ਸ਼੍ਰੀਲੰਕਾ ਦੌਰੇ ਤੋਂ ਬਾਅਦ ਆਰਾਮ ਕਰਦੇ ਰੋਹਿਤ ਦੀ ਆਪਣੀ ਪਤਨੀ ਨਾਲ ਇਹ ਖੂਬਸੂਰਤ ਤਸਵੀਰ
Wednesday, Mar 21, 2018 - 07:31 PM (IST)

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਨੂੰ ਹਾਲ ਹੀ 'ਚ ਸ਼੍ਰੀਲੰਕਾ ਦੌਰੇ 'ਤੇ ਨਿਦਾਹਾਸ ਟਰਾਫੀ ਜਿਤਾਉਣ ਵਾਲੇ ਰੋਹਿਤ ਸ਼ਰਮਾ ਦਾ ਅਗਲਾ ਟੀਚਾ ਮੰਬਈ ਦੀ ਟੀਮ ਨੂੰ ਚੈਂਪੀਅਨ ਬਣਾਉਣਾ ਹੈ। ਅਗਲੇ ਮਹੀਨੇ ਤੋਂ ਭਾਰਤ 'ਚ ਆਈ.ਪੀ.ਐੱਲ. ਦਾ ਟੀ-20 ਮੇਲਾ ਸ਼ੁਰੂ ਹੋਣ ਵਾਲਾ ਹੈ, ਪਰ ਰੋਹਿਤ ਇਸ ਸਮੇਂ ਆਰਾਮ ਦੇ ਮੂਡ 'ਚ ਹਨ। ਰੋਹਿਤ ਇਹ ਸਮਾਂ ਆਪਣੇ ਪਰਿਵਾਰ ਅਤੇ ਆਪਣੀ ਪਤਨੀ ਨਾਲ ਬਿਤਾ ਰਹੇ ਹਨ। ਇਸ ਦੌਰਾਨ ਰੋਹਿਤ ਨੇ ਆਪਣੀ ਪਤਨੀ ਰੀਤਿਕਾ ਨਾਲ ਇਕ ਤਸਵੀਰ ਈਂਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਰੋਹਿਤ ਨੇ ਆਪਣੀ ਇਸ ਪੋਸਟ ਦੇ ਕੈਪਸ਼ਨ 'ਚ ਲਿਖਿਆ ਕਿ ਬਲੂ ਵਾਟਰਸ, ਬਲੂ ਸਕਾਈ ਅਤੇ ਇਸਦਾ ਸੁੱਖ। ਰੋਹਿਤ ਅਤੇ ਰਿਤਿਕਾ ਦੀ ਇਸ ਖੂਬਸੂਰਤ ਤਸਵੀਰ ਨੂੰ ਅੱਧੇ ਘੰਟੇ 'ਚ ਹੀ ਇਕ ਲੱਖ ਤੋਂ ਜ਼ਿਆਦਾ ਲਾਈਕਸ ਮਿਲੇ ਹਨ।
ਰੋਹਿਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹ ਲਗਾਤਾਰ ਈਂਸਟਾ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਸ਼੍ਰੀਲੰਕਾ ਦੌਰੇ ਦੇ ਬਾਅਦ ਰੋਹਿਤ ਸ਼ਰਮਾ ਨੇ ਆਪਣੀ ਪਤਨੀ ਰਿਤਿਕਾ ਨਾਲ ਫਲਾਈਟ 'ਚ ਇਕ ਸੈਲਫੀ ਸ਼ੇਅਰ ਕੀਤੀ ਸੀ, ਜਿਸ 'ਚ ਉਹ ਆਪਣੀ ਪਤਨੀ ਨੂੰ ਨੀਂਦ ਤੋਂ ਜਗਾਉਂਦੇ ਦਿਸ ਰਹੇ ਸਨ।