ਅਸ਼ਵਿਨ ਦੀ ਸੀ. ਐੱਸ. ਕੇ. ਪਰਿਵਾਰ ’ਚ ਵਾਪਸੀ, ਹਾਈ ਪ੍ਰਫਾਰਮੈਂਸ ਕੇਂਦਰ ਤੇ ਅਕੈਡਮੀ ਦੀ ਮਿਲੀ ਕਮਾਨ

Thursday, Jun 06, 2024 - 02:29 PM (IST)

ਅਸ਼ਵਿਨ ਦੀ ਸੀ. ਐੱਸ. ਕੇ. ਪਰਿਵਾਰ ’ਚ ਵਾਪਸੀ, ਹਾਈ ਪ੍ਰਫਾਰਮੈਂਸ ਕੇਂਦਰ ਤੇ ਅਕੈਡਮੀ ਦੀ ਮਿਲੀ ਕਮਾਨ

ਨਵੀਂ ਦਿੱਲੀ, (ਭਾਸ਼ਾ)– ਭਾਰਤ ਦਾ ਤਜਰਬੇਕਾਰ ਆਫ ਸਪਿਨਰ ਆਰ. ਅਸ਼ਵਿਨ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਹਾਈ ਪ੍ਰਫਾਰਮੈਂਸ ਸੈਂਟਰ ਦੀ ਕਮਾਨ ਸੰਭਾਲਣ ਲਈ ਤਿਆਰ ਹੈ, ਜਿਸ ਨਾਲ ਸੰਭਾਵਿਤ ਫ੍ਰੈਂਚਾਈਜ਼ੀ ਵਿਚ ਉਸਦੀ ਵਾਪਸੀ ਦਾ ਰਸਤਾ ਸਾਫ ਹੋ ਜਾਵੇਗਾ, ਜਿਸ ਨੇ ਉਸ ਨੂੰ ਰਾਸ਼ਟਰੀ ਪੱਧਰ ’ਤੇ ਪਹਿਚਾਣ ਦਿਵਾਈ। ਸੀ. ਐੱਸ. ਕੇ. ਦੇ ਸੀ. ਈ. ਓ. ਕਾਸ਼ੀ ਵਿਸ਼ਵਨਾਥਨ ਨੇ ਦੱਸਿਆ ਕਿ ਅਸ਼ਵਿਨ ਦੇ ਨਾਲ-ਨਾਲ ਭਾਰਤ ਤੇ ਵਿਦੇਸ਼ਾਂ ਵਿਚ ਟੀਮ ਦੀਆਂ ਵੱਖ-ਵੱਖ ਅਕੈਡਮੀਆਂ ਦੀ ਵੀ ਜ਼ਿੰਮੇਵਾਰੀ ਸੰਭਾਲੇਗਾ। ਉਸ ਨੇ ਕਿਹਾ ਕਿ ਅਸ਼ਵਿਨ ਭਾਰਤ ਤੇ ਤਾਮਿਲਨਾਡੂ ਦੇ ਮਹਾਨ ਖਿਡਾਰੀਆਂ ਵਿਚੋਂ ਇਕ ਹੈ ਤੇ ਉਸਦੀ ਗੈਰ-ਹਾਜ਼ਰੀ ਵਿਚ ਹਾਈ ਪ੍ਰਫਾਰਮੈਂਸ ਕੇਂਦਰ ਤੇ ਸਾਡੀਆਂ ਅਕੈਡਮੀਆਂ ਨੂੰ ਵੱਡਾ ਬੜ੍ਹਾਵਾ ਮਿਲੇਗਾ।’’


author

Tarsem Singh

Content Editor

Related News