ਰਾਮ ਰਹੀਮ ਨਾਲ ਇਸ ਕ੍ਰਿਕਟ ਖਿਡਾਰੀ ਦੇ ਰਹੇ ਸਨ ਚੰਗੇ ਸਬੰਧ

08/25/2017 7:46:18 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਕਰੀਅਰ 'ਚ ਕਈ ਉਪਲੱਬਧੀਆਂ ਹਾਸਲ ਕੀਤੀਆਂ। ਉਨ੍ਹਾਂ ਦੀ ਕਾਮਯਾਬੀ ਪਿੱਛੇ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰੂਮੀਤ ਰਾਮ ਰਹੀਮ ਦਾ ਵੱਡਾ ਹੱਥ ਰਿਹਾ ਸੀ, ਜਿਸ ਦੇ ਬਾਰੇ 'ਚ ਉਨ੍ਹਾਂ ਨੇ ਖੁਦ ਜ਼ਿਕਰ ਕੀਤਾ ਸੀ। ਆਖਰ ਕਿ ਹੈ ਕੋਹਲੀ ਦਾ ਰਾਮ ਰਹੀਮ ਨਾਲ ਕੁਨੇਕਸ਼ਨ। ਇਹ ਜਾਣਨ ਲਈ ਤੁਹਾਨੂੰ 2016 'ਚ ਰਾਮ ਰਹੀਮ ਨਾਲ ਕੁਨੇਕਸ਼ਨ। ਇਹ ਜਾਣਨ ਲਈ ਤੁਹਾਨੂੰ 2016 'ਚ ਰਾਮ ਰਹੀਮ ਵੱਲੋਂ ਕੀਤੇ ਗਏ ਉਸ ਦਾਅਵੇ ਨੂੰ ਯਾਦ ਕਰਨਾ ਹੋਵੇਗਾ ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਕੋਹਲੀ ਦੇ ਸੈਂਕੜਾ ਬਣਾਉਣ ਦੇ ਪਿਛੇ ਉਨ੍ਹਾਂ ਦਾ ਯੋਗਦਾਨ ਰਿਹਾ।
ਰਹੀਮ ਨੇ 2016 'ਚ ਦਿੱਤੇ ਇੰਟਰਵਿਊ 'ਚ ਗੁਰਮੀਤ ਰਾਮ ਰਹੀਮ ਨੇ ਦਾਅਵਾ ਕੀਤਾ ਸੀ ਕਿ ਕੋਹਲੀ ਉਨ੍ਹਾਂ ਦੇ ਆਸ਼ਰਮ 'ਚ ਆਏ ਸੀ। ਕੋਹਲੀ ਨੇ ਆਪਣੀਆਂ ਬਾਹਾਂ ਨੂੰ  ਮਜ਼ਬੂਤ ਕਰਨ ਲਈ ਟਿਪਸ ਮੰਗੇ ਸੀ, ਜਿਸ ਤੋਂ ਬਾਅਦ ਰਾਮ ਰਹੀਮ ਨੇ ਅਟੈਕਿੰਗ ਕ੍ਰਿਕਟ ਖੇਡਣ ਦਾ ਗੁਰੂ ਮੰਤਰ ਦਿੱਤਾ ਸੀ। ਜਿਸ ਦੇ ਚੱਲਦੇ ਵਿਰਾਟ ਆਪਣੀ ਕਾਮਯਾਬੀ 'ਚ ਸਫਲ ਹੋ ਪਾਏ ਹਨ। ਉਨ੍ਹਾਂ ਦਾ ਇਹ ਬਿਆਨ ਉਸ ਦੌਰਾਨ ਆਇਆ ਸੀ ਜਦੋਂ ਉਹ ਕ੍ਰਿਕਟ ਜਗਤ ਅਤੇ ਵਿਸ਼ਵ 'ਚ ਛਾ ਗਏ ਸੀ।
ਰਾਮ ਰਹੀਮ ਨੇ ਵੀ ਇਕ ਬਿਆਨ 'ਚ ਕਿਹਾ ਸੀ ਕਿ ਕੋਹਲੀ ਨੂੰ ਕ੍ਰਿਕਟ ਖੇਡਣਾ ਮੈਂ ਸਿਖਾਇਆ। ਉਨ੍ਹਾਂ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਸੀ ਕਿ ਸ਼ਿਖਰ ਧਵਨ, ਆਸ਼ੀਸ਼ ਨੇਹਰਾ, ਜ਼ਹੀਰ ਖਾਨ, ਯੁਸੁਫ ਪਠਾਨ ਆਦਿ ਨੂੰ ਵੀ ਉਨ੍ਹਾਂ ਨੇ ਇਹ ਕਲਾ ਸਿਖਾਈ ਹੈ।


Related News