ਅਫਗਾਨਿਸਤਾਨ ਦੇ ਇਸ ਖਿਡਾਰੀ ਨੇ ਟੀ-20 ''ਚ ਜੜਿਆ ਦੋਹਰਾ ਸੈਂਕੜਾ, ਲਗਾਏ 21 ਛੱਕੇ

Saturday, Sep 16, 2017 - 05:18 PM (IST)

ਨਵੀਂ ਦਿੱਲੀ— ਕ੍ਰਿਕਟ ਜਗਤ 'ਚ ਹੁਣ ਤਾਂ ਹਰ ਰੋਜ਼ ਇਕ ਨਾ ਇਕ ਨਵੇਂ ਰਿਕਾਰਡ ਬਣਦੇ ਜਾ ਰਹੇ ਹਨ ਪਰ ਕਈ ਰਿਕਾਰਡ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਕ੍ਰਿਕਟ ਜਗਤ 'ਚ ਕਦੀ ਭੁਲਾਇਆ ਨਹੀਂ ਜਾ ਸਕਦਾ। ਅਜਿਹਾ ਹੀ ਇਕ ਰਿਕਾਰਡ ਅਫਗਾਨਿਸਤਾਨ ਦੇ ਬੱਲੇਬਾਜ਼ ਨੇ ਆਪਣੇ ਨਾਮ ਕਰ ਲਿਆ ਹੈ। ਅਫਗਾਨਿਸਤਾਨ ਦੇ ਸ਼ਫੀਕਉੱਲਾ ਸ਼ਫਾਕ ਨੇ ਟੀ-20 ਕ੍ਰਿਕਟ 'ਚ ਦੋਹਰਾ ਸੈਂਕੜਾ ਬਣਾ ਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਉਹ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।


ਸ਼ਫਾਕ ਨੇ ਦੋਹਰਾ ਸੈਂਕੜਾ ਘਰੇਲੂ ਟੀ-20 ਮੈਚ 'ਚ ਬਣਾਇਆ ਹੈ। ਇਹ ਮੈਚ ਖਤੀਜ ਕ੍ਰਿਕਟ ਅਕਾਦਮੀ ਅਤੇ ਕਾਬੁਲ ਸਟਾਰ ਕ੍ਰਿਕਟ ਕੱਲਬ ਵਿਚਾਲੇ ਹੋਇਆ ਸੀ। ਸ਼ਫਾਕ ਨੇ 71 ਗੇਂਦਾਂ 'ਚ 214 ਦੌੜਾਂ ਦੀ ਧਾਕੜ ਪਾਰੀ ਖੇਡ ਕੇ ਆਪਣੇ ਨਾਮ ਟੀ-20 ਕ੍ਰਿਕਟ ਦਾ ਪਹਿਲਾ ਦੋਹਰੇ ਸੈਂਕੜੇ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਉਨ੍ਹਾਂ ਨੇ ਇਸ ਪਾਰੀ 'ਚ 26 ਚੌਕੇ ਅਤੇ 21 ਛੱਕੇ ਲਗਾਏ।

ਖਤੀਜ ਕ੍ਰਿਕਟ ਅਕਾਦਮੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਾਬੁਲ ਸਟਾਰ ਕ੍ਰਿਕਟ ਕੱਲਬ ਦੇ ਸਾਹਮਣੇ 352 ਦੌੜਾਂ ਦਾ ਟੀਚਾ ਰੱਖਿਆ। ਜਿਸ ਦਾ ਪਿੱਛਾ ਕਰਦੇ ਹੋਏ ਕਾਬੁਲ ਸਟਾਰ ਕ੍ਰਿਕਟ ਕੱਲਬ ਦੀ ਟੀਮ 107 ਦੌੜਾਂ ਹੀ ਬਣਾ ਸਕੀ।


Related News