ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਇਕੋ ਪਰਿਵਾਰ ਦੇ 5 ਜੀਆਂ ਸਣੇ 14 ਲੋਕਾਂ ਦੀ ਮੌਤ

Wednesday, Apr 17, 2024 - 09:21 AM (IST)

ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਇਕੋ ਪਰਿਵਾਰ ਦੇ 5 ਜੀਆਂ ਸਣੇ 14 ਲੋਕਾਂ ਦੀ ਮੌਤ

ਢਾਕਾ (ਭਾਸ਼ਾ)- ਬੰਗਲਾਦੇਸ਼ ਦੇ ਢਾਕਾ-ਖੁਲਨਾ ਹਾਈਵੇਅ 'ਤੇ ਮੰਗਲਵਾਰ ਨੂੰ ਇਕ ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਦੀ ਟੱਕਰ ਵਿਚ ਇਕ ਹੀ ਪਰਿਵਾਰ ਦੇ 5 ਮੈਂਬਰਾਂ ਸਮੇਤ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। 'ਢਾਕਾ ਟ੍ਰਿਬਿਊਨ' ਅਖਬਾਰ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਇਹ ਹਾਦਸਾ ਫਰੀਦਪੁਰ 'ਚ ਉਸ ਸਮੇਂ ਵਾਪਰਿਆ ਜਦੋਂ ਖੁਲਨਾ ਡਿਵੀਜ਼ਨ ਦੇ ਮਗੁਰਾ ਸ਼ਹਿਰ ਜਾ ਰਹੀ ਬੱਸ ਢਾਕਾ ਵੱਲ ਜਾ ਰਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ 'ਚ 11 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪਿਤਾ ਦੀ ਕਰਤੂਤ; 3 ਬੱਚਿਆਂ ਨੂੰ ਖੂਹ ’ਚ ਸੁੱਟਿਆ, ਮੌਤ

ਪੁਲਸ ਨੇ ਦੱਸਿਆ ਕਿ ਹਸਪਤਾਲ ਲਿਜਾਂਦੇ ਸਮੇਂ 2 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 1 ਦੀ ਇਲਾਜ ਦੌਰਾਨ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਟਰੱਕ ਦੇ ਯਾਤਰੀ, ਡਰਾਈਵਰ ਅਤੇ ਸਹਾਇਕ ਵੀ ਸ਼ਾਮਲ ਹਨ। ਟਰੱਕ ਵਿੱਚ ਡਰਾਈਵਰ ਸਮੇਤ 15 ਲੋਕ ਸਵਾਰ ਸਨ। ‘ਡੇਲੀ ਸਟਾਰ’ ਨਿਊਜ਼ ਪੋਰਟਲ ਨੇ ਆਪਣੀ ਰਿਪੋਰਟ ਵਿੱਚ ਮ੍ਰਿਤਕਾਂ ਦੀ ਗਿਣਤੀ 13 ਦੱਸੀ ਹੈ ਅਤੇ ਕਿਹਾ ਹੈ ਕਿ ਮਰਨ ਵਾਲਿਆਂ ਵਿੱਚ 7 ਔਰਤਾਂ, 3 ਪੁਰਸ਼ ਅਤੇ 3 ਬੱਚੇ ਸ਼ਾਮਲ ਹਨ। ਨਿਊਜ਼ ਪੋਰਟਲ 'BDNews24' ਦੀ ਖ਼ਬਰ ਮੁਤਾਬਕ ਮਰਨ ਵਾਲਿਆਂ 'ਚ ਇੱਕੋ ਪਰਿਵਾਰ ਦੇ 5 ਮੈਂਬਰ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਬ੍ਰਿਟੇਨ 'ਚ 5 ਭਾਰਤੀਆਂ ਨੂੰ 122 ਸਾਲ ਦੀ ਜੇਲ੍ਹ, ਭਾਰਤੀ ਨੌਜਵਾਨ ਦਾ ਹੀ ਕੀਤਾ ਸੀ ਕਤਲ

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਮੁਹੰਮਦ ਕਮਰੂਲ ਅਹਿਸਾਨ ਤਾਲੁਕਦਾਰ ਅਤੇ ਪੁਲਸ ਸੁਪਰਡੈਂਟ ਮੁਹੰਮਦ ਮੁਰਸ਼ਿਦ ਆਲਮ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਸੀ। ਖ਼ਬਰ ਵਿੱਚ ਤਾਲੁਕਦਾਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸਰਕਾਰ ਨੇ ਮ੍ਰਿਤਕਾਂ ਨੂੰ ਦਫ਼ਨਾਉਣ ਲਈ ਤੁਰੰਤ 20 ਹਜ਼ਾਰ ਟਕਾ ਦੀ ਰਾਸ਼ੀ ਜਾਰੀ ਕੀਤੀ ਅਤੇ ਇੰਨੀ ਹੀ ਰਾਸ਼ੀ ਜ਼ਖ਼ਮੀਆਂ ਨੂੰ ਇਲਾਜ ਲਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਟਕਾ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ 3-3 ਲੱਖ ਟਕਾ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

 


author

cherry

Content Editor

Related News