CSK vs PBKS, IPL 2024 : ਹੈੱਡ ਟੂ ਹੈੱਡ ''ਚ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ, ਸੰਭਾਵਿਤ ਪਲੇਇੰਗ 11 ਵੀ ਦੇਖੋ

05/01/2024 1:14:26 PM

ਸਪੋਰਟਸ ਡੈਸਕ: ਆਈਪੀਐੱਲ 2024 ਦਾ 49ਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਸ਼ਾਮ 7.30 ਵਜੇ ਤੋਂ ਐੱਮ.ਏ. ਚਿਦੰਬਰਮ ਸਟੇਡੀਅਮ, ਚੇਨਈ 'ਚ ਖੇਡਿਆ ਜਾਵੇਗਾ। ਪ੍ਰਦਰਸ਼ਨ 'ਚ ਨਿਰੰਤਰਤਾ ਦੀ ਕਮੀ ਨਾਲ ਜੂਝ ਰਹੀ ਸੁਪਰ ਕਿੰਗਜ਼ ਦੀ ਨਜ਼ਰ ਖੇਡ ਦੇ ਸਾਰੇ ਵਿਭਾਗਾਂ 'ਚ ਇਕਜੁੱਟ ਪ੍ਰਦਰਸ਼ਨ 'ਤੇ ਹੋਵੇਗੀ। ਸੁਪਰ ਕਿੰਗਜ਼ ਦੇ 9 ਮੈਚਾਂ 'ਚ 10 ਅੰਕ ਹਨ ਜੋ ਲਖਨਊ ਸੁਪਰ ਜਾਇੰਟਸ, ਸਨਰਾਈਜ਼ਰਸ ਹੈਦਰਾਬਾਦ ਅਤੇ ਦਿੱਲੀ ਕੈਪੀਟਲਸ ਦੇ ਬਰਾਬਰ ਹਨ ਅਤੇ ਮੌਜੂਦਾ ਚੈਂਪੀਅਨ ਨਿਸ਼ਚਿਤ ਤੌਰ 'ਤੇ ਇਨ੍ਹਾਂ ਟੀਮਾਂ ਨੂੰ ਜਿੱਤ ਨਾਲ ਪਛਾੜਨ ਦੀ ਕੋਸ਼ਿਸ਼ ਕਰਨਗੇ।
ਹੈੱਡ ਟੂ ਹੈੱਡ
ਕੁੱਲ ਮੈਚ - 28
ਚੇਨਈ - 15 ਜਿੱਤਾਂ
ਪੰਜਾਬ - 13 ਜਿੱਤਾਂ
ਪਿੱਚ ਰਿਪੋਰਟ
ਇਸ ਸੀਜ਼ਨ ਵਿੱਚ ਚੇਪਾਕ ਦੀ ਪਿੱਚ ਪਹਿਲੀ ਪਾਰੀ ਵਿੱਚ ਗੇਂਦਬਾਜ਼ੀ ਲਈ ਅਨੁਕੂਲ ਰਹੀ ਹੈ ਅਤੇ ਸ਼ਾਮ ਨੂੰ ਤ੍ਰੇਲ ਪੈਣ ਤੋਂ ਬਾਅਦ ਪਿੱਚ ਬਿਹਤਰ ਹੋ ਗਈ ਹੈ। ਇਸ ਲਈ, ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਅਤੇ ਦੂਜੀ ਪਾਰੀ ਵਿੱਚ ਗਿੱਲੇ ਹਾਲਾਤ ਦਾ ਫਾਇਦਾ ਉਠਾਉਣ 'ਚ ਵਿਚਾਰ ਕਰ ਰਹੀ ਹੋਵੇਗੀ।
ਮੌਸਮ
ਚੇਨਈ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 31 ਡਿਗਰੀ ਰਹੇਗਾ। ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਦਿਨ ਭਰ ਨਮੀ ਰਹੇਗੀ ਅਤੇ ਰਾਤ ਠੰਡੀ ਰਹਿਣ ਦੀ ਉਮੀਦ ਹੈ।
ਸੰਭਾਵਿਤ ਪਲੇਇੰਗ 11
ਚੇਨਈ ਸੁਪਰ ਕਿੰਗਜ਼: ਰੁ
ਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਡੇਰਿਲ ਮਿਸ਼ੇਲ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਐੱਮਐੱਸ ਧੋਨੀ, ਮੋਈਨ ਅਲੀ, ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮਤਿਸ਼ਾ ਪਥੀਰਾਨਾ, ਮੁਸਤਫਿਜ਼ੁਰ ਰਹਿਮਾਨ।
ਪੰਜਾਬ ਕਿੰਗਜ਼: ਪ੍ਰਭਸਿਮਰਨ ਸਿੰਘ/ਸ਼ਿਖਰ ਧਵਨ, ਜੌਨੀ ਬੇਅਰਸਟੋ, ਰਿਲੇ ਰੋਸੌਵ, ਸ਼ਸ਼ਾਂਕ ਸਿੰਘ, ਸੈਮ ਕੁਰਾਨ, ਜਿਤੇਸ਼ ਸ਼ਰਮਾ, ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਕਾਗਿਸੋ ਰਬਾਡਾ, ਅਰਸ਼ਦੀਪ ਸਿੰਘ।


Aarti dhillon

Content Editor

Related News