ਉਮਰ ਅਬਦੁੱਲਾ ਨੇ ਬਾਰਾਮੂਲਾ ਸੀਟ ਤੋਂ ਦਾਖਲ ਕੀਤਾ ਨਾਮਜ਼ਦਗੀ ਪੱਤਰ, ਉਮੀਦਵਾਰਾਂ ਵਿਚਾਲੇ ਸਖਤ ਮੁਕਾਬਲਾ

Thursday, May 02, 2024 - 05:26 PM (IST)

ਉਮਰ ਅਬਦੁੱਲਾ ਨੇ ਬਾਰਾਮੂਲਾ ਸੀਟ ਤੋਂ ਦਾਖਲ ਕੀਤਾ ਨਾਮਜ਼ਦਗੀ ਪੱਤਰ, ਉਮੀਦਵਾਰਾਂ ਵਿਚਾਲੇ ਸਖਤ ਮੁਕਾਬਲਾ

ਬਾਰਾਮੂਲਾ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਵੀਰਵਾਰ ਯਾਨੀ ਕਿ ਅੱਜ ਬਾਰਾਮੂਲਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਜ਼ਿਕਰਯੋਗ ਹੈ ਕਿ ਉਮਰ ਦਾ ਬਾਰਾਮੂਲਾ ਸੀਟ ਤੋਂ ਸੱਜਾਦ ਗਨੀ ਲੋਨ ਨਾਲ ਸਿੱਧਾ ਮੁਕਾਬਲਾ ਹੋਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮਰ ਨੇ ਕਿਹਾ ਕਿ ਉਹ ਇਸ ਸੀਟ ਤੋਂ ਜ਼ਰੂਰ ਜਿੱਤਣਗੇ।

ਇਹ ਵੀ ਪੜ੍ਹੋ- ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ; ਡਾਰਕ ਵੈੱਬ 'ਚ ਉਲਝ ਕੇ ਰਹਿ ਗਈ ਪੁਲਸ ਦੀ ਜਾਂਚ

ਦੱਸ ਦੇਈਏ ਕਿ ਇਸ ਲੋਕ ਸਭਾ ਸੀਟ ਲਈ ਪੀਪਲਜ਼ ਕਾਨਫਰੰਸ ਦੇ ਸੱਜਾਦ ਗਨੀ ਲੋਨ ਅਤੇ ਜੇਲ੍ਹ ਵਿਚ ਬੰਦ ਸਾਬਕਾ ਵਿਧਾਇਕ ਇੰਜੀਨੀਅਰ ਰਸ਼ੀਦ ਪਹਿਲਾਂ ਹੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੇ ਹਨ। ਜਦੋਂ ਕਿ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ) ਨੇ ਇੱਥੋਂ ਦੇ ਸਾਬਕਾ ਰਾਜ ਸਭਾ ਮੈਂਬਰ ਫੈਯਾਜ਼ ਅਹਿਮਦ ਮੀਰ ਨੂੰ ਮੈਦਾਨ ਵਿਚ ਉਤਾਰਿਆ ਹੈ। ਹੁਣ ਇਨ੍ਹਾਂ ਉਮੀਦਵਾਰਾਂ ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ। ਇਸ ਹਲਕੇ ਵਿਚ 20 ਮਈ ਨੂੰ ਵੋਟਾਂ ਪੈਣੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News