ਜਾਪਾਨ ਦੇ ਹਾਰ ਜਾਣ ਦੀ ਭਵਿੱਖਬਾਣੀ ਕਰਨ ਵਾਲਾ ਤੋਤਾ ਨਿਕਲਿਆ ਝੂਠਾ

Wednesday, Jun 20, 2018 - 01:48 PM (IST)

ਟੋਕੀਓ— ਜਾਪਾਨ ਵਿਸ਼ਵ ਕੱਪ ਵਿਚ ਆਪਣਾ ਉਦਘਾਟਨੀ ਮੈਚ ਨਹੀਂ ਜਿੱਤ ਸਕੇਗਾ, ਇਹ ਭਵਿੱਖਬਾਣੀ ਕੀਤੀ ਸੀ ਇਕ ਤੋਤੇ ਨੇ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਹੀ ਭਵਿੱਖਬਾਣੀ ਕਰਦਾ ਹੈ। ਸਲੇਟੀ ਰੰਗ ਦੇ ਇਸ ਤੋਤੇ ਦਾ ਨਾਂ ਓਲੀਵੀਆ ਹੈ ਤੇ ਇਹ ਟੋਕੀਓ ਦੇ ਉੱਤਰ ਵਿਚ ਸਥਿਤ ਟੋਚਿਗੀ 'ਚ ਨਾਸੂ ਐਨੀਮਲ ਕਿੰਗਡਮ 'ਚ ਰਹਿੰਦਾ ਹੈ। ਸਥਾਨਕ ਮੀਡੀਆ ਅਨੁਸਾਰ ਤੋਤੇ ਨੇ ਭਵਿੱਖਬਾਣੀ ਕੀਤੀ ਸੀ ਕਿ ਰੂਸ ਵਿਚ ਚੱਲ ਰਹੇ ਵਿਸ਼ਵ ਕੱਪ ਵਿਚ ਜਾਪਾਨ ਗਰੁੱਪ-ਐੱਚ ਦੇ ਆਪਣੇ ਪਹਿਲੇ ਮੈਚ 'ਚ ਕੋਲੰਬੀਆ ਤੋਂ ਹਾਰ ਜਾਵੇਗਾ  ਪਰ ਇਹ ਭਵਿੱਖਬਾਣੀ ਬਿਲਕੁਲ ਹੀ ਗਲਤ ਸਾਬਤ ਹੋਈ। ਜਾਪਾਨ ਨੇ ਅੱਜ ਕੋਲੰਬੀਆ ਨੂੰ ਹਰਾ ਕੇ ਆਪਣੀ ਜੇਤੂ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਕਤ ਤੋਤਾ ਜਾਪਾਨੀ ਮੀਡੀਆ ਦੇ ਨਿਸ਼ਾਨੇ 'ਤੇ ਆ ਗਿਆ ਹੈ ਤੇ ਸੋਸ਼ਲ ਮੀਡੀਆ 'ਤੇ ਵੀ ਇਸ ਨੂੰ ਖੂਬ ਟਰੋਲ ਕੀਤਾ ਜਾ ਰਿਹਾ ਹੈ।

ਓਲੀਵੀਆ ਉਨ੍ਹਾਂ ਕਈ ਪੰਛੀਆਂ ਤੇ ਜਾਨਵਰਾਂ ਵਿਚ ਸ਼ਾਮਲ ਹੈ, ਜਿਹੜੇ ਪਿਛਲੇ ਕਈ ਸਾਲਾਂ ਵਿਚ ਭਵਿੱਖਬਾਣੀਆਂ ਕਰਦੇ ਰਹੇ ਹਨ। ਜਾਪਾਨ ਦੀ 'ਸਾਂਕੇਈ ਨਿਊਜ਼' ਅਨੁਸਾਰ ਇਸ ਤੋਤੇ ਨੇ ਪਹਿਲਾਂ ਡਰਾਅ ਦੇ ਸੰਕੇਤ ਦਿੱਤੇ ਸਨ ਪਰ ਬਾਅਦ ਵਿਚ ਉਸ ਨੇ ਕੋਲੰਬੀਆ ਦਾ ਝੰਡਾ ਚੁੱਕ ਲਿਆ ਸੀ।


Related News