ਕੈਨੇਡਾ 'ਚ ਮਾਰੇ ਗਏ ਨਿੱਝਰ ਦੇ ਕਾਤਲਾਂ ਦੇ ਜਲੰਧਰ ਤੇ ਕੋਟਕਪੂਰਾ ਨਾਲ ਸਬੰਧ
Sunday, May 05, 2024 - 12:09 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਸਰੀ 'ਚ 18 ਜੂਨ 2023 ਨੂੰ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੋਈ ਹੱਤਿਆ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਬਾਰੇ ਵੱਡਾ ਖੁਲਾਸਾ ਹੋਇਆ ਹੈ। ਖੁਲਾਸੇ ਮੁਤਾਬਕ ਦੋਸ਼ੀਆਂ 'ਚੋਂ ਇਕ ਦੋਸ਼ੀ ਕਮਲਪ੍ਰੀਤ ਸਿੰਘ ਜਲੰਧਰ ਦੇ ਕਸਬਾ ਨਕੋਦਰ ਦੇ ਪਿੰਡ ਚੱਕ ਕਲਾਂ ਦਾ ਰਹਿਣ ਵਾਲਾ ਹੈ ਅਤੇ ਦੂਜਾ ਕਰਨ ਬਰਾੜ ਫਰੀਦਕੋਟ ਦੇ ਕਸਬਾ ਕੋਟਕਪੂਰਾ ਦਾ ਵਸਨੀਕ ਹੈ। ਕੈਨੇਡੀਅਨ ਪੁਲਸ ਵੱਲੋਂ ਜਾਰੀ ਕੀਤੇ ਗਏ ਮੁਲਜ਼ਮਾਂ ਬਾਰੇ ਜਾਣਕਾਰੀ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਗ੍ਰਿਫ਼ਤਾਰ ਕਰਨ ਬਰਾੜ ਕੋਟਕਪੂਰਾ ਦੇ ਚੌਕ ਕਾਜੀਆਂ ਦਾ ਰਹਿਣ ਵਾਲਾ ਹੈ।
ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਕਰਨ ਅਪ੍ਰੈਲ 2020 ਵਿਚ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ ਅਤੇ ਹੁਣ ਅਲਬਰਟਾ ਦੇ ਸ਼ਹਿਰ ਐਡਮਿੰਟਨ ਵਿਚ ਰਹਿ ਰਿਹਾ ਸੀ। ਉਸ ਦੇ ਦਾਦਾ ਬਲਬੀਰ ਸਿੰਘ ਇੱਥੇ ਹਨ ਜਦੋਂਕਿ ਉਸ ਦੀ ਮਾਂ ਰਮਨ ਸਿੰਗਾਪੁਰ ਵਿੱਚ ਹੈ। ਪਿਤਾ ਮਨਦੀਪ ਸਿੰਘ ਦੀ 18 ਅਪ੍ਰੈਲ ਨੂੰ ਮੌਤ ਹੋ ਗਈ ਸੀ। ਗ੍ਰਿਫਤਾਰ ਕਮਲਪ੍ਰੀਤ, ਕਰਮਪ੍ਰੀਤ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਵੀ ਸਬੰਧ ਹਨ। ਕੈਨੇਡੀਅਨ ਪੁਲਸ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਚਾਰਜਸ਼ੀਟ ਅਨੁਸਾਰ ਕਤਲ ਦੇ ਮੁਲਜ਼ਮ ਕੈਨੇਡਾ ਵਿੱਚ ਵਾਪਰੀਆਂ ਤਿੰਨ ਹੋਰ ਘਟਨਾਵਾਂ ਵਿੱਚ ਵੀ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ-ਨਿੱਝਰ ਕਤਲ ਕੇਸ 'ਚ ਭਾਰਤੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਟਰੂਡੋ ਨੇ ਕਿਹਾ: ਕਾਨੂੰਨ ਦੇ ਸ਼ਾਸਨ ਵਾਲਾ ਦੇਸ਼ ਹੈ ਕੈਨੇਡਾ
ਜਲੰਧਰ ਵਿਚ ਕਮਲਪ੍ਰੀਤ ਸਿੰਘ ਦੇ ਨਕੋਦਰ ਦੇ ਪਿੰਡ ਚੱਕ ਕਲਾਂ ਵਿਚ ਸੁਰੱਖਿਆ ਏਜੰਸੀਆਂ ਜਾਂਚ ਲਈ ਰਾਤ 10.30 ਵਜੇ ਪਹੁੰਚੀਆਂ। 23 ਸਾਲ ਕਮਲਪ੍ਰੀਤ ਤਿੰਨ ਸਾਲ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਉਸ ਦੀ ਭੈਣ ਵਿਆਹ ਕਰ ਕੇ 2 ਸਾਲ ਪਹਿਲਾਂ ਕੈਨੇਡਾ ਚਲੀ ਗਈ ਸੀ। ਉਸ ਦਾ ਪਿਤਾ ਸਤਨਾਮ ਸਿੰਘ ਪਿੰਡ ਦਾ ਪੰਚ ਹੈ ਤੇ ਸ਼ੰਕਰ ਕਸਬੇ ਵਿੱਚ ਉਸ ਦਾ ਆੜ੍ਹਤ ਦਾ ਕਾਰੋਬਾਰ ਹੈ। ਕਰੀਬ 25 ਏਕੜ ਵਿੱਚ ਖੇਤੀ ਹੈ। ਕਮਲਜੀਤ ਦੇ ਘਰ ਪਿਤਾ ਤੋਂ ਇਲਾਵਾ ਮਾਂ ਸੁਖਵਿੰਦਰ ਕੌਰ ਅਤੇ ਦਾਦੀ ਹੈ। ਸੁਰੱਖਿਆ ਏਜੰਸੀਆਂ ਨੇ ਪਰਿਵਾਰ ਨਾਲ ਗੱਲ ਕੀਤੀ, ਪਰ ਪਰਿਵਾਰ ਨੇ ਕਿਹਾ-ਬੇਟਾ ਪੜ੍ਹਾਈ ਲਈ ਗਿਆ ਸੀ। ਉਹ ਲਾਰੈਂਸ ਗੈਂਗ ਨਾਲ ਕਿਵੇਂ ਜੁੜਿਆ। ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।