ਪਾਕਿ ਨੂੰ ਗੁਲਾਮ ਬਣਾਉਣ ਵਾਲਿਆਂ ਨਾਲ ਸਮਝੌਤਾ ਕਰਨ ਦੀ ਬਜਾਏ ਜੇਲ੍ਹ ’ਚ ਰਹਿਣਾ ਪਸੰਦ ਕਰਾਂਗਾ : ਇਮਰਾਨ ਖਾਨ

Sunday, Apr 28, 2024 - 06:20 PM (IST)

ਪਾਕਿ ਨੂੰ ਗੁਲਾਮ ਬਣਾਉਣ ਵਾਲਿਆਂ ਨਾਲ ਸਮਝੌਤਾ ਕਰਨ ਦੀ ਬਜਾਏ ਜੇਲ੍ਹ ’ਚ ਰਹਿਣਾ ਪਸੰਦ ਕਰਾਂਗਾ : ਇਮਰਾਨ ਖਾਨ

ਲਾਹੌਰ (ਏ.ਐੱਨ.ਆਈ.)- ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ 28ਵੇਂ ਸਥਾਪਨਾ ਦਿਵਸ ’ਤੇ ਜਾਰੀ ਸੰਦੇਸ਼ ’ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਦੇਸ਼ ’ਤੇ ਤਾਨਾਸ਼ਾਹੀ ਥੋਪੀ ਗਈ ਹੈ ਜੋ ਅਰਥਵਿਵਸਥਾ, ਸ਼ਾਸਨ, ਲੋਕਤੰਤਰ ਅਤੇ ਨਿਆਪਾਲਿਕਾ ਦੇ ਤਬਾਹ ਦਾ ਆਧਾਰ ਬਣ ਰਹੀ ਹੈ। ਜੇਲ੍ਹ ’ਚ ਬੰਦ ਖਾਨ ਨੇ ਕਿਹਾ,‘ਇਹ ਦੇਸ਼ ਲਈ ਮੇਰਾ ਸੰਦੇਸ਼ ਹੈ ਕਿ ਮੈਂ ਅਸਲ ਆਜ਼ਾਦੀ ਲਈ ਜ਼ਰੂਰ ਕੋਈ ਵੀ ਬਲਿਦਾਨ ਦੇ ਦਵਾਂਗਾ ਪਰ ਆਪਣੇ ਦੇਸ਼ ਦੀ ਆਜ਼ਾਦੀ ਨਾਲ ਕਦੀ ਸਮਝੌਤਾ ਨਹੀਂ ਕਰਾਂਗਾ।’

ਇਹ ਵੀ ਪੜ੍ਹੋ- ਕਰਿਆਣੇ ਦੀ ਦੁਕਾਨ 'ਚ ਲੱਗੀ ਅੱਗ ਨੇ ਮਚਾਈ ਤਬਾਹੀ, ਦੁਕਾਨ ਮਾਲਕ ਦੀ ਹੋਈ ਮੌਤ

ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ‘ਫਰਜ਼ੀ ਤੇ ਮਨਘੜਤ ਮਾਮਲੇ’ ਦੇ ਕਾਰਨ ਪਿਛਲੇ 9 ਮਹੀਨੇ ਤੋਂ ਜੇਲ੍ਹ ’ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਮੈਨੂੰ 9 ਸਾਲ ਹੋਰ ਜੇਲ੍ਹ ’ਚ ਰਹਿਣਾ ਪਿਆ ਤਾਂ ਮੈਂ ਜੇਲ੍ਹ ’ਚ ਰਹਾਂਗਾ ਪਰ ਮੈਂ ਉਨ੍ਹਾਂ ਲੋਕਾਂ ਨਾਲ ਕਦੀ ਸਮਝੌਤਾ ਨਹੀਂ ਕਰਾਂਗਾ ਜਿਨ੍ਹਾਂ ਨੇ ਮੇਰੇ ਦੇਸ਼ ਨੂੰ ਗੁਲਾਮ ਬਣਾ ਲਿਆ ਹੈ।’’

ਇਹ ਵੀ ਪੜ੍ਹੋ- ਪ੍ਰੇਮਿਕਾ ਦਾ ਅੱਧਾ ਬਰਗਰ ਖਾਣ ’ਤੇ ਛਿੜਿਆ ਵਿਵਾਦ, ਸੇਵਾਮੁਕਤ SSP ਦੇ ਪੁੱਤਰ ਨੇ ਦੋਸਤ ਦਾ ਗੋਲੀ ਮਾਰ ਕੀਤਾ ਕਤਲ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਇਹ ਸੰਦੇਸ਼ ਉਦੋਂ ਆਇਆ ਹੈ ਜਦੋਂ ਪੀ.ਟੀ.ਆਈ. ਨੇਤਾ ਸ਼ਹਿਰਯਾਰ ਅਫਰੀਦੀ ਨੇ ਦਾਅਵਾ ਕੀਤਾ ਕਿ ਪਾਰਟੀ ਫੌਜ ਨਾਲ ਗੱਲ ਕਰੇਗੀ ਪਰ ਬਿਲਾਵਲ ਭੁੱਟੋ ਜਰਦਾਰੀ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ ਦੇ ਹਾਲੀਆ ਮਤਿਆ ਪਿੱਛੋਂ ਉਨ੍ਹਾਂ ਨਾਲ ਗੱਲਬਾਤ ਨਹੀਂ ਕਰੇਗੀ। ਅਫਰੀਦੀ ਨੇ ਕਿਹਾ,‘‘ਅਸੀਂ ਫੌਜ ਮੁਖੀ, ਆਈ.ਐੱਸ.ਆਈ. ਦੇ ਮਹਾਨਿਰਦੇਸ਼ਕ ਤੇ ਫੌਜ ਦੇ ਨਾਲ ਗੱਲ ਕਰਾਂਗੇ ਕਿਉਂਕਿ ਸਮੇਂ ਦੀ ਮੰਗ ਦੇਸ਼ ਦੀ ਸੁਰੱਖਿਆ ਨੂੰ ਪਹਿਲ ਦੇਣੀ ਹੈ।

ਇਹ ਵੀ ਪੜ੍ਹੋ-  ਤਰਨਤਾਰਨ 'ਚ ਵੱਡੀ ਵਾਰਦਾਤ, ਸੁਨਿਆਰੇ ਦੀ ਦੁਕਾਨ ਦੇ ਨੌਕਰ ਨੇ 3 ਕਰੋੜ ਦੇ ਗਹਿਣੇ ਕੀਤੇ ਚੋਰੀ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News