ਇਕ ਛੋਟੀ ਗਲਤੀ ਨੇ ਖਤਮ ਕੀਤਾ ਇਨ੍ਹਾਂ ਕ੍ਰਿਕਟਰਾਂ ਦਾ ਕਰੀਅਰ, BCCI ਨੇ ਵੀ ਨਹੀਂ ਕੀਤਾ ਕਦੇ ਮੁਆਫ

02/18/2020 2:03:54 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਵਿਚ ਹਮੇਸ਼ਾ ਤੋਂ ਇਕ ਇਕ ਤੋਂ ਵੱਧ ਕੇ ਇਕ ਖਿਡਾਰੀ ਆਉਂਦੇ ਰਹੇ ਹਨ ਪਰ ਹਰ ਖਿਡਾਰੀ ਆਪਣੇ ਹੁਨਰ ਦੇ ਨਾਲ ਇਨਸਾਫ ਨਹੀਂ ਕਰ ਸਕਿਆ। ਇਹੀ ਕਾਰਨ ਹੈ ਕਿ ਭਾਰਤ ਨੂੰ ਜਿੰਨੇ ਵੀ ਸਟਾਰ ਖਿਡਾਰੀ ਮਿਲੇ, ਗਮਨਾਮ ਖਿਡਾਰੀਆਂ ਦੀ ਸੂਚੀ ਵੀ ਉਂਨੀ ਹੀ ਲੰਬੀ ਹੈ। ਦਿਨੇਸ਼ ਮੋਂਗੀਆ ਵੀ ਇਸੇ ਸੂਚੀ ਵਿਚ ਸ਼ਾਮਲ ਇਕ ਨਾਂ ਹੈ। ਉਹ ਕ੍ਰਿਕਟਰ ਜਿਸ ਨੇ ਫਰਸਟ ਕਲਾਸ ਵਿਚ 48.95 ਦੀ ਔਸਤ ਨਾਲ 8028 ਦੌੜਾਂ ਬਣਾਈਆਂ। 27 ਸੈਂਕੜੇ ਅਤੇ 28 ਅਰਧ ਸੈਂਕੜੇ ਵੀ ਠੋਕੇ ਪਰ ਭਾਰਤ ਲਈ ਕੌਮਾਂਤਰੀ ਪੱਧਰ 'ਤੇ ਕੁਝ ਖਾਸ ਨਾ ਕਰ ਸਕੇ।

PunjabKesari

ਦਰਅਸਲ ਮੋਂਗੀਆ ਉਨ੍ਹਾਂ ਖਿਡਾਰੀਆਂ ਵਿਚ ਸ਼ਾਮਲ ਸਨ, ਜਿਨ੍ਹਾਂ ਨੇ ਆਈ. ਸੀ. ਐੱਲ. ਵਿਚ ਆਪਣਾ ਜਲਵਾ ਦਿਖਾਇਆ ਸੀ, ਜਿਸ ਤੋਂ ਬਾਅਦ ਬੀ. ਸੀ. ਸੀ. ਆਈ. ਨੇ ਉਨ੍ਹਾਂ 'ਤੇ ਬੈਨ ਲਗਾ ਦਿੱਤਾ। ਹਾਲਾਂਕਿ, 2 ਸਾਲ ਬਾਅਦ ਬੈਨ ਹੱਟ ਵੀ ਗਿਆ ਸੀ ਪਰ ਭਾਰਤੀ ਕ੍ਰਿਕਟ ਬੋਰਡ ਨੇ ਉਸ ਨੂੰ ਕਦੇ ਮੁਆਫ ਨਹੀਂ ਕੀਤਾ। ਮੋਂਗੀਆ ਨੇ ਸਾਲ 2001 ਵਿਚ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਆਪਣੇ ਪਹਿਲੇ ਮੈਚ ਵਿਚ ਉਹ ਕੁਝ ਖਾਸ ਨਹੀਂ ਕਰ ਸਕੇ ਪਰ ਬਾਅਦ ਵਿਚ ਉਸ ਨੇ ਆਪਣਾ ਹੁਨਰ ਸਾਬਤ ਕੀਤਾ ਅਤੇ 2003 ਵਰਲਡ ਕੱਪ ਟੀਮ ਦਾ ਹਿੱਸਾ ਵੀ ਬਣਿਆ।

PunjabKesari

ਮੋਂਗੀਆ ਨੇ ਜ਼ਿੰਬਾਬਵੇ ਖਿਲਾਫ 159 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਇਸ ਮੈਚ ਦੀ ਪਹਿਲੀ ਅਤੇ ਆਖਰੀ ਗੇਂਦ ਵੀ ਉਸ ਨੇ ਹੀ ਖੇਡੀ ਸੀ। 2003 ਤੋਂ ਬਾਅਦ ਮੋਂਗੀਆ ਦਾ ਪ੍ਰਦਰਸ਼ਨ ਲਗਾਤਾਰ ਖਰਾਬ ਹੁੰਦਾ ਰਿਹਾ ਪਰ ਉਸ ਦੀ ਜ਼ਿੰਦਗੀ ਵਿਚ ਅਸਲੀ ਪਰੇਸ਼ਾਨੀ ਸਾਲ 2007 ਵਿਚ ਸ਼ੁਰੂ ਹੋਈ, ਜਦੋਂ ਉਹ ਇੰਡੀਅਨ ਕ੍ਰਿਕਟ ਲੀਗ (ਆਈ. ਸੀ. ਐੱਲ.) ਦਾ ਹਿੱਸਾ ਬਣਿਆ।

ਆਈ. ਸੀ. ਐੱਲ. ਖਿਡਾਰੀਆਂ ਨੂੰ ਬੀ. ਸੀ. ਸੀ. ਆਈ. ਨੇ ਕੀਤਾ ਬੈਨ
PunjabKesari
ਆਈ. ਸੀ. ਐੱਲ. ਵਿਚ ਸ਼ਾਮਲ ਹੋਣ ਵਾਲੇ ਸਾਰੇ ਖਿਡਾਰੀਆਂ 'ਤੇ ਬੀ. ਸੀ. ਸੀ. ਆਈ. ਨੇ ਪਾਬੰਦੀ ਲਗਾ ਦਿੱਤੀ ਅਤੇ ਇਹ ਲੀਗ ਵੀ ਬੁਰੀ ਤਰ੍ਹਾਂ ਫਲਾਪ ਰਹੀ। ਇਸ ਦੇ 2 ਸਾਲ ਬਾਅਦ ਬੈਨ ਵੀ ਹੱਟ ਗਿਆ ਪਰ ਮੋਂਗੀਆ ਦੀ ਕ੍ਰਿਕਟ ਵਿਚ ਫਿਰ ਦੋਬਾਰਾ ਵਾਪਸੀ ਨਹੀਂ ਹੋ ਸਕੀ। ਰਾਇਡੂ ਵਰਗੇ ਖਿਡਾਰੀਆਂ ਨੇ ਬੈਨ ਹਟਣ ਤੋਂ ਬਾਅਦ ਭਾਰਤੀ ਟੀਮ ਵਿਚ ਵੀ ਜਗ੍ਹਾ ਬਣਾਈ ਪਰ ਮੋਂਗੀਆ ਦੇ ਨਾਲ ਅਜਿਹਾ ਕੁਝ ਨਹੀਂ ਹੋਇਆ। ਸਾਲ 2015 ਵਿਚ ਉਸ 'ਤੇ ਦੋਸ਼ ਲੱਗੇ ਕਿ ਆਈ. ਸੀ. ਐੱਲ. ਵਿਚ ਫਿਕਸਿੰਗ ਕਰਨ ਵਾਲੇ ਖਿਡਾਰੀਆਂ ਵਿਚ ਉਹ ਵੀ ਸ਼ਾਮਲ ਸਨ।

PunjabKesari

ਦਿਨੇਸ਼ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਉਸ ਦੇ ਖਿਲਾਫ ਕੋਈ ਸਬੂਤ ਵੀ ਨਹੀਂ ਮਿਲੇ ਪਰ ਭਾਰਤੀ ਕ੍ਰਿਕਟ ਬੋਰਡ ਨੇ ਉਸ ਨੂੰ ਕਦੇ ਮੁਆਫ ਨਹੀਂ ਕੀਤਾ। ਮੁਹੰਮਦ ਅਜ਼ਹਰੂਦੀਨ ਨੂੰ ਇਨਸਾਫ ਮਿਲਣ ਤੋਂ ਬਾਅਦ ਮੋਂਗੀਆ ਨੇ ਵੀ ਬੀ. ਸੀ. ਸੀ. ਆਈ. ਤੋਂ ਆਪਣੇ ਮਾਮਲੇ 'ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਪਰ ਅਜਿਹਾ ਕੁਝ ਨਹੀਂ ਹੋਇਆ। ਮੋਂਗੀਆ ਨੇ ਭਾਰਤ ਲਈ 57 ਵਨ ਡੇ ਮੈਚਾਂ ਵਿਚ 27.95 ਦੀ ਔਸਤ ਨਾਲ 1230 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 1 ਸੈਂਕੜਾ ਅਤੇ 4 ਅਰਧ ਸੈਂਕੜੇ ਵੀ ਲਗਾਏ। ਸਿਰਫ 1 ਟੀ-20 ਵਿਚ ਉਸ ਨੇ 38 ਦੌੜਾਂ ਦੀ ਪਾਰੀ ਖੇਡੀ ਸੀ। ਇਸ ਮੈਚ ਵਿਚ ਉਸ ਦੀ ਸਟ੍ਰਾਈਕ ਰੇਟ 84.44 ਦੀ ਰਹੀ ਸੀ।

ਸ਼੍ਰੀਸੰਥ ਦਾ ਵੀ ਕਰੀਅਰ ਹੋਇਆ ਬਰਬਾਦ
PunjabKesari

ਐੱਸ. ਸ਼੍ਰੀਸੰਥ ਦੀ ਖਤਰਨਾਕ ਅਤੇ ਤੇਜ਼ ਗੇਂਦਬਾਜ਼ੀ ਤੋਂ ਹਰ ਕੋਈ ਵਾਕਿਫ ਹੈ। ਉਸ ਨੇ ਕੌਮਾਂਤਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਸਾਲ 2005 ਵਿਚ ਸ਼੍ਰੀਲੰਕਾ ਖਿਲਾਫ ਨਾਗਪੁਰ ਵਨ ਡੇ ਤੋਂ ਹੋਈ। ਇਸ ਤੋਂ ਬਾਅਦ ਉਸ ਨੇ ਟੈਸਟ ਡੈਬਿਊ ਸਾਲ 2006 ਵਿਚ ਨਾਗਪੁਰ ਵਿਚ ਹੀ ਇੰਗਲੈਂਡ ਖਿਲਾਫ ਕੀਤਾ। ਸ਼੍ਰੀਸੰਥ ਨੂੰ ਉਸ ਦੀ ਤੇਜ਼ ਗੇਂਦਬਾਜ਼ੀ ਅਤੇ ਜੋਸ਼ੀਲੇ ਅੰਦਾਜ਼ ਲਈ ਜਾਣਿਆ ਜਾਂਦਾ ਸੀ। ਆਈ. ਪੀ. ਐੱਲ. ਵਿਚ ਹੋਈ ਮੈਚ ਫਿਕਸਿੰਗ ਵਿਚ ਉਸਦਾ ਨਾਂ ਆਉਣ ਕਾਰਨ ਉਸ 'ਤੇ ਬੀ. ਸੀ. ਸੀ. ਆਈ. ਨੇ ਪਾਬੰਦੀ ਲਗਾ ਦਿੱਤੀ ਸੀ। ਮੈਚ ਫਿਕਸਿੰਗ ਵਿਚ ਸ਼ਾਮਲ ਹੋਣ ਕਾਰਨ ਉਸ ਨੂੰ 17 ਦਿਨ ਦੀ ਜੇਲ ਵੀ ਕੱਟਣੀ ਪਈ। ਹਾਲਾਂਕਿ ਕੇਰਲ ਹਾਈ ਕੋਰਟ ਨੇ ਉਸ ਤੋਂ ਪਾਬੰਦੀ ਹਟਾ ਦਿੱਤੀ ਸੀ ਪਰ ਬੀ. ਸੀ. ਸੀ. ਆਈ. ਨੇ ਉਸ ਨੂੰ ਕਦੇ ਮੁਆਫ ਨਹÎੀਂ ਕੀਤਾ ਜਿਸ ਕਾਰਨ ਉਸ ਦੀ ਕ੍ਰਿਕਟ ਵਿਚ ਦੋਬਾਰਾ ਵਾਪਸੀ ਨਹੀਂ ਹੋ ਸਕੀ। ਉਸ ਨੇ 27 ਟੈਸਟ ਮੈਚਾਂ ਵਿਚ 37.59 ਦੀ ਔਸਤ ਨਾਲ 87 ਵਿਕਟਾਂ, 53 ਵਨ ਡੇ ਮੈਚਾਂ ਵਿਚ 33.44 ਦੀ ਔਸਤ ਨਾਲ 75 ਜਦਕਿ 10 ਕੌਮਾਂਤਰੀ ਟੀ-20 ਮੈਚਾਂ ਵਿਚ 41.14 ਦੀ ਔਸਤ ਨਾਲ 7 ਵਿਕਟਾਂ ਹਾਸਲ ਕੀਤੀਆਂ।


Related News