵਿਧਾਨਸਭਾ ਚੋਣਾਂ ਦੇ ਦੌਰਾਨ ਅਮੇਠੀ ਤੋਂ ਕਾਂਗਰਸ ਦਾ ਵੋਟ ਬੈਂਕ 20 ਪ੍ਰਤੀਸ਼ਤ ਡਾਊਨ ਹੋਇਆ ਹੈ। ਇਸੇ ਤਰਾਂ 2009 ਅਤੇ 2014 ਦੀਆਂ ਲੋਕਸਭਾ ਚੋਣ ਦੇ ਦੌਰਾਨ ਅਮੇਠੀ ਤੋਂ ਰਾਹੁਲ ਗਾਂਧੀ ਦੀ ਜਿੱਤ ਦਾ ਮਾਰਜਨ 2 ਲੱਖ ਡਾਊਨ ਹੋ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਭਾਜਪਾ ਨੂੰ ਲੈ ਬੈਠਿਆ '400 ਪਾਰ' ਦਾ ਨਾਅਰਾ!

ਇਸ ਤੋਂ ਇਲਾਵਾ ਪਿਛਲੀਆਂ ਦੋ ਵਿਧਾਨਸਭਾ ਚੋਣਾਂ ਦੇ ਦੌਰਾਨ ਕਾਂਗਰਸ ਨੂੰ ਅਮੇਠੀ ਵਿਚ ਇਕ ਵੀ ਸੀਟ ਨਹੀਂ ਮਿਲੀ। ਜਿਨਾਂ ਵਿਚ 2017 ਦੇ ਦੌਰਾਨ ਭਾਜਪਾ ਨੂੰ 4 ਅਤੇ ਸਮਾਜਵਾਦੀ ਪਾਰਟੀ ਨੂੰ ਅਮੇਠੀ ਦੀ ਇਕ ਸੀਟ ‘ਤੇ ਜਿੱਤ ਹਾਸਲ ਹੋਈ ਸੀ ਜਦਕਿ 2022 ਦੀਆਂ ਵਿਧਾਨਸਭਾ ਚੋਣਾਂ ਦੇ ਦੌਰਾਨ ਕਾਂਗਰਸ ਅਮੇਠੀ ਦੀਆਂ 4 ਸੀਟਾਂ ’ਤੇ ਤੀਜੇ ਨੰਬਰ ’ਤੇ ਰਹੀ ਸੀ ਪਰ ਕਿਸ਼ੋਰੀ ਲਾਲ ਨੇ 2 ਸਾਲ ਦੇ ਅੰਦਰ ਹੀ ਲੋਕਸਭਾ ਚੋਣਾਂ ਦੇ ਦੌਰਾਨ 1.67 ਲੱਖ ਤੋਂ ਜ਼ਿਆਦਾ ਵੋਟਾਂ ਦੇ ਨਾਲ ਜਿੱਤ ਹਾਸਲ ਕਰਕੇ ਸਾਰੀ ਸਥਿਤੀ ਨੂੰ ਬਦਲ ਕੇ ਰੱਖ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News