ਗ੍ਰੀਕੋ ਰੋਮਨ ''ਚ ਬਚੇ ਹੋਏ 3 ਪਹਿਲਵਾਨ ਵੀ ਹਾਰੇ

09/17/2019 1:29:59 AM

ਨੂਰ ਸੁਲਤਾਨ (ਕਜ਼ਾਕਿਸਤਾਨ)— ਭਾਰਤੀ ਗ੍ਰੀਕੋ ਰੋਮਨ ਪਹਿਲਵਾਨਾਂ ਦਾ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੀਜੇ ਦਿਨ ਸੋਮਵਾਰ ਵੀ ਜਾਰੀ ਰਿਹਾ ਤੇ ਭਾਰਤ ਦੇ ਬਚੇ ਹੋਏ ਤਿੰਨੋਂ ਪਹਿਲਵਾਨ ਹਾਰ ਗਏ। ਹਾਲਾਂਕਿ 130 ਕਿ. ਗ੍ਰਾ. ਵਰਗ ਵਿਚ ਨਵੀਨ ਲਈ ਹਲਕੀ ਜਿਹੀ ਉਮੀਦ ਬਚੀ ਹੋਈ ਹੈ। 130 ਕਿ. ਗ੍ਰਾ. ਦੇ ਓਲੰਪਿਕ ਵਰਗ ਵਿਚ ਨਵੀਨ ਨੂੰ ਕੁਆਲੀਫਿਕੇਸ਼ਨ ਵਿਚ ਕਿਊਬਾ ਦੇ ਆਸਕਰ ਗਿਨੀ ਪਿਨੋ ਹਿੰਡਸ ਨੇ 9-0 ਨਾਲ ਹਰਾਇਆ। ਨਵੀਨ ਇਸ ਮੁਕਾਬਲੇ ਵਿਚ ਕੋਈ ਚੁਣੌਤੀ ਪੇਸ਼ ਨਹੀਂ ਕਰ ਸਕਿਆ। ਪਿਨੋ ਦੇ ਇਸ ਵਰਗ ਦੇ ਸੈਮੀਫਾਈਨਲ ਵਿਚ ਪਹੁੰਚਣ ਕਾਰਨ ਨਵੀਨ ਦੀ ਅਜੇ ਰੇਪਚੇਜ਼ ਵਿਚ ਪਹੁੰਚਣ ਦੀ ਉਮੀਦ ਬਚੀ ਹੋਈ ਹੈ। 60 ਕਿ. ਗ੍ਰਾ. ਤੇ 77 ਕਿ. ਗ੍ਰਾ. ਓਲੰਪਿਕ ਵਰਗ ਵਿਚ ਭਾਰਤ ਦੀ ਚੁਣੌਤੀ ਖਤਮ ਹੋ ਗਈ।


Gurdeep Singh

Content Editor

Related News