ਪ੍ਰਜਵਲ ਰੇਵੰਨਾ ਨੇ ਆਪਣੀ ਹੀ ਪਾਰਟੀ ਵਰਕਰ ਨਾਲ ਹਥਿਆਰ ਦੀ ਨੋਕ ''ਤੇ ਕੀਤਾ ਜਬਰ-ਜਿਨਾਹ, ਮਾਮਲਾ ਦਰਜ

Saturday, May 04, 2024 - 03:29 AM (IST)

ਪ੍ਰਜਵਲ ਰੇਵੰਨਾ ਨੇ ਆਪਣੀ ਹੀ ਪਾਰਟੀ ਵਰਕਰ ਨਾਲ ਹਥਿਆਰ ਦੀ ਨੋਕ ''ਤੇ ਕੀਤਾ ਜਬਰ-ਜਿਨਾਹ, ਮਾਮਲਾ ਦਰਜ

ਬੈਂਗਲੁਰੂ (ਅਨਸ)– ਜਨਤਾ ਦਲ (ਸੈਕੂਲਰ) ਦੇ ਨੇਤਾ ਅਤੇ ਕਰਨਾਟਕ ਦੀ ਹਾਸਨ ਲੋਕ ਸਭਾ ਸੀਟ ਤੋਂ ਰਾਜਗ ਦੇ ਉਮੀਦਵਾਰ ਪ੍ਰਜਵਲ ਰੇਵੰਨਾ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ.ਆਈ.ਡੀ. ਨੇ ਪਾਰਟੀ ਦੀ ਇਕ ਵਰਕਰ ਦੀ ਸ਼ਿਕਾਇਤ ’ਤੇ ਉਸ ਦੇ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਹੈ।

ਸੀ.ਆਈ.ਡੀ. ਨੇ ਹਾਸਨ ਤੋਂ ਜਨਤਾ ਦਲ (ਐੱਸ) ਦੀ ਇਕ ਵਰਕਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵੇਗੌੜਾ ਦੇ ਪੋਤਰੇ ਪ੍ਰਜਵਲ ਖਿਲਾਫ ਸ਼ਿਕਾਇਤ ਦਰਜ ਕਰਾਏ ਜਾਣ ਤੋਂ ਬਾਅਦ ਪ੍ਰਜਵਲ ਖਿਲਾਫ ਇਕ ਮਾਮਲਾ ਦਰਜ ਕੀਤਾ। ਸੀ.ਆਈ.ਡੀ. ਨੇ ਜਬਰ-ਜ਼ਨਾਹ ਦੇ ਦੋਸ਼ਾਂ ਤੋਂ ਇਲਾਵਾ ਪ੍ਰਜਵਲ ਖਿਲਾਫ ਸ਼ਿਕਾਇਤਕਰਤਾ ਨੂੰ ਧਮਕਾ ਕੇ ਝਾਤੀਆਂ ਮਾਰਨ, ਨਿਰਵਸਤਰ ਕਰਨ, ਵੀਡੀਓ ਬਣਾਉਣ ਅਤੇ ਫੋਟੋਆਂ ਖਿੱਚਣ ਨਾਲ ਸਬੰਧਤ ਧਾਰਾਵਾਂ ਲਾਈਆਂ ਹਨ।

ਇਹ ਵੀ ਪੜ੍ਹੋ- ਆਨਲਾਈਨ ਸ਼ਾਪਿੰਗ ਕਰਨਾ ਪਿਆ ਮਹਿੰਗਾ, ਪਾਰਸਲ 'ਚ ਬਲਾਸਟ ਹੋਣ ਕਾਰਨ ਪਿਓ-ਧੀ ਦੀ ਹੋਈ ਦਰਦਨਾਕ ਮੌਤ

ਸ਼ਿਕਾਇਤ ਵਿਚ ਔਰਤ ਨੇ ਕਿਹਾ ਕਿ ਪ੍ਰਜਵਲ ਨੇ ਬੰਦੂਕ ਦੇ ਜ਼ੋਰ ’ਤੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ ਅਤੇ ਆਪਣੇ ਮੋਬਾਈਲ ਫੋਨ ਨਾਲ ਉਸ ਦੀ ਵੀਡੀਓ ਬਣਾਈ। ਪ੍ਰਜਵਲ ਉਸ ਨੂੰ ਕੁਆਰਟਰ ਵਿਚ ਲੈ ਗਿਆ ਜਿੱਥੇ ਉਸ ਨੇ ਹਥਿਆਰ ਦੇ ਜ਼ੋਰ ’ਤੇ ਅਪਰਾਧ ਨੂੰ ਅੰਜਾਮ ਦਿੱਤਾ ਅਤੇ ਧਮਕੀ ਦਿੱਤੀ ਕਿ ਜੇ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਤੇ ਉਸ ਦੇ ਪਤੀ ਨੂੰ ਮਾਰ ਦੇਵੇਗਾ।

ਇਹ ਵੀ ਪੜ੍ਹੋ- ਇਨਸਾਨੀਅਤ ਹੋਈ ਸ਼ਰਮਸਾਰ ! ਕੁਆਰੀ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਫ਼ਿਰ ਲਿਫ਼ਾਫੇ 'ਚ ਪਾ ਕੇ ਸੜਕ 'ਤੇ ਸੁੱਟਿਆ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News