ਪੰਜਾਬ ''ਚ ਵੱਡੇ ਪੱਧਰ ''ਤੇ ਹੋਏ ਤਬਾਦਲੇ! ਪੜ੍ਹੋ ਪੂਰੀ LIST
Thursday, Oct 08, 2026 - 01:38 PM (IST)
ਚੰਡੀਗੜ੍ਹ (ਅੰਕੁਰ): ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਸਰਕਾਰੀ ਸਕੂਲਾਂ ਤੇ ਸਿੱਖਿਆ ਸੰਸਥਾਵਾਂ ’ਚ ਤਾਇਨਾਤ 31 ਪ੍ਰਿੰਸੀਪਲਾਂ ਦੀਆਂ ਬਦਲੀਆਂ ਤੇ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਸੁਖਦੇਵ ਸਿੰਘ ਨੂੰ ਡਾਇਟ ਵੇਰਕਾ, ਅੰਮ੍ਰਿਤਸਰ ਤੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਤਰਨਤਾਰਨ, ਸਰਬਜੀਤ ਸਿੰਘ ਨੂੰ ਸਕੂਲ ਆਫ ਐਮੀਨੈਂਸ ਨਕੋਦਰ ਤੋਂ ਡਾਇਟ ਨੰਗਲ ਤੇ ਰਜਨੀਸ਼ ਕੁਮਾਰ ਨੂੰ ਡਾਇਟ ਨੰਗਲ ਤੋਂ ਸਕੂਲ ਆਫ ਐਮੀਨੈਂਸ ਨਕੋਦਰ ਤਾਇਨਾਤ ਕੀਤਾ ਗਿਆ ਹੈ। ਗੁਰਵਿੰਦਰ ਸਿੰਘ ਨੂੰ ਸਕੂਲ ਆਫ ਐਮੀਨੈਂਸ ਫ਼ਾਜ਼ਿਲਕਾ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਰੀ, ਸੰਗਰੂਰ ਅਤੇ ਹਰਜਿੰਦਰ ਸਿੰਘ ਨੂੰ ਮਾਸਟਰ ਕਰਤਾਰ ਸਿੰਘ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਭਵਾਨੀਗੜ੍ਹ ਤੋਂ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਮਲੇਰਕੋਟਲਾ ਤਾਇਨਾਤ ਕੀਤਾ ਗਿਆ ਹੈ।
ਜਸਪ੍ਰੀਤ ਕੌਰ ਨਾਹਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜਸੀਆ, ਅੰਮ੍ਰਿਤਸਰ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖਾ, ਲੁਧਿਆਣਾ, ਮਮਤਾ ਖੁਰਾਣਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਬਠਿੰਡਾ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਪਟਿਆਲਾ, ਰਾਜੀਵ ਛਾਬੜਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਤਰਨਤਾਰਨ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਬਠਿੰਡਾ ਅਤੇ ਸ਼ਾਮ ਮਹਿਰਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਪਟਿਆਲਾ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਫ਼ਿਰੋਜ਼ਪੁਰ ਤਾਇਨਾਤ ਕੀਤਾ ਗਿਆ ਹੈ।
ਰਣਜੀਤ ਕੌਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫ਼ਾਜ਼ਿਲਕਾ ਤੋਂ ਸਕੂਲ ਆਫ ਐਮੀਨੈਂਸ ਫ਼ਿਰੋਜ਼ਪੁਰ, ਸੁਖਜੀਤ ਕੌਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸ਼ਾਪੁਰ, ਸ੍ਰੀ ਮੁਕਤਸਰ ਸਾਹਿਬ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਾਂਦੇਵਾਲਾ, ਸ੍ਰੀ ਮੁਕਤਸਰ ਸਾਹਿਬ ਤੇ ਜਸਵੀਰ ਕੌਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਵਾਲਾ ਤਾਇਨਾਤ ਕੀਤਾ ਗਿਆ ਹੈ।
