ਸ਼ਰਮਨਾਕ! 5ਵੀਂ ਦੇ ਵਿਦਿਆਰਥੀ ਨਾਲ 24 ਸਾਲਾ ਅਧਿਆਪਕਾ ਨੇ ਬਣਾਏ ਨਾਜਾਇਜ਼ ਸਬੰਧ, ਹੋਣ ਵਾਲਾ ਸੀ ਵਿਆਹ

Tuesday, May 07, 2024 - 03:20 AM (IST)

ਸ਼ਰਮਨਾਕ! 5ਵੀਂ ਦੇ ਵਿਦਿਆਰਥੀ ਨਾਲ 24 ਸਾਲਾ ਅਧਿਆਪਕਾ ਨੇ ਬਣਾਏ ਨਾਜਾਇਜ਼ ਸਬੰਧ, ਹੋਣ ਵਾਲਾ ਸੀ ਵਿਆਹ

ਜਲੰਧਰ (ਇੰਟ.)– ਅਮਰੀਕਾ ’ਚ ਇਕ 24 ਸਾਲਾ ਅਧਿਆਪਕਾ ’ਤੇ ਆਪਣੇ 5ਵੀਂ ਜਮਾਤ ਦੇ ਇਕ ਵਿਦਿਆਰਥੀ ਨਾਲ ਕਥਿਤ ਤੌਰ ’ਤੇ ਬਾਲ ਸੈਕਸ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਸੀ. ਬੀ. ਐੱਸ. ਨਿਊਜ਼ ਦੀ ਰਿਪੋਰਟ ਅਨੁਸਾਰ ਮੈਡੀਸਨ ਬਰਗਮੈਨ ਵਲੋਂ 11 ਸਾਲਾ ਲੜਕੇ ਨਾਲ ਕਥਿਤ ਸ਼ੋਸ਼ਣ ਦਾ ਮਾਮਲਾ ਉਸ ਦੇ ਵਿਆਹ ਤੋਂ 3 ਮਹੀਨਿਆਂ ਤੋਂ ਵੀ ਘੱਟ ਸਮਾਂ ਪਹਿਲਾਂ ਸਾਹਮਣੇ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ਕਿਸਮਤ ਹੋਵੇ ਤਾਂ ਅਜਿਹੀ! ਔਰਤ ਦੀ 10 ਹਫ਼ਤਿਆਂ ’ਚ ਦੂਜੀ ਵਾਰ ਨਿਕਲੀ 8 ਕਰੋੜ ਤੋਂ ਵੱਧ ਦੀ ਲਾਟਰੀ

PunjabKesari

ਚਾਰਜਿੰਗ ਡਾਕੂਮੈਂਟਸ ਅਨੁਸਾਰ ਬਰਗਮੈਨ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਪੀੜਤ ਦੇ ਮਾਤਾ-ਪਿਤਾ ਨੂੰ ਦੋਵਾਂ ਵਿਚਾਲੇ ਹੋਈ ਗੱਲਬਾਤ ਦਾ ਪਤਾ ਲੱਗਾ। ਲੜਕੇ ਦੇ ਪਿਤਾ ਨੇ ਸਕੂਲ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਜਾਂਚ ਸ਼ੁਰੂ ਕੀਤੀ ਗਈ। ਅਧਿਆਪਕਾ ਦੇ ਇਕ ਦੋਸਤ ਅਨੁਸਾਰ ਹਿਰਾਸਤ ’ਚ ਲਏ ਜਾਣ ਦੇ ਤੁਰੰਤ ਬਾਅਦ ਉਸ ਦੇ ਮੰਗੇਤਰ ਸੈਮ ਹਿਕਮੈਨ ਨੇ ਵਿਆਹ ਤੋੜ ਦਿੱਤਾ।

PunjabKesari

ਮੰਗੇਤਰ ਨੇ ਟੀਚਰ ਨਾਲੋਂ ਸਬੰਧ ਤੋੜੇ
ਮੈਡੀਸਨ ਬਰਗਮੈਨ ਵਿਸਕਾਨਸਿਨ ਪ੍ਰਾਇਮਰੀ ਸਕੂਲ ’ਚ ਟੀਚਰ ਸੀ। ਉਸ ਨੂੰ 5ਵੀਂ ਜਮਾਤ ’ਚ ਪੜ੍ਹਨ ਵਾਲੇ ਵਿਦਿਆਰਥੀ ਨਾਲ ‘ਮੇਕ ਆਊਟ’ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਰਿਪੋਰਟ ਅਨੁਸਾਰ ਬਰਗਮੈਨ ਤੇ ਹਿਕਮੈਨ ਦਾ ਵਿਆਹ ਜੁਲਾਈ ’ਚ ਹੋਣ ਵਾਲਾ ਸੀ ਪਰ 11 ਸਾਲਾਂ ਦੇ ਵਿਦਿਆਰਥੀ ਨਾਲ ਉਸ ਦੇ ਅਫੇਅਰ ਦੀ ਪੋਲ ਖੁੱਲ੍ਹਣ ਤੋਂ ਬਾਅਦ ਉਸ ਨੇ ਇਸ ਰਿਸ਼ਤੇ ਨੂੰ ਖ਼ਤਮ ਕਰ ਦਿੱਤਾ ਹੈ। ਹਿਕਮੈਨ ਦੇ ਇਕ ਦੋਸਤ ਨੇ ਨਿਊਯਾਰਕ ਪੋਸਟ ਨੂੰ ਕਿਹਾ ਕਿ ਵਿਆਹ ਨੂੰ ਹਮੇਸ਼ਾ ਲਈ ਤੋੜ ਦਿੱਤਾ ਗਿਆ ਹੈ। ਸੈਮ ਅਸਲ ’ਚ ਪ੍ਰੇਸ਼ਾਨ ਹੈ ਤੇ ਉਸ ਦਾ ਦਿਲ ਟੁੱਟ ਗਿਆ ਹੈ। ਉਹ ਸ਼ਰਮਿੰਦਾ ਤੇ ਨਾਰਾਜ਼ ਹੈ। ਉਹ ਇਸ ਦੇ ਲਾਇਕ ਨਹੀਂ ਸੀ। ਉਸ ਨੇ ਕਿਹਾ ਕਿ ਉਹ ਅਜੇ ਵੀ ਇਸ ਬਾਰੇ ਜ਼ਿਆਦਾ ਗੱਲ ਨਹੀਂ ਕਰ ਰਿਹਾ ਹੈ। ਉਸ ਨੇ ਨਾ ਸਿਰਫ਼ ਉਸ ਨੂੰ ਧੋਖਾ ਦਿੱਤਾ, ਸਗੋਂ ਉਸ ਛੋਟੇ ਬੱਚੇ ਨਾਲ ਵੀ ਧੋਖਾ ਕੀਤਾ ਹੈ।

PunjabKesari

ਇਸ ਤਰ੍ਹਾਂ ਹੋਇਆ ਸੀ ਮਾਮਲੇ ਦੇ ਖ਼ੁਲਾਸਾ
ਤੁਹਾਨੂੰ ਦੱਸ ਦੇਈਏ ਕਿ ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤ ਦੇ ਪਰਸ ’ਚ ਇਕ ਫੋਲਡਰ ਮਿਲਿਆ, ਜਿਸ ’ਚ ਉਸ ਦਾ ਨਾਂ ਲਿਖਿਆ ਸੀ ਤੇ ਉਨ੍ਹਾਂ ਨੇ ਕਿੰਨੀ ਵਾਰ ‘ਕਿੱਸ’ ਕੀਤੀ, ਇਸ ਬਾਰੇ ਵੀ ਲਿਖਿਆ ਸੀ। ਹਾਲਾਂਕਿ ਬੱਚੇ ਨਾਲ ਇਹ ਸਭ ਕਦੋਂ ਹੋਇਆ, ਇਹ ਅਜੇ ਤੱਕ ਪਤਾ ਨਹੀਂ ਲੱਗਾ ਹੈ ਪਰ ਦੋਸ਼ੀ ਮਹਿਲਾ ਨੇ ਦੱਸਿਆ ਕਿ ਉਸ ਨੂੰ ਲੜਕੇ ਦਾ ਫੋਨ ਨੰਬਰ ਉਸ ਦੀ ਮਾਂ ਤੋਂ ਦਸੰਬਰ ’ਚ ਉਦੋਂ ਮਿਲਿਆ ਸੀ, ਜਦੋਂ ਪਰਿਵਾਰ ਨੇ ਉਸ ਨੂੰ ਆਫਟਨ ਆਲਪਸ ’ਚ ਵਿੰਟਰ ਬ੍ਰੇਕ ਲਈ ਸੱਦਾ ਦਿੱਤਾ ਸੀ। ਬਰਗਮੈਨ ’ਤੇ ਫਰਸਟ ਡਿਗਰੀ ਬਾਲ ਸੈਕਸ ਸ਼ੋਸ਼ਣ ਦੇ ਮਾਮਲੇ ਦਾ ਦੋਸ਼ ਲਗਾਇਆ ਗਿਆ ਹੈ ਤੇ 25,000 ਡਾਲਰ ਦੇ ਸਿਗਨੇਚਰ ਬਾਂਡ ’ਤੇ ਰਿਹਾਅ ਕੀਤਾ ਗਿਆ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News