ਤੀਜਾ ਮੈਚ ਵੀ ਡਰਾਅ, ਹੁਣ ਆਖਰੀ ਮੈਚ ''ਤੇ ਨਜ਼ਰਾਂ

09/25/2017 11:46:16 PM

ਜਾਰਜੀਆ- ਫਿਡੇ ਸ਼ਤੰਰਜ ਵਿਸ਼ਵ ਕੱਪ-2017 ਦਾ ਬੈਸਟ ਆਫ ਫੋਰ ਕਲਾਸੀਕਲ ਮੁਕਾਬਲਿਆਂ ਦਾ ਤੀਜਾ ਮੈਚ ਅਰਮੀਨੀਆ ਦੇ ਲੇਵਾਨ ਆਰੋਨੀਅਨ ਤੇ ਚੀਨ ਦੇ ਡਿੰਗ ਲੀਰੇਂਨ ਵਿਚਾਲੇ ਇਕ ਵਾਰ ਫਿਰ ਡਰਾਅ ਰਿਹਾ। ਤੀਜਾ ਮੈਚ ਡਰਾਅ ਹੁੰਦੇ ਹੀ ਦੋਵੇਂ ਖਿਡਾਰੀ 1.5-1.5 ਅੰਕਾਂ ਦੀ ਬਰਾਬਰੀ 'ਤੇ ਚੱਲ ਰਹੇ ਹਨ।
ਅੱਜ ਫਿਰ ਲੇਵਾਨ ਨੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਇੰਗਲਿਸ਼ ਓਪਨਿੰਗ ਨਾਲ ਖੇਡ ਦੀ ਸ਼ੁਰੂਆਤ ਕੀਤੀ ਤੇ ਆਪਣੀਆਂ ਕੁਝ ਨਵੀਆਂ ਚਾਲਾਂ ਨਾਲ ਡਿੰਗ ਨੂੰ ਹੈਰਾਨ ਕਰਨ ਦੀ ਕੋਸ਼ਿਸ ਕੀਤੀ ਤੇ ਸ਼ੁਰੂਆਤ ਤੋਂ ਹੀ ਡਿੰਗ ਦੀ ਰਾਣੀ ਵੱਲ ਦੇ ਹਿੱਸੇ ਵਿਚ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਆਪਣਾ ਇਕ ਪਿਆਦਾ ਵੀ ਕੁਰਬਾਨ ਕੀਤਾ ਤੇ ਅਜਿਹਾ ਲੱਗਾ ਕਿ ਉਹ ਕੁਝ ਬੜ੍ਹਤ ਹਾਸਲ ਕਰ ਸਕਦਾ ਹੈ ਪਰ ਉਸ ਦੀਆਂ ਕੁਝ ਕਮਜ਼ੋਰ ਚਾਲਾਂ ਨੇ ਡਿੰਗ ਨੂੰ ਆਸਾਨੀ ਨਾਲ ਮੈਚ ਵਿਚ ਬਰਾਬਰੀ ਹਾਸਲ ਕਰਨ ਦਾ ਮੌਕਾ ਦੇ ਦਿੱਤਾ ਤੇ ਇਹ ਲਗਾਤਾਰ ਤੀਜਾ ਡਰਾਅ ਰਿਹਾ। ਇਸ ਦੇ ਨਾਲ ਹੀ ਹੁਣ ਆਖਰੀ ਰਾਊਂਡ 'ਤੇ ਸਾਰਿਆਂ ਦੀਆਂ ਨਜ਼ਰਾਂ ਲੱਗ ਗਈਆਂ ਹਨ। ਹੁਣ ਹਾਰ ਜਾਣ ਵਾਲੇ ਖਿਡਾਰੀ ਕੋਲ ਵਾਪਸੀ ਦਾ ਕੋਈ ਮੌਕਾ ਨਹੀਂ ਹੋਵੇਗਾ।


Related News