ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ : ਬਾਵੁਮਾ

10/12/2019 8:43:01 PM

ਪੁਣੇ— ਦੱਖਣੀ ਅਫਰੀਕਾ ਦੇ ਚੋਟੀ ਕ੍ਰਮ ਦੇ ਬੱਲੇਬਾਜ਼ ਤੇਮਬਾ ਬਾਵੁਮਾ ਨੇ ਕਿਹਾ ਕਿ ਭਾਰਤ ਵਿਰੁੱਧ ਦੂਜੇ ਟੈਸਟ ਦੇ ਤੀਜੇ ਦਿਨ ਵੱਡੀ ਪਾਰੀ ਨਹੀਂ ਖੇਡਣ ਦਾ ਅਫਸੋਸ ਹੈ ਕਿਉਂਕਿ ਹੇਠਲੇ ਕ੍ਰਮ ਦੇ ਖਿਡਾਰੀਆਂ ਨੇ ਬੱਲੇ ਨਾਲ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਵਰਨੋਨ ਫਿਲੈਂਡਰ (ਅਜੇਤੂ 44) ਤੇ ਕੇਸ਼ਵ ਮਹਾਰਾਜ (72) ਵਰਗੇ ਹੇਠਲੇ ਕ੍ਰਮ ਦੇ ਖਿਡਾਰੀਆਂ ਨੇ ਪੁਣੇ ਸਟੇਡੀਅਮ ਦੀ ਇਸ ਪਿੱਚ 'ਤੇ ਵਧੀਆ ਬੱਲੇਬਾਜ਼ੀ ਕੀਤੀ ਜਿਸ 'ਤੇ ਧਾਕੜ ਖਿਡਾਰੀ ਨਹੀਂ ਚੱਲ ਸਕੇ। ਇਸ ਵਾਰੇ 'ਚ ਬਾਵੁਮਾ ਨੇ ਕਿਹਾ ਕਿ ਦੇਖੋਂ ਚੋਟੀ ਕ੍ਰਮ ਦਾ ਖਿਡਾਰੀ ਹੋਣ ਦੇ ਨਾਤੇ ਸਾਡਾ ਕੰਮ ਜ਼ਿਆਦਾ ਤੋਂ ਜ਼ਿਆਦਾ ਦੌੜਾਂ ਬਣਾਉਣਾ ਹੈ ਪਰ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਵੱਡੀ ਪਾਰੀ ਖੇਡਦੇ ਹੋਏ ਦੇਖ ਕੇ ਦੁਖ ਹੁੰਦਾ ਹੈ। ਸਾਡੇ ਹੇਠਲੇ ਕ੍ਰਮ ਦੇ ਖਿਡਾਰੀਆਂ ਨੇ ਵਧੀਆ ਬੱਲੇਬਾਜ਼ੀ ਕੀਤੀ। ਉਸ ਨੇ ਕਿਹਾ ਕਿ ਸਾਨੂੰ ਹੁਣ ਦੂਜੀ ਪਾਰੀ 'ਚ ਵਧੀਆ ਬੱਲੇਬਾਜ਼ੀ ਕਰਨੀ ਹੋਵੇਗੀ। ਸਾਨੂੰ ਬੱਲੇ ਨਾਲ ਦਬਦਬਾਅ ਬਣਾਉਣਾ ਹੋਵੇਗਾ, ਜਿਸ ਤਰ੍ਹਾਂ ਭਾਰਤ ਨੇ ਕੀਤਾ ਹੈ।


Gurdeep Singh

Content Editor

Related News