ਦੂਤੀ ਦਾ ''ਲਿੰਗ ਮਾਮਲਾ'' ਫਿਰ ਖੁੱਲ੍ਹੇਗਾ

07/04/2017 11:41:13 PM

ਨਵੀਂ ਦਿੱਲੀ—ਭੁਵਨੇਸ਼ਵਰ 'ਚ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤੀ ਫਰਾਟਾ ਦੌੜਾਕ ਦੂਤੀ ਚੰਦ ਦੇ ਹਿੱਸਾ ਲੈਣ ਤੋਂ ਸਿਰਫ ਇਕ ਦਿਨ ਪਹਿਲਾਂ ਆਈ. ਏ. ਏ. ਐੱਫ. ਨੇ ਉਸ ਦੇ ਵਿਰੁੱਧ ਲਿੰਗ ਮਾਮਲੇ ਨੂੰ ਲੈ ਕੇ ਫਿਰ ਖੇਡ ਪੰਚਾਟ (ਕੈਸ) ਜਾਣ ਦਾ ਫੈਸਲਾ ਕੀਤਾ ਹੈ ਤੇ ਇਸ ਵਾਰ ਆਪਣੀ ਵਿਵਾਦਪੂਰਨ ਹਾਈਪਰਐਂਡ੍ਰੋਜੇਨਿਜ਼ਮ ਨੀਤੀ ਦੇ ਸਮਰਥਨ 'ਚ ਹੋਰ ਸਬੂਤ ਮੁਹੱਈਆ ਕਰਾਏਗਾ।
ਖੇਡ ਪੰਚਾਟ ਨੇ 27 ਜੁਲਾਈ 2015 ਨੂੰ ਦੂਤੀ ਤੇ ਭਾਰਤੀ ਐਥਲੈਟਿਕਸ ਮਹਾਸੰਘ ਅਤੇ ਕੌਮਾਂਤਰੀ ਐਥਲੈਟਿਕਸ ਸੰਘ (ਆਈ. ਏ. ਏ. ਐੱਫ.) ਵਿਚਾਲੇ ਮਾਮਲੇ ਦੀ ਸੁਣਵਾਈ ਦੌਰਾਨ ਅੰਤ੍ਰਿਮ ਫੈਸਲਾ ਕਰਦਿਆਂ ਵਿਸ਼ਵ ਪੱਧਰੀ ਸੰਸਥਾ ਦੇ ਹਾਈਪਰਐਂਡ੍ਰੋਜੇਨਿਜ਼ਮ ਨਿਯਮਾਂ ਨੂੰ ਦੋ ਸਾਲ ਲਈ ਮੁਅੱਤਲ ਕਰ ਦਿੱਤਾ ਸੀ।
ਅਜਿਹਾ ਇਸ ਲਈ ਕੀਤਾ ਗਿਆ ਸੀ ਕਿ ਆਈ. ਏ. ਏ. ਐੱਫ. ਨੂੰ ਵਾਧੂ ਸਬੂਤ ਮੁਹੱਈਆ ਕਰਾਉਣ ਦਾ ਮੌਕਾ ਮਿਲੇਗਾ  ਕਿ ਹਾਈਪਰਐਂਡ੍ਰੋਜੇਨਿਜ਼ਮ ਮਹਿਲਾ ਖਿਡਾਰੀ ਨੂੰ ਆਮ ਟੇਸਟੋਸਟੇਰੋਨ (ਪੁਰਸ਼ ਹਾਰਮੋਨ ਦਾ ਪੱਧਰ) ਪੱਧਰ ਦੀ ਖਿਡਾਰੀ 'ਤੇ ਪ੍ਰਦਰਸ਼ਨ ਦੇ ਆਧਾਰ 'ਤੇ ਕਿੰਨਾ ਫਾਇਦਾ ਮਿਲਦਾ ਹੈ।
ਕੈਸ ਨੇ ਦੋ ਸਾਲ ਪਹਿਲਾਂ ਅੰਤ੍ਰਿਮ ਆਦੇਸ਼ 'ਚ ਦੂਤੀ ਦੀ ਅਪੀਲ ਨੂੰ ਅੰਸ਼ਿਕ ਰੂਪ ਨਾਲ ਸਵੀਕਾਰ ਕੀਤਾ ਸੀ ਤੇ ਉਸ ਨੂੰ ਆਖਰੀ ਫੈਸਲੇ ਤਕ ਪ੍ਰਤੀਯੋਗਿਤਾਵਾਂ ਦੀ ਛੋਟ ਦਿੱਤੀ ਗਈ ਸੀ। ਆਈ. ਏ. ਐੱਫ. ਨੇ ਇਕ ਵਾਰ ਫਿਰ ਮਾਮਲੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ ਤੇ ਵਿਸ਼ਵ ਪੱਧਰੀ ਸੰਸਥਾ ਵਿਚ ਅਪੀਲ ਕੀਤੀ ਹੈ।


Related News