LPU ਦੇ ਮਾਮਲੇ ''ਚ ਵੱਡੀ ਅਪਡੇਟ! ਪੁਲਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁੰਬਈ ਨਾਲ ਜੁੜੇ ਤਾਰ

Thursday, Oct 01, 2026 - 07:47 PM (IST)

LPU ਦੇ ਮਾਮਲੇ ''ਚ ਵੱਡੀ ਅਪਡੇਟ! ਪੁਲਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਮੁੰਬਈ ਨਾਲ ਜੁੜੇ ਤਾਰ

ਜਲੰਧਰ/ਫਗਵਾੜਾ (ਸੋਨੂੰ)- ਲਵਲੀ ਪ੍ਰੋਫੈਸ਼ਨਲ ਹਿੰਸਾ ਮਾਮਲੇ 'ਚ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿਚ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਤਿੰਨੋਂ ਮੁਲਜ਼ਮ ਯੂਨੀਵਰਸਿਟੀ 'ਚ ਭੰਨਤੋੜ 'ਚ ਸ਼ਾਮਲ ਸਨ। ਮਾਮਲੇ ਦੀ ਜਾਂਚ ਲਈ ਦੋ ਵਿਸ਼ੇਸ਼ ਜਾਂਚ ਟੀਮਾਂ (ਐੱਸ. ਆਈ. ਟੀ) ਬਣਾਈਆਂ ਗਈਆਂ ਹਨ। ਮੁਲਜ਼ਮਾਂ 'ਚੋਂ ਇਕ ਫਗਵਾੜਾ ਦੇ ਟਿੱਬੀ ਮੁਹੱਲੇ ਦਾ ਰਹਿਣ ਵਾਲਾ 20 ਸਾਲਾ ਗਗਨ ਸ਼ਾਮਲ ਹੈ।

ਇਹ ਵੀ ਪੜ੍ਹੋ: LPU 'ਚ ਕੀਤੀ ਲੁੱਟ ਦੀ ਨਵੀਂ ਵੀਡੀਓ ਆਈ ਸਾਹਮਣੇ! CCTV 'ਚ ਵੱਡਾ ਖ਼ੁਲਾਸਾ

ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਪੁਲਸ ਇਕ ਮੁਲਜ਼ਮ ਨੂੰ ਮੁੰਬਈ ਤੋਂ ਲੈ ਕੇ ਆਈ ਹੈ। ਉਥੇ ਹੀ ਪੁਲਸ ਨੇ ਜਾਂਚ ਲਈ 163, 105 ਅਤੇ 106 ਨੰਬਰ ਦੀਆਂ ਐੱਫ਼. ਆਈ. ਆਰ. ਦੀ ਜਾਂਚ ਲਈ ਇਕ ਵੱਖਰੀ ਐੱਸ. ਆਈ. ਟੀ. ਬਣਾਈ ਗਈ ਹੈ। ਇਕ ਐੱਸ. ਆਈ. ਟੀ. ਯੂਨੀਵਰਸਿਟੀ ਅਤੇ ਨੇੜਲੇ ਇਲਾਕਿਆਂ ਦੇ ਸੀ.ਸੀ.ਟੀ.ਵੀ. ਕੈਮਰੇ ਅਤੇ ਡਿਜੀਟਲ ਐਵੀਡੈਂਸ ਇਕੱਠੇ ਕਰਨ ਵਿਚ ਜੁਟੀ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਗਗਨ ਦੇ ਮਾਮੇ ਨੇ ਦੱਸਿਆ ਕਿ ਪੁਲਸ ਉਸ ਨੂੰ ਕਿਸ ਮਾਮਲੇ ਵਿਚ ਲੈ ਕੇ ਆਈ ਹੈ, ਇਸ ਬਾਰੇ ਕੁਝ ਨਹੀਂ ਦੱਸ ਰਹੀ ਹੈ। ਗਗਨ ਕੱਲ੍ਹ ਤੋਂ ਲਾਪਤਾ ਹੈ। 

ਇਹ ਵੀ ਪੜ੍ਹੋ: LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਇਕ ਹੋਰ ਵੱਡਾ ਬਿਆਨ! MIG-23 ਦੀ ਵਾਇਰਲ ਵੀਡੀਓ ਬਾਰੇ ਦੱਸੀ ਗੱਲ

ਗਗਨ ਨੇ ਅਦਾਲਤ 'ਚ ਪੇਸ਼ੀ ਤੋਂ ਪਹਿਲਾਂ ਉਨ੍ਹਾਂ ਨੂੰ ਫੋਨ ਕਰਕੇ ਸੂਚਿਤ ਕੀਤਾ। ਫਿਰ ਉਹ ਅਦਾਲਤ ਪਹੁੰਚੇ ਅਤੇ ਪੁਲਸ ਨੂੰ ਗਗਨ ਦੀ ਗ੍ਰਿਫ਼ਤਾਰੀ ਬਾਰੇ ਪੁੱਛਗਿੱਛ ਕੀਤੀ ਪਰ ਪੁਲਸ ਕੋਈ ਵੀ ਵੇਰਵਾ ਦੇਣ ਤੋਂ ਇਨਕਾਰ ਕਰ ਰਹੀ ਸੀ। ਮਾਮੇ ਨੇ ਦੱਸਿਆ ਕਿ ਗਗਨ ਵਿਰੁੱਧ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ। ਪਰਿਵਾਰ ਦੇ ਮੁਤਾਬਕ ਗਗਨ ਡੋਮੀਨੋਜ਼ 'ਚ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਹੈ ਅਤੇ ਡੇਢ ਮਹੀਨਾ ਪਹਿਲਾਂ ਹੀ ਕੰਮ ਕਰਨ ਲੱਗਾ ਸੀ। ਇਸ ਲਈ ਪਰਿਵਾਰ ਗਗਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਬਹੁਤ ਚਿੰਤਤ ਹੈ। ਇਸ ਦੌਰਾਨ ਸਤਨਾਮਪੁਰਾ ਪੁਲਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਜਾਂਚ ਅਧਿਕਾਰੀ ਨੇ ਗ੍ਰਿਫ਼ਤਾਰੀ ਦਾ ਕੋਈ ਵੇਰਵਾ ਨਹੀਂ ਦਿੱਤਾ ਅਤੇ ਮੀਡੀਆ ਕੈਮਰਿਆਂ ਤੋਂ ਬਚ ਕੇ ਚਲੇ ਗਏ।

ਇਹ ਵੀ ਪੜ੍ਹੋ: ਸਾਊਦੀ ਅਰਬ 'ਚ ਨੰਗਲ ਦੇ ਨੌਜਵਾਨ ਨੂੰ ਮਿਲੀ ਸਜ਼ਾ-ਏ-ਮੌਤ! ਬਜ਼ੁਰਗ ਮਾਂ ਦਾ ਹੈ ਇਕਲੌਤਾ ਸਹਾਰਾ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News