ਸਿਰਫ 10 ਦੌੜਾਂ 'ਤੇ ਆਲ ਆਊਟ ਹੋਈ ਟੀਮ, ਬਣ ਗਿਆ T20 ਕ੍ਰਿਕਟ ਦਾ ਸਭ ਤੋਂ ਘੱਟ ਸਕੋਰ
Monday, Feb 27, 2023 - 06:14 PM (IST)
ਸਪੋਰਟਸ ਡੈਸਕ : ਕ੍ਰਿਕਟ ਅਨਿਸ਼ਚਿਤਤਾਵਾਂ ਦੀ ਖੇਡ ਹੈ। ਇਸ ਖੇਡ ਵਿੱਚ ਖਿਡਾਰੀ ਵੱਡੇ-ਵੱਡੇ ਰਿਕਾਰਡ ਵੀ ਬਣਾ ਲੈਂਦੇ ਹਨ ਅਤੇ ਉਹ ਰਿਕਾਰਡ ਟੁੱਟ ਵੀ ਜਾਂਦੇ ਹਨ ਪਰ ਕਈ ਵਾਰ ਅਜਿਹੇ ਰਿਕਾਰਡ ਖਿਡਾਰੀਆਂ ਅਤੇ ਟੀਮਾਂ ਦੇ ਨਾਂ ਦਰਜ ਹੋ ਜਾਂਦੇ ਹਨ, ਜਿਨ੍ਹਾਂ ਦਾ ਕੋਈ ਸੁਪਨਾ ਵੀ ਨਹੀਂ ਦੇਖ ਸਕਦਾ।
ਇਹ ਵੀ ਪੜ੍ਹੋ : ਪਤਨੀ ਸਮੇਤ ਉੱਜੈਨ ਪੁੱਜੇ ਭਾਰਤੀ ਕ੍ਰਿਕਟਰ ਅਕਸ਼ਰ ਪਟੇਲ ਨੇ ਮਹਾਕਾਲ ਮੰਦਰ ਦੇ ਕੀਤੇ ਦਰਸ਼ਨ (ਤਸਵੀਰਾਂ)
ਅਜਿਹਾ ਹੀ ਕੁਝ ਆਈਲ ਆਫ ਮੈਨ ਟੀਮ ਵਲੋਂ ਸਪੇਨ ਖਿਲਾਫ ਖੇਡੇ ਗਏ ਟੀ-20 ਮੈਚ 'ਚ ਦੇਖਿਆ ਗਿਆ। ਕਾਰਲ ਹਾਰਟਮੈਨ ਦੀ ਕਪਤਾਨੀ ਵਾਲੀ ਟੀਮ ਲਾ ਮਾਂਗਾ ਕਲੱਬ ਬੌਟਮ ਗਰਾਊਂਡ 'ਤੇ ਸਪੇਨ ਦੇ ਖਿਲਾਫ 8.4 ਓਵਰਾਂ 'ਚ 10 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਵਿਰੋਧੀ ਟੀਮ ਸਪੇਨ ਨੇ ਇਹ ਮੈਚ 2 ਗੇਂਦਾਂ 'ਚ ਜਿੱਤ ਲਿਆ।
ਆਈਲ ਆਫ ਮੈਨ ਦੇ ਨਾਂ ਜੁੜ ਗਿਆ ਟੀ-20 ਕ੍ਰਿਕਟ ਦਾ ਸ਼ਰਮਨਾਕ ਰਿਕਾਰਡ
ਦਰਅਸਲ 26 ਫਰਵਰੀ ਨੂੰ ਆਇਲ ਆਫ ਮੈਨ ਅਤੇ ਸਪੈਨਿਸ਼ ਟੀਮ ਵਿਚਾਲੇ ਟੀ-20 ਮੈਚ ਖੇਡਿਆ ਗਿਆ ਸੀ। ਆਇਲ ਆਫ ਮੈਨ ਨੇ ਇਸ ਮੈਚ ਵਿੱਚ ਬਹੁਤ ਹੀ ਸ਼ਰਮਨਾਕ ਰਿਕਾਰਡ ਦਰਜ ਕੀਤਾ। ਦੱਸ ਦੇਈਏ ਕਿ ਇਸ ਮੈਚ 'ਚ ਆਇਲ ਆਫ ਮੈਨ ਦੀ ਟੀਮ ਸਿਰਫ 10 ਦੌੜਾਂ 'ਤੇ ਆਲ ਆਊਟ ਹੋ ਗਈ। ਸਪੇਨ ਦੀ ਟੀਮ ਨੇ ਉਸ ਨੂੰ ਸਿਰਫ 8.4 ਓਵਰਾਂ 'ਚ ਹੀ ਪਵੇਲੀਅਨ ਵਾਪਸ ਭੇਜ ਦਿੱਤਾ।
ਆਈਲ ਆਫ ਮੈਨ ਦੀ ਟੀਮ ਵੱਲੋਂ ਜੋਸੇਫ ਬਰੋਜ਼ ਨੇ ਸਭ ਤੋਂ ਵੱਧ 4 ਦੌੜਾਂ ਬਣਾਈਆਂ। ਸਪੇਨ ਲਈ ਆਤਿਫ ਮਹਿਮੂਦ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 4 ਵਿਕਟਾਂ ਲਈਆਂ, ਜਦੋਂ ਕਿ ਮੁਹੰਮਦ ਕਰਮਨ ਅਤੇ ਲੋਰਨ ਬੈਨਰਜ਼ ਨੇ ਕ੍ਰਮਵਾਰ ਤਿੰਨ ਅਤੇ ਦੋ ਵਿਕਟਾਂ ਲਈਆਂ।
ਜਵਾਬ 'ਚ ਸਪੇਨ ਦੀ ਟੀਮ 11 ਦੌੜਾਂ ਦਾ ਪਿੱਛਾ ਕਰਨ ਉਤਰੀ ਅਤੇ ਪਹਿਲੇ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਛੱਕੇ ਲਗਾ ਕੇ ਮੈਚ ਨੂੰ ਖਤਮ ਕਰ ਦਿੱਤਾ। ਇਸ ਤਰ੍ਹਾਂ ਟੀ-20 ਕ੍ਰਿਕਟ ਦਾ ਸਭ ਤੋਂ ਸ਼ਰਮਨਾਕ ਰਿਕਾਰਡ ਆਇਲ ਆਫ ਮੈਨ ਦੇ ਨਾਂ ਦਰਜ ਹੋਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।