ਆਈ. ਸੀ. ਸੀ. ਟੀ-20 ਰੈਂਕਿੰਗ ਦਾ 80 ਟੀਮਾਂ ਤਕ ਕਰੇਗਾ ਵਿਸਤਾਰ

05/05/2019 12:26:02 PM

ਦੁਬਈ—ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਪੁਰਸ਼ ਟੀ-20 ਦੀ ਰੈਂਕਿੰਗ ਦਾ 80 ਟੀਮਾਂ ਤਕ ਵਿਸਤਾਰ ਕਰ ਸਕਦੀ ਹੈ। ਪਿਛਲੇ ਸਾਲ ਆਈ. ਸੀ. ਸੀ. ਨੇ ਇਹ ਫੈਸਲਾ ਕੀਤਾ ਸੀ ਕਿ ਜਿਹੜੀ ਵੀ ਟੀਮ ਮਈ 2016 ਤਕ ਘੱਟ ਤੋਂ ਘੱਟ 6 ਟੀ-20 ਮੈਚ ਆਈ. ਸੀ. ਸੀ. ਦੀ ਕਿਸੇ ਵੀ ਟੀਮ ਵਿਰੁੱਧ ਖੇਡੇਗੀ, ਉਸ ਨੂੰ ਟੀ-20 ਰੈਂਕਿੰਗ ਵਿਚ ਸ਼ਾਮਲ ਕੀਤਾ ਜਾਵੇਗਾ। ਪਹਿਲੀ ਵਿਸਥਾਰਪੂਰਵਕ ਰੈਂਕਿੰਗ ਸੂਚੀ ਵਿਚ ਚੋਟੀ 'ਤੇ ਮੌਜੂਦ ਪਾਕਿਸਤਾਨ ਦੇ 286 ਅੰਕ ਹਨ, ਜਦਕਿ ਇੰਡੋਨੇਸ਼ੀਆ, ਚੀਨ, ਗਾਮਬੀਆ, ਸਵਿਟਜ਼ਰਲੈਂਡ , ਰਬਾਂਡਾ ਤੇ ਲੇਸੋਥੇ ਵਰਗੀਆਂ ਟੀਮਾਂ ਕੋਲ ਕੋਈ ਅੰਕ ਨਹੀਂ ਹੈ। ਇਸ ਵਿਚਾਲੇ ਨੇਹਾਲ 11ਵੇਂ ਸਥਾਨ 'ਤੇ ਮੌਜੂਦ ਹੈ ਤੇ ਟੈਸਟ ਖੇਡਣ ਵਾਲੇ ਦੇਸ਼ਾਂ 13ਵੇਂ ਸਥਾਨ ਦੇ ਜ਼ਿੰਬਾਬਵੇ ਤੇ 15ਵੇਂ ਸਥਾਨ 'ਤੇ ਕਾਬਜ਼ ਆਇਰਲੈਂਡ ਤੋਂ ਉੱਪਰ ਹਨ। ਕੇਮੈਨ ਦੀਪ, ਸਾਈਪ੍ਰਸ, ਐਸਤੋਨੀਆ, ਯੂਨਾਨ, ਇਟਲੀ, ਨਾਰਵੇ, ਪੁਰਤਗਾਲ, ਰੋਮਾਨੀਆ, ਰੂਸ, ਤੁਰਕੀ, ਕੈਮਰੂਨ ਤੇ ਬਰਮੂਡਾ ਵਰਗੀਆਂ ਟੀਮਾਂ ਨੂੰ ਰੈਂਕਿੰਗ ਵਿਚ ਸ਼ਾਮਲ ਹੋਣ ਲਈ ਉਮੀਦ ਹੈ।


Related News