ਬਾਬਾ ਮੰਗਲਦਾਸ ਸਪੋਰਟਸ (ਰਜਿ.) ਦਾ ਸਾਲਾਨਾ ਕਬੱਡੀ ਕੱਪ ਭਲਕੇ

03/09/2018 11:22:19 AM

ਮਹਿਤਪੁਰ, (ਬਿਊਰੋ)— ਕਬੱਡੀ ਪੁਰਾਤਨ ਸਮੇਂ ਤੋਂ ਹੀ ਪੰਜਾਬ ਦੀ ਇਕ ਹਰਮਨਪਿਆਰੀ ਖੇਡ ਹੈ। ਅਜੋਕੇ ਸਮੇਂ 'ਚ ਕਬੱਡੀ ਸੂਬੇ ਜਾਂ ਦੇਸ਼ ਤੱਕ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਲੋਕਪ੍ਰਿਯ ਹੋ ਰਹੀ ਹੈ। ਪੰਜਾਬੀਆਂ 'ਚ ਕਬੱਡੀ ਦੇ ਭੇੜ ਦੇ ਪ੍ਰਤੀ ਲਗਾਅ ਇੰਨਾ ਜ਼ਿਆਦਾ ਹੈ ਕਿ ਇਹ ਟੂਰਨਾਮੈਂਟ ਸ਼ਹਿਰੀ ਅਤੇ ਪੇਂਡੂ ਪੱਧਰ 'ਤੇ ਕਰਾਏ ਜਾ ਰਹੇ ਹਨ ਜਿੱਥੇ ਮੈਚ ਜਿੱਤਣ 'ਤੇ ਖਿਡਾਰੀਆਂ ਨੂੰ ਨਗਦ ਇਨਾਮ ਦੇ ਨਾਲ-ਨਾਲ ਕਈ ਆਕਰਸ਼ਕ ਤੋਹਫੇ ਵੀ ਦਿੱਤੇ ਜਾਂਦੇ ਹਨ। 

ਇਸ ਲੜੀ 'ਚ ਪਿੰਡ ਸੋਹਲ ਜਗੀਰ ਵਿਖੇ 11ਵਾਂ ਸਾਲਾਨਾ ਕਬੱਡੀ ਕੱਪ 9-10 ਮਾਰਚ ਨੂੰ ਸਮੂਹ ਨਗਰ ਵਾਸੀਆਂ, ਸਮੂਹ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਬਾਬਾ ਮੰਗਲਦਾਸ ਸਪੋਰਟਸ (ਰਜਿ.) ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਨਰਿੰਦਰ ਸਿੰਘ ਨੰਬਰਦਾਰ ਨੇ ਦਿੱਤੀ। ਇਸ ਟੂਰਨਾਮੈਂਟ 'ਚ ਕਈ ਦਿੱਗਜ ਵੀ ਮਹਿਮਾਨ ਵੱਜੋਂ  ਸ਼ਿਰਕਤ ਕਰਨਗੇ।


Related News