ਜਲੰਧਰ: ਲੁਟੇਰਿਆਂ ਦੇ ਬੁਲੰਦ ਹੌਂਸਲੇ! ਮੇਨ ਮਾਰਕੀਟ ''ਚ ਔਰਤ ਦਾ ਬੈਗ ਖੋਹ ਕੇ ਹੋਏ ਫਰਾਰ

Friday, Oct 09, 2026 - 12:47 PM (IST)

ਜਲੰਧਰ: ਲੁਟੇਰਿਆਂ ਦੇ ਬੁਲੰਦ ਹੌਂਸਲੇ! ਮੇਨ ਮਾਰਕੀਟ ''ਚ ਔਰਤ ਦਾ ਬੈਗ ਖੋਹ ਕੇ ਹੋਏ ਫਰਾਰ

ਜਲੰਧਰ (ਸੋਨੂੰ)- ਜਲੰਧਰ ਕੈਂਟ ਦੇ ਸਦਰ ਬਾਜ਼ਾਰ ਦੀ ਮੁੱਖ ਮਾਰਕਿਟ ਵਿਚ ਸਕੂਟਰ ਸਵਾਰ ਦੋ ਬਦਮਾਸ਼ ਇਕ ਔਰਤ ਦਾ ਬੈਗ ਖੋਹ ਕੇ ਫਰਾਰ ਹੋ ਗਏ। ਗਲੀ ਨੰਬਰ 10 'ਚ ਵਾਪਰੀ ਇਹ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ। ਇਸ ਘਟਨਾ ਨੇ ਇਲਾਕੇ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਕੈਂਟ ਦੇ ਗਲੀ ਨੰਬਰ 10 'ਚ ਸਥਿਤ ਸਦਰ ਬਾਜ਼ਾਰ ਦੀ ਮੇਨ ਮਾਰਕੀਟ ਵਿਚ ਇਕ ਔਰਤ ਕਿਸੇ ਕੰਮ ਲਈ ਗਈ ਸੀ। ਇਸੇ ਦੌਰਾਨ ਇਕ ਸਕੂਟਰ 'ਤੇ ਸਵਾਰ ਦੋ ਅਣਪਛਾਤੇ ਨੌਜਵਾਨ ਉਸ ਕੋਲ ਆਏ, ਉਸ ਦਾ ਬੈਗ ਖੋਹ ਲਿਆ ਅਤੇ ਤੇਜ਼ ਰਫ਼ਤਾਰ ਨਾਲ ਭੱਜ ਗਏ। ਜਦੋਂ ਔਰਤ ਨੇ ਰੌਲਾ ਪਾਇਆ ਤਾਂ ਨੇੜੇ-ਤੇੜੇ ਲੋਕ ਇਕੱਠੇ ਹੋ ਗਏ ਪਰ ਉਦੋਂ ਤੱਕ ਦੋਸ਼ੀ ਭੱਜ ਚੁੱਕੇ ਸਨ। 

ਇਹ ਵੀ ਪੜ੍ਹੋ: LPU ਮਾਮਲੇ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ! ਵਾਇਰਲ ਪੋਸਟ ਦਾ ਸੱਚ ਆਇਆ ਸਾਹਮਣੇ, First Year ਦੀ ਸਟੂਡੈਂਟ...

PunjabKesari

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਨੇੜਲੀਆਂ ਦੁਕਾਨਾਂ ਅਤੇ ਇਮਾਰਤਾਂ ਤੋਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ 'ਚ ਦੋਸ਼ੀਆਂ ਦੀਆਂ ਤਸਵੀਰਾਂ ਕੈਦ ਹੋ ਗਈਆਂ ਹਨ। ਸਥਾਨਕ ਵਾਸੀ ਜਨਤਾ ਦੀ ਸੁਰੱਖਿਆ 'ਤੇ ਸਵਾਲ ਉਠਾਉਂਦੇ ਹੋਏ ਪੁਲਸ ਤੋਂ ਗਸ਼ਤ ਵਧਾਉਣ ਅਤੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ! ਕਾਰਾ ਜਾਣ ਹੋਵੋਗੇ ਹੈਰਾਨ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News