ਉਪ ਰਾਸ਼ਟਰਪਤੀ ਅੱਜ ਅਯੁੱਧਿਆ ''ਚ ਸ਼੍ਰੀ ਰਾਮ ਲੱਲਾ ਦੇ ਕਰਨਗੇ ਦਰਸ਼ਨ
Friday, May 10, 2024 - 02:38 AM (IST)
 
            
            ਜੈਤੋ (ਰਘੁਨੰਦਨ ਪਰਾਸ਼ਰ) - ਉਪ ਰਾਸ਼ਟਰਪਤੀ ਸਕੱਤਰੇਤ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਡਾ. ਸੁਦੇਸ਼ ਧਨਖੜ 10 ਮਈ ਨੂੰ ਅਯੁੱਧਿਆ ਦਾ ਦੌਰਾ ਕਰਨਗੇ। ਉਹ ਦੁਪਹਿਰ 3 ਵਜੇ ਹਵਾਈ ਅੱਡੇ 'ਤੇ ਉਤਰਣਗੇ। ਅਯੁੱਧਿਆ ਦੇ ਆਪਣੇ ਇੱਕ ਦਿਨ ਦੇ ਦੌਰੇ 'ਤੇ, ਮਾਨਯੋਗ ਉਪ ਰਾਸ਼ਟਰਪਤੀ ਅਯੁੱਧਿਆ ਵਿੱਚ ਸ਼੍ਰੀ ਰਾਮ ਲੱਲਾ ਮੰਦਰ, ਹਨੂੰਮਾਨਗੜ੍ਹੀ ਮੰਦਿਰ, ਕੁਬੇਰ ਟੀਲਾ ਦਾ ਦੌਰਾ ਕਰਨਗੇ ਅਤੇ ਸਰਯੂ ਘਾਟ ਵਿਖੇ ਆਰਤੀ ਵਿੱਚ ਹਿੱਸਾ ਲੈਣਗੇ। ਉਪ ਰਾਸ਼ਟਰਪਤੀ ਦੇ ਅਯੁੱਧਿਆ ਪ੍ਰੋਗਰਾਮ ਨੂੰ ਲੈ ਕੇ ਮੈਜਿਸਟਰੇਟਾਂ ਦੀ ਡਿਊਟੀ ਲਗਾਈ ਗਈ ਹੈ। ਏਅਰਪੋਰਟ 'ਤੇ ਹੀ ਉਨ੍ਹਾਂ ਲਈ ਗ੍ਰੀਨ ਰੂਮ ਅਤੇ ਸੇਫ ਹਾਊਸ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਹੁਣ Lay's 'ਚ ਪਾਮ ਤੇਲ ਦੀ ਥਾਂ ਵਰਤਿਆ ਜਾਵੇਗਾ ਸੂਰਜਮੁਖੀ ਦਾ ਤੇਲ, ਟ੍ਰਾਇਲ ਸ਼ੁਰੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            