ਕ੍ਰਿਕਟ ''ਚ ਦੋ ਗੁੱਟਾਂ ਵਿਚਾਲੇ ਹੋਈ ਖੂਨੀ ਝੜਪ, ਬੱਲੇ ਨਾਲ ਕੁੱਟ-ਕੁੱਟ ਕੇ ਕੀਤਾ ਨੌਜਵਾਨ ਦਾ ਕਤਲ

Sunday, May 12, 2024 - 06:18 AM (IST)

ਨਵੀਂ ਦਿੱਲੀ — ਉੱਤਰ-ਪੱਛਮੀ ਦਿੱਲੀ ਦੇ ਭਾਰਤ ਨਗਰ ਇਲਾਕੇ 'ਚ ਸ਼ਨੀਵਾਰ ਨੂੰ ਇਕ ਕ੍ਰਿਕਟ ਮੈਚ ਦੌਰਾਨ ਆਪਣੇ ਭਰਾ ਅਤੇ ਹੋਰ ਖਿਡਾਰੀਆਂ ਵਿਚਾਲੇ ਹੋਈ ਲੜਾਈ 'ਚ ਦਖਲ ਦੇਣ ਦੀ ਕੋਸ਼ਿਸ਼ ਕਰਦੇ ਹੋਏ ਇਕ 21 ਸਾਲਾ ਨੌਜਵਾਨ ਨੂੰ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਮੌਲਵੀ ਨੇ ਲੜਕੀ ਨਾਲ ਕੀਤਾ ਜ਼ਬਰ-ਜਨਾਹ ਤੇ ਬਣਾਈ ਅਸ਼ਲੀਲ ਵੀਡੀਓ, ਗ੍ਰਿਫ਼ਤਾਰ

ਪੁਲਸ ਨੇ ਦੱਸਿਆ ਕਿ ਵਿਸ਼ਾਲ ਕੁਮਾਰ ਦੀ ਮੌਤ ਲੜਾਈ ਵਿੱਚ ਅੰਦਰੂਨੀ ਸੱਟਾਂ ਕਾਰਨ ਹੋਈ ਹੈ। ਘਟਨਾ ਦੇ ਸਬੰਧ 'ਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਇੱਕ ਪੁਲਸ ਅਧਿਕਾਰੀ ਅਨੁਸਾਰ ਵਿਸ਼ਾਲ ਦੇ ਪਿੱਛੇ ਉਸਦੀ ਪਤਨੀ ਅਤੇ ਇੱਕ ਸਾਲ ਦਾ ਬੇਟਾ ਹੈ, ਜੋ ਪ੍ਰਤਾਪ ਨਗਰ ਇਲਾਕੇ ਵਿੱਚ ਰਹਿੰਦੇ ਹਨ। ਉਸ ਦਾ ਛੋਟਾ ਭਰਾ ਅਤੇ ਭੈਣ ਪੜ੍ਹ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਵਿਸ਼ਾਲ ਸਦਰ ਬਾਜ਼ਾਰ 'ਚ ਇਕ ਕਾਸਮੈਟਿਕਸ ਫੈਕਟਰੀ 'ਚ ਕੰਮ ਕਰਦਾ ਸੀ।

ਇਹ ਵੀ ਪੜ੍ਹੋ- ਵਿਅਕਤੀ ਨੇ ਆਪਣੀ ਪਤਨੀ, ਸੱਸ ਤੇ ਦੋ ਬੱਚਿਆਂ ਦਾ ਬੇਰਿਹਮੀ ਨਾਲ ਕੀਤਾ ਕਤਲ

ਪੁਲਸ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਕੁਣਾਲ ਆਪਣੇ ਘਰ ਨੇੜੇ ਕ੍ਰਿਕਟ ਖੇਡਣ ਗਿਆ ਸੀ, ਜਿੱਥੇ ਕੁਣਾਲ ਅਤੇ ਹੋਰਨਾਂ ਵਿਚਾਲੇ ਲੜਾਈ ਹੋ ਗਈ। ਕੁਣਾਲ ਨੇ ਆਪਣੇ ਭਰਾ ਵਿਸ਼ਾਲ ਨੂੰ ਬੁਲਾਇਆ। ਜਦੋਂ ਵਿਸ਼ਾਲ ਉੱਥੇ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਦੀ ਕ੍ਰਿਕਟ ਦੇ ਬੱਲੇ ਨਾਲ ਕੁੱਟਮਾਰ ਕੀਤੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਤਿੰਨ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਕਲਯੁੱਗੀ ਮਾਂ ਨੇ 3 ਸਾਲਾ ਮਾਸੂਮ ਬੱਚੀ ਨੂੰ ਜੰਗਲ 'ਚ ਛੱਡਿਆ, ਭੁੱਖ-ਪਿਆਸ ਕਾਰਨ ਹੋਈ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News