ਆਮਿਰ ਖਾਨ ਦੀ ਫਿਲਮ ''ਦੰਗਲ'' ''ਚ ਹੋਈ ਵੱਡੀ ਗਲਤੀ

12/27/2016 3:16:03 PM

ਨਵੀਂ ਦਿੱਲੀ— ਆਮਿਰ ਖਾਨ ਦੀ ਫਿਲਮ ''ਦੰਗਲ'' ਨੇ ਸਿਨੇਮਾਘਰਾਂ ''ਚ ਧੂਮ ਮਚਾਈ ਹੋਈ ਹੈ। ਇਸ ਫਿਲਮ ਨੇ ਸੋਮਵਾਰ ਨੂੰ ਚੌਥੇ ਦਿਨ 25.48 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਅਜੇ ਤੱਕ ਕਿਸੇ ਵੀ ਫਿਲਮ ਨੇ 4 ਦਿਨਾਂ ''ਚ ਇੰਨੀ ਕਮਾਈ ਨਹੀਂ ਕੀਤੀ ਹੈ। ਇਹ ਫਿਲਮ ਮਹਿਲਾ ਰੈਸਲਰ ਗੀਤਾ ਅਤੇ ਬਬਿਤਾ ਦੇ ਪਿਤਾ ਮਹਾਵੀਰ ਸਿੰਘ ਫੋਗਾਟ ਦੀ ਜ਼ਿੰਦਗੀ ''ਤੇ ਬਣੀ ਹੈ। ਇਸ ''ਚ ਗੀਤਾ ਦੇ 2010 ਦੇ ਦਿੱਲੀ ਕਾਮਨਵੈਲਥ ਗੇਮਜ਼ ''ਚ 55 ਕਿਲੋ ਭਾਰਵਰਗ ''ਚ ਗੋਲਡ ਜਿੱਤਣ ਦੇ ਮੈਚ ਨੂੰ ਵੀ ਰਿਕ੍ਰਿਏਟ ਕੀਤਾ ਗਿਆ ਹੈ। ਫਿਲਮ ਦੇ ਕਲਾਈਮੈਕਸ ''ਚ ਗੀਤਾ ਦੇ ਮੈਚ ਦਾ ਸੀਨ ਹੈ। ਫਿਲਮ ''ਚ ਗੀਤਾ ਦਾ ਕਿਰਦਾਰ ਫਾਤਿਮਾ ਸਨਾ ਸ਼ੇਖ ਨੇ ਅਦਾ ਕੀਤਾ ਹੈ। ਪਰ ਫਿਲਮ ''ਚ ਇਕ ਅਜਿਹੀ ਵੱਡੀ ਗਲਤੀ ਹੋਈ ਹੈ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ।

ਕੀ ਹੈ ਉਹ ਗਲਤੀ
ਫਿਲਮ ਦੇ ਮੁਤਾਬਕ ਫਾਤਿਮਾ ਨੇ ਕੜੇ ਮੁਕਾਬਲੇ ''ਚ ਆਸਟ੍ਰੇਲੀਆ ਦੀ ਰੈਸਲਰ ਨੂੰ ਹਰਾ ਕੇ ਮੈਚ ਜਿੱਤਿਆ। ਪਰ ਅਸਲ ''ਚ ਜੋ ਮੈਚ ਹੋਇਆ ਸੀ ਉਹ ਗੀਤਾ ਨੇ ਆਸਾਨੀ ਨਾਲ ਜਿੱਤਿਆ ਸੀ। ਕਾਮਨਵੈਲਥ ਖੇਡਾਂ ਦੇ ਵੀਡੀਓ ਦੇ ਮੁਤਾਬਕ, ਗੀਤਾ ਨੇ ਮੈਚ 1-0, 7-0 ਨਾਲ ਜਿੱਤਿਆ ਸੀ। ਇਸ ਤੋਂ ਸਾਫ ਪਤਾ ਲਗਦਾ ਹੈ ਕਿ ਗੀਤਾ ਨੇ ਸ਼ੁਰੂ ਤੋਂ ਹੀ ਮੁਕਾਬਲੇ ''ਚ ਦਬਦਬਾ ਬਣਾ ਲਿਆ ਸੀ ਅਤੇ ਉਨ੍ਹਾਂ ਨੇ ਆਸਾਨੀ ਨਾਲ ਮੈਚ ਆਪਣੇ ਨਾਂ ਕਰ ਲਿਆ ਸੀ। ਜਦਕਿ ਫਿਲਮ ਦੇ ਸੀਨ ਦੇ ਮੁਤਾਬਕ, ਗੀਤਾ ਨੇ ਮੈਚ 3-0, 4-6, 6-5 ਨਾਲ ਜਿੱਤਿਆ।

ਗੀਤਾ ਫੋਗਾਟ ਪਹਿਲੀ ਭਾਰਤੀ ਮਹਿਲਾ ਰੈਸਲਰ ਹੈ ਜਿਸ ਨੇ ਕਾਮਨਵੈਲਥ ਖੇਡਾਂ ''ਚ ਗੋਲਡ ਜਿੱਤਿਆ ਸੀ। ਉਨ੍ਹਾਂ ਨੇ 2010 ਕਾਮਨਵੈਲਥ ਗੇਮਜ਼ ''ਚ ਗੋਲਡ ਜਿੱਤਿਆ ਸੀ। ਇਸ ਤੋਂ ਇਲਾਵਾ ਉਹ ਓਲੰਪਿਕ ਦੇ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਰੈਸਲਰ ਹੈ। ਉਨ੍ਹਾਂ ਦੀ ਭੈਣ ਬਬਿਤਾ ਨੇ 2010 ਕਾਮਨਵੈਲਥ ਗੇਮਜ਼ ''ਚ ਸਿਲਵਰ, 2014 ਗਲਾਸਗੋ ਖੇਡਾਂ ''ਚ ਗੋਲਡ ਜਿੱਤਿਆ ਸੀ। ਮਹਾਵੀਰ ਸਿੰਘ ਖੁਦ ਰਾਸ਼ਟਰੀ ਪੱਧਰ ਦੇ ਪਹਿਲਵਾਨ ਰਹੇ ਹਨ।


Related News