LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3 FIR ਹੋਰ ਦਰਜ
Wednesday, Sep 30, 2026 - 12:31 PM (IST)
ਜਲੰਧਰ/ਫਗਵਾੜਾ (ਵੈੱਬ ਡੈਸਕ)- ਲਵਲੀ ਪ੍ਰੋਫਸ਼ਨਲ ਯੂਨੀਵਰਸਿਟੀ 'ਚ ਕੀਤੇ ਗਏ ਵਿਦਿਆਰਥੀਆਂ ਦੇ ਪ੍ਰਦਰਸ਼ਨ ਮਗਰੋਂ ਬੇਸ਼ੱਕ ਹਾਲਾਤ ਹੁਣ ਆਮ ਹੋ ਗਏ ਹਨ ਪਰ ਹਿੰਸਾ ਫ਼ੈਲਾਉਣ ਦਾ ਦੋਸ਼ ਇਨਫਲੂਐਂਸਰ ਮੁਹੰਮਦ ਫਰਹਤ 'ਤੇ ਲੱਗਾ ਹੈ । ਇੰਸਟਾਗ੍ਰਾਮ 'ਤੇ ਇਕ ਵਿਦਿਆਰਥਣ ਨੇ ਵੀਡੀਓ ਪੋਸਟ ਕਰਕੇ ਦਾਅਵਾ ਕੀਤਾ ਕਿ ਫਰਹਾਤ ਨੇ ਵਿਦਿਆਰਥੀਆਂ ਨੂੰ ਭੜਕਾਇਆ ਅਤੇ ਯੂਨੀਵਰਸਿਟੀ ਦੇ ਡੀ. ਐੱਸ. ਡਬਲਿਊ (ਡੀਨ ਸਟੂਡੈਂਟਸ ਵੈੱਲਫੇਅਰ) 'ਚ ਭੰਨਤੋੜ ਕਰਵਾਉਣ ਦੇ ਦੋਸ਼ ਲਗਾਏ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਸਕੂਲਾਂ 'ਚ ਅਚਾਨਕ ਕੀਤੀ ਗਈ ਛੁੱਟੀ! ਪੜ੍ਹੋ ਕਿਉਂ ਲਿਆ ਗਿਆ ਫ਼ੈਸਲਾ
ਲੱਗੇ ਦੋਸ਼ਾਂ ਮਗਰੋਂ ਸਾਹਮਣੇ ਆਇਆ ਮੁਹੰਮਦ ਫਰਹਤ
ਰਮਿਆ ਮਿਸ਼ਰਾ ਨਾਮ ਦੀ ਇਕ ਇੰਸਟਾਗ੍ਰਾਮ ਆਈ. ਡੀ. ਤੋਂ ਪੋਸਟ ਕੀਤੀ ਗਈ ਵੀਡੀਓ 'ਚ ਦਾਅਵਾ ਕੀਤਾ ਗਿਆ ਕਿ ਫਰਹਾਤ ਡੀ. ਐੱਸ. ਡਬਲਿਊ. ਦਫ਼ਤਰ ਗਿਆ ਅਤੇ ਬਾਹਰੋਂ ਕੁਝ ਨਕਾਬਪੋਸ਼ ਨੌਜਵਾਨਾਂ ਨੂੰ ਅੰਦਰ ਬੁਲਾਇਆ, ਜਿਨ੍ਹਾਂ ਨੇ ਅੰਦਰ ਜਾ ਕੇ ਭੰਨਤੋੜ ਕੀਤੀ।
ਇਹ ਵੀ ਪੜ੍ਹੋ: LPU ਮਾਮਲੇ 'ਚ ਮਹਿਲਾ ਕਮਿਸ਼ਨ ਦੀ ਐਂਟਰੀ! DC ਤੇ SSP ਨੂੰ ਨੋਟਿਸ, ਮੰਗੀ ਰਿਪੋਰਟ

ਡੀ. ਐੱਸ. ਡਬਲਿਊ. 'ਚ ਭੰਨਤੋੜ ਤੋਂ ਰੋਕਣ ਦਾ ਦਾਅਵਾ
ਦੂਜੇ ਪਾਸੇ ਫਰਹਤ ਨੇ ਵੀਡੀਓ ਜਾਰੀ ਕਰਕੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਉਸ ਨੇ ਕਿਹਾ ਕਿ ਉਸ ਨੇ DSW ਦਫ਼ਤਰ ਵਿੱਚ ਮੌਜੂਦ ਲੋਕਾਂ ਨੂੰ ਉੱਥੇ ਰੱਖੀਆਂ ਟਰਾਫ਼ੀਆਂ ਤੋੜਨ ਤੋਂ ਰੋਕਿਆ ਸੀ ਕਿਉਂਕਿ ਉਹ ਕਿਸੇ ਕਲਾ ਦੀ ਬੇਅਦਬੀ ਨਹੀਂ ਚਾਹੁੰਦਾ ਸੀ। ਉਸ ਨੇ ਕਿਹਾ ਕਿ ਮੈਨੂੰ 27 ਸਤੰਬਰ ਨੂੰ ਰਾਤ ਸਾਢੇ 12 ਵਜੇ ਮੇਰੀਆਂ ਕੁਝ ਗਰਲਜ਼ ਦੋਸਤਾਂ ਦੀ ਕਾਲ ਆਈ ਸੀ। ਮੈਂ ਉਥੇ ਗਿਆ ਅਤੇ ਵੇਖਿਆ ਕਿ ਉਥੇ ਕਾਫ਼ੀ ਭੰਨਤੋੜ ਕੀਤੀ ਜਾ ਰਹੀ ਸੀ। ਇਸੇ ਦੌਰਾਨ ਮੇਰੇ ਕੋਲ ਇਕ ਵਿਦਿਆਰਥਣ ਆਈ ਸੀ ਅਤੇ ਉਸ ਨੇ ਕਿਹਾ ਕਿ ਮੈਨੂੰ ਗਾਰਡ ਨੇ ਥੱਪੜ ਮਾਰਿਆ ਹੈ। ਮੇਰੇ ਨਾਲ ਮੇਰੇ ਦੋਸਤ ਸਾਹਿਲ ਤੇ ਅੰਤਰਿਕਸ਼ ਸਨ, ਜੋਕਿ ਪ੍ਰਦਰਸ਼ਨ ਵਿਚ ਮੇਰੇ ਨਾਲ ਰਹੇ ਸਨ। ਉਸ ਨੇ ਮੰਨਿਆ ਕਿ 'ਟੰਗ ਸਟਾਈਲ' ਕੋਲ ਉਸ ਨੇ ਡੰਡੇ ਨਾਲ ਹਿੱਟ ਕੀਤਾ ਸੀ ਪਰ ਇਹ ਕਦਮ ਉਸ ਨੇ ਉਦੋਂ ਚੁੱਕਿਆ ਜਦੋਂ ਗਾਰਡ ਨੇ ਇਕ ਵਿਦਿਆਰਥਣ ਨੂੰ ਥੱਪੜ ਮਾਰਿਆ ਅਤੇ ਦੂਜੀ ਦੇ ਹੱਥ 'ਤੇ ਡੰਡਾ ਮਾਰਿਆ। ਉਸ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਹਨ। ਮੈਂ ਕਿਸੇ ਵੀ ਬਾਹਰੀ ਲੋਕਾਂ ਨੂੰ ਨਹੀਂ ਬੁਲਾਇਆ। ਮੇਰੇ ਬਾਹਰੀ ਕੋਈ ਦੋਸਤ ਨਹੀਂ ਹਨ। ਫਰਹਤ ਅਨੁਸਾਰ ਉਸ ਨੇ ਆਪਣਾ ਕਰੀਅਰ ਦਾਅ 'ਤੇ ਲਗਾ ਕੇ ਪੁਲਸ ਨੂੰ ਲਿਖਤੀ ਬਿਆਨ ਦਿੱਤਾ ਹੈ ਅਤੇ ਉਹ ਕਿਸੇ ਦੀ ਹਮਦਰਦੀ ਨਹੀਂ ਚਾਹੁੰਦਾ, ਸਗੋਂ ਲੋਕਾਂ ਨੂੰ ਸੱਚ ਵੇਖਣ ਦੀ ਅਪੀਲ ਕਰਦਾ ਹੈ।
ਪੁਲਸ ਵੱਲੋਂ 3 ਹੋਰ FIR ਦਰਜ
ਪੁਲਸ ਨੇ ਯੂਨੀਵਰਸਿਟੀ 'ਚ ਹੋਏ ਹੰਗਾਮੇ ਮਗਰੋਂ 18 ਘੰਟਿਆਂ ਤੋਂ ਵੱਧ ਨੈਸ਼ਨਲ ਹਾਈਵੇਅ ਜਾਮ ਕਰਨ, ਕੈਂਪਸ ਦੇ ਮਾਲ 'ਚ ਲੁੱਟ/ਭੰਨਤੋੜ ਅਤੇ ਪੁਲਸ ਦੀਆਂ 3 ਗੱਡੀਆਂ ਨੂੰ ਅੱਗ ਲਗਾਉਣ ਦੇ ਮਾਮਲੇ 'ਚ 3 ਹੋਰ FIR ਦਰਜ ਕੀਤੀਆਂ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਸਤਨਾਮਪੁਰਾ ਥਾਣੇ 'ਚ ਵਿਦਿਆਰਥਣ ਨਾਲ ਕਥਿਤ ਜਬਰ-ਜ਼ਿਨਾਹ ਦੀ FIR ਦਰਜ ਕੀਤੀ ਗਈ ਸੀ। ਵਾਇਰਲ ਵੀਡੀਓਜ਼ ਅਤੇ ਯੂਨੀਵਰਸਿਟੀ ਦੇ ਡਾਟਾ ਬੈਂਕ ਦੀ ਮਦਦ ਨਾਲ ਨਕਾਬਪੋਸ਼ਾਂ ਦੀ ਪਛਾਣ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹਿੰਸਾ 'ਚ ਕਿੰਨੇ ਵਿਦਿਆਰਥੀ ਅਤੇ ਕਿੰਨੇ ਬਾਹਰੀ ਲੋਕ ਸ਼ਾਮਲ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ ਕਰੇਗੀ ਖ਼ਤਮ: ਕੇਵਲ ਢਿੱਲੋਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
