ਈ-ਰਿਕਸ਼ਾ ’ਤੇ ਪਤਨੀ ਨਾਲ ਨਾਮਜ਼ਦਗੀ ਦਾਖਲ ਕਰਨ ਪਹੁੰਚੇ ‘ਕੁਬੇਰ ਰਾਮ’
Saturday, May 11, 2024 - 01:04 PM (IST)
ਗਾਜ਼ੀਪੁਰ- ਕੁਬੇਰ ਰਾਮ ਦਾ ਕਹਿਣਾ ਹੈ ਕਿ ਕਰਜ਼ਾ ਲੈ ਕੇ ਈ-ਰਿਕਸ਼ਾ ਲਿਆ ਹੈ, ਜਿਸ ਨੂੰ ਉਹ ਇਕ ਸਾਲ ਤੋਂ ਚਲਾ ਰਿਹਾ ਹੈ। ਭਾਵੇਂ ਕਈ ਵਾਰ ਉਹ 300 ਰੁਪਏ ਦਿਹਾੜੀ ਦੇ ਹਿਸਾਬ ਨਾਲ ਮਜ਼ਦੂਰੀ ਕਰਦਾ ਹੈ ਪਰ ਉਸ ਦੀ ਸਾਲਾਨਾ ਆਮਦਨ 10 ਹਜ਼ਾਰ ਰੁਪਏ ਹੈ। ਗਾਜ਼ੀਪੁਰ ਦੇ ਬਿਰਨੋ ਥਾਣਾ ਖੇਤਰ ਦੇ ਜੈਰਾਮਪੁਰ ਨਿਵਾਸੀ 65 ਸਾਲਾ ਕੁਬੇਰ ਰਾਮ ਖੁਦ ਨਾਮਜ਼ਦਗੀ ਦਾਖ਼ਲ ਕਰਨ ਲਈ ਆਪਣੀ ਪਤਨੀ ਦੇ ਨਾਲ ਈ-ਰਿਕਸ਼ਾ ਚਲਾ ਕੇ ਕਲੈਕਟਰੇਟ ਪਹੁੰਚੇ। ਕੁਬੇਰ ਰਾਮ 41 ਸਾਲਾਂ ਤੋਂ ਰਿਕਸ਼ਾ ਚਲਾ ਰਿਹਾ ਹੈ ਅਤੇ ਉਸ ਦੇ ਸਿਰ ਡੇਢ ਲੱਖ ਰੁਪਏ ਦਾ ਕਰਜ਼ਾ ਹੈ ਪਰ ਉਸ ਨੇ 5ਵੀਂ ਵਾਰ ਚੋਣ ਲੜਨ ਲਈ ਨਾਮਜ਼ਦਗੀ ਦਾਖ਼ਲ ਕੀਤੀ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ 2009 ’ਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਵਾਈ ਸੀ ਪਰ ਉਸਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਉਸਨੇ 2014 ’ਚ ਲੋਕ ਸਭਾ ਚੋਣ ਲੜੀ ਸੀ ਪਰ ਉਸਦੀ ਜ਼ਮਾਨਤ ਜ਼ਬਤ ਹੋ ਗਈ ਸੀ। ਇਸ ਦੌਰਾਨ ਉਸਨੇ 2012 ਵਿਚ ਜੰਗੀਪੁਰ ਵਿਧਾਨ ਸਭਾ ਸੀਟ ਅਤੇ 2017 ਵਿਚ ਜਖਨੀਆ ਵਿਧਾਨ ਸਭਾ ਸੀਟ ਤੋਂ ਚੋਣ ਵੀ ਲੜੀ ਸੀ। ਕੁਬੇਰ ਰਾਮ ਦਾ ਕਹਿਣਾ ਹੈ ਕਿ ਉਹ ਗਰੀਬ ਹੋਣ ਦੇ ਬਾਵਜੂਦ ਪੜ੍ਹਿਆ-ਲਿਖਿਆ ਹੈ। ਉਹ ਜਿੱਤ ਕੇ ਕੁਝ ਕਰਨਾ ਚਾਹੁੰਦਾ ਹੈ। ਇਸ ਦੇ ਲਈ ਉਸ ਨੇ 5ਵੀਂ ਵਾਰ ਨਾਮਜ਼ਦਗੀ ਦਾਖਲ ਕੀਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e