ਅਕਾਲੀ ਦਲ ਨਾਲ ਗਠਜੋੜ ਦੇ ਰਾਹ ਬੰਦ ਨਹੀਂ ਹੋਏ! ਅਮਿਤ ਸ਼ਾਹ ਦੀ ਰੈਲੀ ''ਚ ਮਿਲੇ ਸੰਕੇਤ

Thursday, Oct 01, 2026 - 11:19 AM (IST)

ਅਕਾਲੀ ਦਲ ਨਾਲ ਗਠਜੋੜ ਦੇ ਰਾਹ ਬੰਦ ਨਹੀਂ ਹੋਏ! ਅਮਿਤ ਸ਼ਾਹ ਦੀ ਰੈਲੀ ''ਚ ਮਿਲੇ ਸੰਕੇਤ

ਚੰਡੀਗੜ੍ਹ/ਜਲੰਧਰ (ਹਰੀਸ਼ਚੰਦਰ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਭਾਜਪਾ ਦੀ ‘ਨਸ਼ਾ-ਮੁਕਤ ਯਾਤਰਾ’ ਨੂੰ ਲੈ ਕੇ ਆਯੋਜਿਤ ਰੈਲੀ ’ਚ ਭਾਜਪਾ ਨੂੰ ਚੋਣ ਮੋਡ ’ਚ ਲਿਆ ਦਿੱਤਾ ਹੈ। ਜਲੰਧਰ ’ਚ ‘ਨਸ਼ਾ-ਮੁਕਤ ਪੰਜਾਬ ਯਾਤਰਾਵਾਂ’ ਦੇ ਸਮਾਪਤੀ ਸਮਾਰੋਹ ਦੌਰਾਨ ਆਯੋਜਿਤ ਰੈਲੀ ’ਚ ਸ਼ਾਹ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆਂ ਨਾਲ ਨਸ਼ੇ ਦੇ ਮਸਲੇ ’ਤੇ ਬੁਲਾਈ ਗਈ ਕਿਸੇ ਵੀ ਬੈਠਕ ’ਚ ਪੰਜਾਬ ਨੇ ਹਿੱਸਾ ਨਹੀਂ ਲਿਆ।

ਇਹ ਵੀ ਪੜ੍ਹੋ : ਪੰਜਾਬ 'ਚ ਮੈਰਿਟ ਵਾਲੇ ਰਾਖਵੇਂ ਉਮੀਦਵਾਰ ਜਨਰਲ ਸ਼੍ਰੇਣੀ 'ਚ ਹੋਣਗੇ ਐਡਜਸਟ, ਪੜ੍ਹੋ ਹਾਈਕੋਰਟ ਦਾ ਵੱਡਾ ਫ਼ੈਸਲਾ
ਕੇਂਦਰੀ ਗ੍ਰਹਿ ਮੰਤਰੀ ਨੇ ਮੰਚ ਤੋਂ ‘ਆਪ’ ਅਤੇ ਕਾਂਗਰਸ ’ਤੇ ਹਮਲੇ ਕੀਤੇ ਪਰ ਸ਼੍ਰੋਮਣੀ ਅਕਾਲੀ ਦਲ ਬਾਰੇ ਇਕ ਵੀ ਸ਼ਬਦ ਨਹੀਂ ਕਿਹਾ। ਸ਼ਾਹ ਨੇ ਨਾ ਤਾਂ ਅਕਾਲੀ ਦਲ ਦੀ ਕੋਈ ਵਡਿਆਈ ਕੀਤੀ ਅਤੇ ਨਾ ਹੀ ਕਿਸੇ ਮੁੱਦੇ ’ਤੇ ਉਸ ਨੂੰ ਕੋਸਿਆ। ਇਸ ਤੋਂ ਸਾਫ਼ ਹੈ ਕਿ ਭਾਜਪਾ ਅਕਾਲੀ ਦਲ ਨਾਲ ਗੱਲਬਾਤ ਦੇ ਦਰਵਾਜ਼ੇ ਫਿਲਹਾਲ ਬੰਦ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਪੰਜਾਬੀਆਂ ਨਾਲ ਵਾਅਦਾ ਕੀਤਾ ਕਿ ਭਾਜਪਾ ਪੰਜਾਬ ਨੂੰ ਉਦਯੋਗਿਕ ਖੇਤਰ ’ਚ ਸਿਖਰਲੇ 5 ਸੂਬਿਆਂ ’ਚ ਲਿਆਵੇਗੀ, ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ, ਸੂਬੇ ਦੀ ਅਰਥ-ਵਿਵਸਥਾ ਸੁਧਾਰੇਗੀ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਏਗੀ।

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ, ਅਚਾਨਕ ਖੇਤਾਂ 'ਚ ਪਲਟੀ
ਅਮਿਤ ਸ਼ਾਹ ਦੇ ਮੰਚ ’ਤੇ ਆਉਣ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਨੇ ਹੀ ਭਾਸ਼ਣ ਦਿੱਤਾ। ਭਾਸ਼ਣ ਸਮਾਪਤ ਕਰ ਕੇ ਜਦੋਂ ਸ਼ਾਹ ਮੰਚ ਤੋਂ ਜਾਣ ਲੱਗੇ, ਉਦੋਂ ਵੀ ਉਹ ਹੋਰ ਆਗੂਆਂ ਦੇ ਅੱਗਿਓਂ ਲੰਘਣ ਤੋਂ ਬਾਅਦ ਸੁਨੀਲ ਜਾਖੜ ਦਾ ਹੱਥ ਫੜ੍ਹ ਕੇ ਕੁੱਝ ਦੇਰ ਖੜ੍ਹੇ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170

 


author

Babita

Content Editor

Related News