ਡੇਲ ਪੋਤਰੋ ਅਤੇ ਐਂਡਰਸਨ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ

03/04/2018 10:58:47 AM

ਏਕਾਪੁਲਕੋ, (ਬਿਊਰੋ)— ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨੇ ਜਰਮਨੀ ਦੇ ਅਲੈਕਜੇਂਡਰ ਜਵੇਰੇਵ ਨੂੰ ਹਰਾ ਕੇ ਮੈਕਸਿਕੋ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਹੁਣ ਖਿਤਾਬ ਦੇ ਲਈ ਉਨ੍ਹਾਂ ਦਾ ਸਾਹਮਣਾ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨਾਲ ਹੋਵੇਗਾ। ਇੱਥੇ ਸ਼ੁੱਕਰਵਾਰ ਨੂੰ ਖੇਡੇ ਗਏ ਸੈਮੀਫਾਈਨਲ 'ਚ ਡੇਲ ਪੋਤਰੋ ਨੇ ਜਵੇਰੇਵ ਨੂੰ 6-4, 6-2 ਨਾਲ ਹਰਾ ਕੇ ਖਿਤਾਬੀ ਮੁਕਾਬਲੇ 'ਚ ਕਦਮ ਰੱਖਿਆ ਜਿੱਥੇ ਹੁਣ ਉਨ੍ਹਾਂ ਦੇ ਸਾਹਮਣੇ ਐਂਡਰਸਨ ਦੀ ਚੁਣੌਤੀ ਹੋਵੇਗੀ।

ਐਂਡਰਸਨ ਨੇ ਇਕ ਹੋਰ ਸੈਮੀਫਾਈਨਲ 'ਚ ਅਮਰੀਕਾ ਦੇ ਡੋਨਾਲਡਸਨ ਨੂੰ 6-3, 4-6, 6-3 ਨਾਲ ਹਰਾਇਆ। ਰਾਫੇਲ ਨਡਾਲ ਦੇ ਟੂਰਨਾਮੈਂਟ ਤੋਂ ਹਟਣ ਦੇ ਚਲਦੇ ਜਵੇਰੇਵ ਨੂੰ ਚੋਟੀ ਦਾ ਦਰਜਾ ਦਿੱਤਾ ਗਿਆ ਸੀ। ਪਰ ਉਹ ਉਸ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਜਦਕਿ ਆਪਣੇ ਕਰੀਅਕ 'ਚ 20 ਵਾਰ ਫਾਈਨਲ 'ਚ ਪਹੁੰਚ ਕੇ 16 ਵਾਰ ਖਿਤਾਬ ਆਪਣੇ ਨਾਂ ਦਰਜ ਕਰਨ ਵਾਲੇ ਡੇਲ ਪੋਤਰੋ ਨੇ 90 ਮਿੰਟ 'ਚ ਜਵੇਰੇਵ ਨੂੰ ਹਰਾ ਦਿੱਤਾ। ਡੇਲ ਪੋਤਰੋ ਨੇ ਕੁਆਰਟਰਫਾਈਨਲ 'ਚ ਆਸਟਰੀਆ ਦੇ ਡੋਮਿਨਿਕ ਥਿਏਮ ਨੂੰ 6-2, 7-6 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਜਦਕਿ ਅਲੈਕਜੈਂਡਰ ਜਵੇਰੇਵ ਨੇ ਅਮਰੀਕਾ ਦੇ ਰੇਆਨ ਹੈਰੀਸਨ ਨੂੰ 6-4, 6-1 ਨਾਲ ਹਰਾ ਕੇ ਅੰਤਿਮ ਚਾਰ 'ਚ ਜਗ੍ਹਾ ਬਣਾਈ ਸੀ।


Related News