ਲਿੰਗ ਬਦਲਣ ਦੀ ਸਰਜਰੀ ਅਤੇ ‘ਕਿਰਾਏ ਦੀ ਕੁੱਖ’ ਮਨੁੱਖੀ ਸਨਮਾਨ ਲਈ ਗੰਭੀਰ ਖ਼ਤਰਾ: ਵੈਟੀਕਨ
Tuesday, Apr 09, 2024 - 12:31 PM (IST)
ਵੈਟੀਕਨ ਸਿਟੀ (ਭਾਸ਼ਾ) - ਵੈਟੀਕਨ ਨੇ ਸੋਮਵਾਰ ਨੂੰ ਲਿੰਗ ਬਦਲਣ ਦੀ ਸਰਜਰੀ ਅਤੇ ਕਿਰਾਏ ਦੀ ਕੁੱਖ (ਸਰੋਗੇਸੀ) ਨੂੰ ਮਨੁੱਖੀ ਸਨਮਾਨ ਲਈ ਗੰਭੀਰ ਖ਼ਤਰਾ ਦੱਸਿਆ ਅਤੇ ਕਿਹਾ ਕਿ ਇਹ ਮਨੁੱਖੀ ਜੀਵਨ ਲਈ ਪ੍ਰਮਾਤਮਾ ਦੀ ਯੋਜਨਾ ਦੀ ਉਲੰਘਣਾ ਕਰਨ ਵਾਲੇ ਗਰਭਪਾਤ ਅਤੇ ਇੱਛਾ-ਮੌਤ ਦੇ ਬਰਾਬਰ ਹਨ। ਸਿਧਾਂਤ ਦਫ਼ਤਰ ਵੈਟੀਕਨ ਨੇ ‘ਅਨੰਤ ਸਨਮਾਨ’ ਸਿਰਲੇਖ ਵਾਲਾ 20 ਪੰਨਿਆਂ ਦਾ ਘੋਸ਼ਣਾ ਪੱਤਰ ਜਾਰੀ ਕੀਤਾ ਜਿਸ ’ਤੇ 5 ਸਾਲਾਂ ਤੋਂ ਕੰਮ ਚੱਲ ਰਿਹਾ ਹੈ। ਹਾਲ ਹੀ ਦੇ ਮਹੀਨਿਆਂ ’ ਚ ਲੋੜੀਂਦੀ ਸੋਧ ਦੇ ਬਾਅਦ ਇਸਨੂੰ 25 ਮਾਰਚ ਨੂੰ ਪੋਪ ਫਰਾਂਸਿਸ ਦੁਆਰਾ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ਨੇ ਇਸਦੇ ਪ੍ਰਕਾਸ਼ਨ ਦਾ ਹੁਕਮ ਦਿੱਤਾ। ਵੈਟੀਕਨ ਨੇ ਇਸ ਵਿਚ ‘ਲਿੰਗ ਸਿਧਾਂਤ’ ਜਾਂ ਇਸ ਵਿਚਾਰ ਨੂੰ ਨਾਮਨਜ਼ੂਰ ਕੀਤਾ ਕਿ ਕਿਸੇ ਵਿਅਕਤੀ ਦਾ ਲਿੰਗ ਬਦਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਹੈਜ਼ਾ ਦੇ ਕਹਿਰ ਤੋਂ ਭੱਜ ਰਹੇ ਸੀ ਲੋਕ, ਸਮੁੰਦਰ 'ਚ ਕਿਸ਼ਤੀ ਪਲਟਣ ਕਾਰਨ 98 ਲੋਕਾਂ ਨੇ ਗਵਾਈ ਆਪਣੀ ਜਾਨ
ਘੋਸ਼ਣਾ ਪੱਤਰ ਵਿਚ ਕਿਹਾ ਗਿਆ ਹੈ ਕਿ ਪ੍ਰਮਾਤਮਾ ਨੇ ਪੁਰਸ਼ ਅਤੇ ਔਰਤ ਨੂੰ ਜੈਵਿਕ ਰੂਪ ਨਾਲ ਵੱਖ-ਵੱਖ ਪ੍ਰਾਣੀਆਂ ਦੇ ਰੂਪ ਵਿਚ ਬਣਾਇਆ ਹੈ ਅਤੇ ਪ੍ਰਮਾਤਮਾ ਦੀ ਇਸ ਯੋਜਨਾ ਨਾਲ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਜਾਂ ‘ਖੁਦ ਨੂੰ ਭਗਵਾਨ ਬਣਾਉਣ’ ਦੀ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ ਹੈ। ਇਹ ਦਸਤਾਵੇਜ਼ ਅਮਰੀਕਾ ਸਮੇਤ ਕੁਝ ਦੇਸ਼ਾਂ ਵਿਚ ਟਰਾਂਸਜੈਂਡਰ ਲੋਕਾਂ ਦੇ ਵਿਰੁੱਧ ਹੋ ਰਹੀਆਂ ਕੁਝ ਪ੍ਰਤੀਕਿਰਿਆਵਾਂ ਦੇ ਸਮੇਂ ਆਇਆ ਹੈ। ਅਮਰੀਕਾ ਵਿਚ ਰਿਪਬਲਿਕਨ ਦੀ ਅਗਵਾਈ ਵਾਲੀਆਂ ਸੂਬਾ ਵਿਧਾਨ ਸਭਾਵਾਂ ਟਰਾਂਸਜੈਂਡਰ ਨੌਜਵਾਨਾਂ ਅਤੇ ਕੁਝ ਮਾਮਲਿਆਂ ਵਿਚ ਬਾਲਗਾਂ ਲਈ ਡਾਕਟਰੀ ਦੇਖਭਾਲ ਨੂੰ ਪਾਬੰਦੀਸ਼ੁਦਾ ਕਰਨ ਲਈ ਬਿੱਲਾਂ ’ਤੇ ਵਿਚਾਰ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ : ਗੁਰਦੁਆਰਾ ਸਿੱਖ ਟੈਂਪਲ ਐਡਮਿੰਟਨ ਦੇ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।