BCCI ਪ੍ਰਧਾਨ ਬਣਨ ''ਤੇ ਸਚਿਨ ਨੇ ਉਡਾਇਆ ਗਾਂਗੁਲੀ ਦਾ ਮਜ਼ਾਕ, ਦਿੱਤਾ ਨਵਾਂ ਨਾਂ

10/16/2019 12:34:06 PM

ਨਵੀਂ ਦਿੱਲੀ : ਆਪਣੀ ਕਪਤਾਨੀ ਵਿਚ ਭਾਰਤੀ ਕ੍ਰਿਕਟ ਟੀਮ ਨੂੰ ਬੁਲੰਦੀਆਂ ਤਕ ਪਹੁੰਚਾਉਣ ਵਾਲੇ ਸੌਰਵ ਗਾਂਗੁਲੀ ਦਾ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ) ਦਾ ਪ੍ਰਧਾਨ ਬਣਨਾ ਤੈਅ ਹੋ ਗਿਆ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਐਤਵਾਰ ਨੂੰ ਮੁੰਬਈ ਦੇ ਇਕ ਫਾਈਵ ਸਟਾਰ ਹੋਟਲ ਵਿਚ ਹੋਈ ਹਾਈ ਪ੍ਰੋਫਾਈਲ ਬੈਠਕ ਵਿਚ ਸਰਬਸੰਮਤੀ ਦੇ ਨਾਲ ਬੀ. ਸੀ. ਸੀ. ਆਈ. ਦਾ ਅਗਲਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਬਾਅਦ ਉਸ ਨੂੰ ਕਈ ਧਾਕੜ ਖਿਡਾਰੀਆਂ ਨੇ ਵਧਾਈ ਦਿੱਤੀ। ਇਸੇ ਕ੍ਰਮ ਵਿਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਮਜ਼ੇਦਾਰ ਢੰਗ ਨਾਲ ਸੌਰਵ ਗਾਂਗੁਲੀ 

PunjabKesari

ਗਾਂਗੁਲੀ ਨੂੰ ਮਜ਼ਾਕੀਆ ਅੰਦਾਜ਼ 'ਚ ਦਿੱਤਾ ਨਵਾਂ ਨਾਂ
ਸਚਿਨ ਤੇਂਦੁਲਕਰ ਨੇ ਟਵੀਟ ਕਰਦਿਆਂ ਲਿਖਿਆ- ਬੀ. ਸੀ. ਸੀ. ਆਈ. ਪ੍ਰਧਾਨ ਅਹੁਦੇ ਲਈ ਚੁਣੇ ਜਾਣ 'ਤੇ ਵਧਾਈ 'ਦਾਦੀ'.... ਮੈਨੂੰ ਯਕੀਨ ਹੈ ਕਿ ਤੁਸੀਂ ਅੱਗੇ ਵੀ ਭਾਰਤੀ ਕ੍ਰਿਕਟ ਲਈ ਉਸੇ ਤਰ੍ਹਾਂ ਯੋਗਦਾਨ ਦਿੰਦੇ ਰਹੋਗੇ ਜਿਵੇਂ ਹਮੇਸ਼ਾ ਦਿੱਤਾ ਹੈ। ਤੁਹਾਡੀ ਨਵੀਂ ਟੀਮ ਨੂੰ ਸ਼ੁਭਕਾਮਨਾਵਾਂ, ਜੋ ਕਾਰਜਕਾਰ ਸੰਭਾਲੇਗੀ।

ਸਚਿਨ ਤੇਂਦੁਲਕਰ ਨੇ ਆਪਣੇ ਕ੍ਰਿਕਟ ਕਰੀਅਰ ਵਿਚ ਸਭ ਤੋਂ ਵੱਧ ਸੌਰਵ ਗਾਂਗੁਲੀ ਦੇ ਨਾਲ ਖੇਡੇ ਹਨ। ਗਾਂਗੁਲੀ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਸਚਿਨ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਗਾਂਗੁਲੀ ਖੇਡ ਦੇ ਸ਼ਾਨਦਾਰ ਸੇਵਕ ਬਣੇ ਰਹਿਣਗੇ, ਜੋ ਕਿ ਉਹ ਹਮੇਸ਼ਾ ਖੇਡ ਦੇ ਦਿਨਾ ਤੋਂ ਕਰਦੇ ਆਏ ਹਨ। ਗਾਂਗੁਲੀ ਨੇ ਸੋਮਵਾਰ ਨੂੰ ਮੁੰਬਈ ਵਿਚ ਬੀ. ਸੀ. ਸੀ. ਆਈ. ਦੇ ਹੈਡਕੁਆਰਟਰ ਵਿਚ ਪ੍ਰਧਾਨ ਅਹੁਦੇ ਲਈ ਆਪਣੀ ਨਾਮਜਦਗੀ ਦਾਖਲ ਕੀਤੀ ਅਤੇ 23 ਅਕਤੂਬਰ ਨੂੰ ਬੋਰਡ ਦੀ ਸਾਲਾਨਾ ਆਮ ਬੈਠਕ ਵਿਚ ਬਿਨਾ ਮੁਕਾਬਲੇ ਤੋਂ ਚੁਣੇ ਜਾਣ ਲਈ ਤਿਆਰ ਹਨ। ਗਾਂਗੁਲੀ 65 ਸਾਲ ਵਿਚ ਬੀ. ਸੀ. ਸੀ. ਆਈ. ਦੇ ਪ੍ਰਦਾਨ ਅਹੁਦਾ ਸੰਭਾਲਣ ਵਾਲੇ ਪਹਿਲੇ ਕ੍ਰਿਕਟਰ ਬਣ ਜਾਣਗੇ। ਵਿਜੇ ਨਗਰ ਦੇ ਮਹਾਰਾਜਾ, ਜਿਸ ਨੇ 1936 ਵਿਚ ਇੰਗਲੈਂਡ ਲਈ ਕਿ ਟੈਸਟ ਦੌਰੇ ਵਿਚ ਭਾਰਤ ਦੀ ਅਗਵਾਈ ਕੀਤੀ, ਉਹ ਇਕਲੌਤੇ ਸਾਬਕਾ ਭਾਰਤੀ ਕਪਤਾਨ ਹਨ ਜਿਸ ਨੇ ਪਹਿਲੇ ਬੀ. ਸੀ. ਸੀ. ਆਈ. ਪ੍ਰਧਾਨ ਦੇ ਰੁਪ 'ਚ ਕੰਮ ਕੀਤਾ ਸੀ।


Related News