ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਕਰ ਰਹੇ ਸਿਆਸੀ ਪਾਰਟੀ ਦਾ ਸਮਰਥਨ ! ਵੀਡੀਓ ਤੇਜ਼ੀ ਨਾਲ ਹੋ ਰਹੀ ਵਾਇਰਲ

Wednesday, Apr 17, 2024 - 05:17 AM (IST)

ਨਵੀਂ ਦਿੱਲੀ (ਅਨਸ)– ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਪ੍ਰਚਾਰ ਅਤੇ ਵਿਰੋਧੀ ਪਾਰਟੀ ਦੀਆਂ ਗ਼ਲਤੀਆਂ ਤੇ ਕਮੀਆਂ ਜ਼ਾਹਿਰ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੀਆਂ। ਅਜਿਹੇ 'ਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਇਕ ਸਿਆਸੀ ਪਾਰਟੀ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ। 

ਅਭਿਨੇਤਾ ਆਮਿਰ ਖ਼ਾਨ ਦੇ ਬੁਲਾਰੇ ਨੇ ਇਸ ਬਾਰੇ ਕਿਹਾ ਕਿ ਉਨ੍ਹਾਂ ਨੇ ਆਪਣੇ 35 ਸਾਲਾਂ ਦੇ ਕਰੀਅਰ ’ਚ ਕਦੇ ਕਿਸੇ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕੀਤਾ ਹੈ ਅਤੇ ਇਸ ਸਬੰਧ ’ਚ ਸਾਹਮਣੇ ਆਇਆ ਇਹ ਵੀਡੀਓ ‘ਫਰਜ਼ੀ’ ਹੈ। ਖ਼ਾਨ ਦੇ ਬੁਲਾਰੇ ਅਨੁਸਾਰ ਇਸ ਸਬੰਧ ’ਚ ਮੁੰਬਈ ਪੁਲਸ ਦੇ ਸਾਈਬਰ ਅਪਰਾਧ ਸੈੱਲ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਹ ਵੀਡੀਓ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨੀਕ ਦੀ ਵਰਤੋਂ ਕਰ ਕੇ ਬਣਾਇਆ ਗਿਆ ਹੈ।

Hamare 15 minutes aur unka 15 lakh yaad rakhna.

jab bhi vote karne Gaye .

Unka Jumla aur hamare awaaz.
Unka Dhokha aur hamare kaam.
Unki takleef aur hamare marham.#AamirKhan pic.twitter.com/SPq3VteSec

— HASSAN🔻𝕏 (@HassanSiddiqei) April 15, 2024

ਇਹ ਵੀ ਪੜ੍ਹੋ- ਦਲਵੀਰ ਗੋਲਡੀ ਦੇ ਸਮਰਥਨ ਤੋਂ ਬਾਅਦ ਸੁਖਪਾਲ ਖਹਿਰਾ ਨੇ ਕੀਤੀ ਤਾਰੀਫ਼, ਕਿਹਾ- 'ਮੈਂ ਤੁਹਾਡੇ ਜਜ਼ਬੇ ਦੀ...'

ਬੁਲਾਰੇ ਨੇ ਕਿਹਾ ਕਿ ਆਮਿਰ ਖ਼ਾਨ ਨੇ ਕਈ ਸਾਲਾਂ ਤੱਕ ਚੋਣ ਕਮਿਸ਼ਨ ਦੀਆਂ ਜਾਗਰੂਕਤਾ ਮੁਹਿੰਮਾਂ ’ਚ ਹਿੱਸਾ ਲਿਆ ਹੈ ਪਰ ਕਦੇ ਕਿਸੇ ਸਿਆਸੀ ਪਾਰਟੀ ਦਾ ਪ੍ਰਚਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਦਿਨੀਂ ਵਾਇਰਲ ਹੋਏ ਇਕ ਵੀਡੀਓ ਤੋਂ ਪ੍ਰੇਸ਼ਾਨ ਹਾਂ, ਜਿਸ ’ਚ ਕਥਿਤ ਤੌਰ ’ਤੇ ਦਰਸਾਇਆ ਗਿਆ ਹੈ ਕਿ ਆਮਿਰ ਖ਼ਾਨ ਇਕ ਵਿਸ਼ੇਸ਼ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ। ਉਹ ਸਪਸ਼ਟ ਕਰਨਾ ਚਾਹੁਣਗੇ ਕਿ ਇਹ ਇਕ ਫਰਜ਼ੀ ਵੀਡੀਓ ਹੈ ਅਤੇ ਪੂਰੀ ਤਰ੍ਹਾਂ ਝੂਠਾ ਹੈ।

ਉਨ੍ਹਾਂ ਨੇ ਇਸ ਮੁੱਦੇ ਨਾਲ ਸਬੰਧਤ ਕਈ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਮੁੰਬਈ ਪੁਲਸ ਦੇ ਸਾਈਬਰ ਅਪਰਾਧ ਸੈੱਲ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਆਮਿਰ ਖ਼ਾਨ ਦੇ ਬੁਲਾਰੇ ਅਨੁਸਾਰ ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟ ਪਾਉਣ ਅਤੇ ਚੋਣ ਪ੍ਰਕਿਰਿਆ ’ਚ ਸਰਗਰਮੀ ਨਾਲ ਹਿੱਸੇਦਾਰੀ ਨਿਭਾਉਣ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News