ਬੁਸ਼ਰਾ ਬੀਬੀ ਨੇ ਈਦ ''ਤੇ ਜੇਲ੍ਹ ''ਚ ਬੰਦ ਪਤੀ ਇਮਰਾਨ ਖਾਨ ਨਾਲ ਕੀਤੀ ਮੁਲਾਕਾਤ

04/11/2024 6:49:31 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਇਕ ਅਦਾਲਤ ਵਲੋਂ ਜੇਲ੍ਹ ਵਿਚ ਸਾਬਕਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੇ ਈਦ-ਉਲ-ਫਿਤਰ ਦੇ ਦਿਨ ਅਦਿਆਲਾ ਜੇਲ੍ਹ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਵੀਰਵਾਰ ਨੂੰ ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਸੰਸਥਾਪਕ ਖਾਨ ਪਿਛਲੇ ਸਾਲ ਅਗਸਤ ਤੋਂ ਅਦਿਆਲਾ ਜੇਲ੍ਹ ਵਿਚ ਬੰਦ ਹਨ, ਜਦਕਿ ਬੁਸ਼ਰਾ ਬੀਬੀ ਖਾਨ ਦੇ ਬਾਨੀ ਗਾਲਾ ਨਿਵਾਸ ਵਿਚ ਨਜ਼ਰਬੰਦ ਸੀ, ਜਿਸ ਨੂੰ ਬਾਅਦ ਵਿਚ ਸਬ-ਜੇਲ੍ਹ ਵਿਚ ਬਦਲ ਦਿੱਤਾ ਗਿਆ। ਉਨ੍ਹਾਂ ਨੂੰ ਫਰਵਰੀ 'ਚ 'ਗੈਰ-ਇਸਲਾਮਿਕ ਵਿਆਹ' ਮਾਮਲੇ 'ਚ ਸਜ਼ਾ ਸੁਣਾਈ ਗਈ ਸੀ।

ਇਹ ਵੀ ਪੜ੍ਹੋ: ਇਸ ਰੀਅਲ ਅਸਟੇਟ ਕਾਰੋਬਾਰੀ ਨੂੰ ਮਿਲੀ ਮੌਤ ਦੀ ਸਜ਼ਾ, 12.5 ਅਰਬ ਡਾਲਰ ਦੀ ਧੋਖਾਧੜੀ ਦਾ ਦੋਸ਼

'ਦਿ ਫਰਾਈਡੇ ਟਾਈਮਜ਼'  ਦੀ ਖ਼ਬਰ ਮੁਤਾਬਕ ਪੁਲਸ ਨੇ ਮੀਟਿੰਗ ਤੈਅ ਕੀਤੀ ਅਤੇ ਬੁਸ਼ਰਾ ਬੀਬੀ ਨੂੰ ਬੁੱਧਵਾਰ ਨੂੰ ਈਦ ਦੇ ਮੌਕੇ 'ਤੇ ਬਾਨੀ ਗਾਲਾ ਸਬ-ਜੇਲ੍ਹ ਤੋਂ ਅਦਿਆਲਾ ਜੇਲ੍ਹ 'ਚ ਤਬਦੀਲ ਕਰ ਦਿੱਤਾ। ਮੀਟਿੰਗ ਦਾ ਪ੍ਰਬੰਧ ਅਦਿਆਲਾ ਜੇਲ੍ਹ ਦੇ ਕਾਨਫਰੰਸ ਰੂਮ ਵਿੱਚ ਕੀਤਾ ਗਿਆ ਸੀ। ਬੁਸ਼ਰਾ ਬੀਬੀ ਦੀ ਯਾਤਰਾ ਲਈ ਜੇਲ੍ਹ ਵੱਲ ਜਾਣ ਵਾਲੀ ਸੜਕ ਦੇ ਇੱਕ ਪਾਸੇ ਆਵਾਜਾਈ ਰੋਕ ਦਿੱਤੀ ਗਈ ਸੀ। ਇਮਰਾਨ ਅਤੇ ਬੁਸ਼ਰਾ ਨੂੰ ਅਸਥਾਈ ਰਾਹਤ ਦਿੰਦੇ ਹੋਏ ਇਸਲਾਮਾਬਾਦ ਹਾਈ ਕੋਰਟ ਨੇ 1 ਅਪ੍ਰੈਲ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿਚ 14 ਸਾਲ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਅਤੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ।

ਇਹ ਵੀ ਪੜ੍ਹੋ: ਨਿੱਝਰ ਦੇ ਕਤਲ 'ਤੇ ਮੁੜ ਬੋਲੇ ਜਸਟਿਨ ਟਰੂਡੋ; ਘੱਟ ਗਿਣਤੀਆਂ ਨਾਲ ਹਮੇਸ਼ਾ ਖੜ੍ਹਾ ਹੈ ਕੈਨੇਡਾ

ਇਸ ਰਾਹਤ ਦੇ ਬਾਵਜੂਦ ਨਾ ਤਾਂ ਖਾਨ ਅਤੇ ਨਾ ਹੀ ਬੁਸ਼ਰਾ ਬੀਬੀ ਨੂੰ ਰਿਹਾਅ ਕੀਤਾ ਗਿਆ, ਕਿਉਂਕਿ ਉਹ ਕਈ ਹੋਰ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਗਏ ਹਨ। ਇਸ ਦੌਰਾਨ ਪੀ.ਟੀ.ਆਈ. ਦੇ ਕਈ ਮੈਂਬਰ ਵੀ ਅਦਿਆਲਾ ਜੇਲ੍ਹ ਦੇ ਬਾਹਰ ਇਕੱਠੇ ਹੋਏ ਅਤੇ ਖਾਨ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ। ਅਖਬਾਰ ਨੇ ਕਿਹਾ, "ਹਾਲਾਂਕਿ, ਪੁਲਸ ਨੇ ਜੇਲ੍ਹ ਨੂੰ ਜਾਣ ਵਾਲੀ ਸੜਕ 'ਤੇ ਬੈਰੀਕੇਡ ਲਗਾ ਦਿੱਤੇ, ਜਿਸ ਨਾਲ ਉਨ੍ਹਾਂ ਲਈ ਜੇਲ੍ਹ ਦੇ ਮੁੱਖ ਗੇਟ ਤੱਕ ਪਹੁੰਚਣਾ ਅਸੰਭਵ ਹੋ ਗਿਆ।" ਬਾਅਦ ਵਿੱਚ ਪੀ.ਟੀ.ਆਈ. ਸਮਰਥਕ ਉੱਥੋਂ ਚਲੇ ਗਏ।

ਇਹ ਵੀ ਪੜ੍ਹੋ: ਕੈਨੇਡੀਅਨ ਜਾਸੂਸੀ ਏਜੰਸੀ ਦਾ ਦਾਅਵਾ; ਭਾਰਤ ਨੇ ਨਹੀਂ ਸਗੋਂ ਇਸ ਦੇਸ਼ ਨੇ ਕੀਤੀ ਸੀ ਚੋਣਾਂ 'ਚ ਦਖ਼ਲਅੰਦਾਜ਼ੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News