ਤਾਮਿਲਨਾਡੂ: ਪੱਥਰ ਦੀ ਖਾਨ ''ਚ ਵੱਡਾ ਧਮਾਕਾ, 4 ਦੀ ਮੌਤ, 8 ਜ਼ਖ਼ਮੀ

05/01/2024 2:45:56 PM

ਵਿਰੁਧੁਨਗਰ- ਤਾਮਿਲਨਾਡੂ ਦੇ ਦੱਖਣੀ ਜ਼ਿਲ੍ਹੇ ਦੇ ਵਿਰੁਧੁਨਗਰ 'ਚ ਬੁੱਧਵਾਰ ਨੂੰ ਇਕ ਨਿੱਜੀ ਨੀਲੀ ਧਾਤ ਦੀ ਖਾਨ ਦੇ ਸਟੋਰ ਰੂਮ 'ਚ ਹੋਏ ਜ਼ਬਰਦਸਤ ਧਮਾਕੇ 'ਚ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 8 ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਧਮਾਕਾ ਕਰੀਆਪੱਟੀ ਨੇੜੇ ਆਵੀਯੂਰ ਪਿੰਡ 'ਚ ਉਸ ਸਮੇਂ ਹੋਇਆ, ਜਦੋਂ ਮਜ਼ਦੂਰਾਂ ਦਾ ਇਕ ਸਮੂਹ ਸਟੋਰ ਰੂਮ 'ਚ ਇਕ ਭਰੀ ਵੈਨ ਤੋਂ ਜੈਲੇਟਿਨ ਸਟਿਕਸ ਅਤੇ ਡੈਟੋਨੇਟਰ ਵਰਗੇ ਵਿਸਫੋਟਕਾਂ ਨੂੰ ਉਤਾਰ ਰਿਹਾ ਸੀ। 

ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਕਿਉਂਕਿ ਲਾਸ਼ਾਂ ਇੰਨੀਆਂ ਵਿਗੜ ਚੁੱਕੀਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਗਿਆ ਹੈ। ਤਾਮਿਲਨਾਡੂ ਦੇ ਬਚਾਅ ਸੇਵਾਵਾਂ ਵਿਭਾਗ, ਬੰਬ ਜਾਂਚ ਅਤੇ ਨਿਰੋਧਕ ਦਸਤੇ (ਬੀ ਡੀ ਡੀ ਐਸ) ਦੇ ਕਰਮਚਾਰੀ ਬਚਾਅ ਕਾਰਜਾਂ ਅਤੇ ਬਿਨਾਂ ਫਟੇ ਵਿਸਫੋਟਕਾਂ ਨੂੰ ਹਟਾਉਣ ਲਈ ਮੌਕੇ 'ਤੇ ਪਹੁੰਚ ਗਏ ਹਨ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਹਲਕੇ ਝਟਕੇ ਮਹਿਸੂਸ ਕਰਨ ਦੀ ਸ਼ਿਕਾਇਤ ਕੀਤੀ ਅਤੇ ਕੁਝ ਘਰਾਂ ਦੀਆਂ ਕੰਧਾਂ 'ਚ ਤਰੇੜਾਂ ਆ ਗਈਆਂ। ਆਵੀਯੂਰ ਪਿੰਡ ਦੇ ਵਸਨੀਕ ਇਸ ਖਾਨ ਨੂੰ ਤੁਰੰਤ ਬੰਦ ਕਰਨ ਦੀ ਮੰਗ ਨੂੰ ਲੈ ਕੇ ਵਿਅਸਤ ਮਦੁਰਾਈ-ਥੂਥੂਕੁਡੀ ਨੈਸ਼ਨਲ ਹਾਈਵੇਅ 'ਤੇ ਪ੍ਰਦਰਸ਼ਨ ਕਰ ਰਹੇ ਹਨ। ਸੀਨੀਅਰ ਪੁਲਸ ਅਤੇ ਮਾਲ ਅਧਿਕਾਰੀਆਂ ਨੇ ਕਿਸੇ ਤਰ੍ਹਾਂ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਆਪਣਾ ਧਰਨਾ ਵਾਪਸ ਲੈ ਲਿਆ ਅਤੇ ਹਾਈਵੇਅ ਤੋਂ ਹਟ ਗਏ। ਵਿਰੁਧੁਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਵੀ. ਪੀ. ਜੈਸੀਲਨ ਅਤੇ ਪੁਲਸ ਸੁਪਰਡੈਂਟ ਕੇ ਫ਼ਿਰੋਜ਼ ਖ਼ਾਨ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਜਾਂਚ ਕੀਤੀ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।


Tanu

Content Editor

Related News