ਹੋਲਕਰ ਸਟੇਡੀਅਮ ''ਚ ਪੁਰਾਣੇ ਰਿਕਾਰਡ ਨੂੰ ਦੁਹਰਾਉਣਾ ਚਾਹੇਗੀ ਟੀਮ ਇੰਡੀਆ, ਜਾਣੋਂ ਹੁਣ ਤਕ ਦੇ ਅੰਕਡ਼ੇ

Monday, Jan 06, 2020 - 07:34 PM (IST)

ਹੋਲਕਰ ਸਟੇਡੀਅਮ ''ਚ ਪੁਰਾਣੇ ਰਿਕਾਰਡ ਨੂੰ ਦੁਹਰਾਉਣਾ ਚਾਹੇਗੀ ਟੀਮ ਇੰਡੀਆ, ਜਾਣੋਂ ਹੁਣ ਤਕ ਦੇ ਅੰਕਡ਼ੇ

ਸਪੋਰਟਸ ਡੈਸਕ : ਜਦੋਂ ਭਾਰਤੀ ਟੀਮ ਕੱਲ ਸ਼੍ਰੀਲੰਕਾ ਦਾ ਸਾਹਮਣਾ ਕਰਨ ਉਤਰੇਗੀ ਤਾਂ ਉਹ ਹੋਲਕਰ ਸਟੇਡੀਅਮ ਵਿਚ ਆਪਣੇ ਅਜੇਤੂ ਰਿਕਾਰਡ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ।  ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐੱਮ. ਪੀ. ਸੀ. ਏ.) ਦੇ ਨੇੜੇ 27,000 ਦਰਸ਼ਕਾਂ ਦੀ ਸਮਰੱਥਾ ਵਾਲੇ  ਹੋਲਕਰ ਸਟੇਡੀਅਮ ਵਿਚ ਸਾਲ 2006 ਤੋਂ ਲੈ ਕੇ ਹੁਣ ਤਕ ਕੌਮਾਂਤਰੀ ਪੱਧਰ 'ਤੇ ਦੋ ਟੈਸਟ ਮੈਚ, 1 ਟੀ-20 ਮੁਕਾਬਲੇ ਤੇ 5 ਵਨ ਡੇ ਮੈਚ  ਆਯੋਜਿਤ ਕੀਤੇ ਗਏ ਹਨ। ਤਿੰਨੇ ਸਵਰੂਪਾਂ ਦੇ ਇਨ੍ਹਾਂ ਸਾਰੇ 8 ਮੈਚਾਂ ਵਿਚ ਭਾਰਤ ਨੇ ਵਿਰੋਧੀ ਟੀਮਾਂ 'ਤੇ ਜਿੱਤ ਹਾਸਲ ਕੀਤੀ ਹੈ।
ਵੈਸੇ ਸੰਯੋਗ ਦੀ ਗੱਲ ਹੈ ਕਿ ਇਸ ਮੈਦਾਨ 'ਤੇ ਪਹਿਲਾ ਟੀ-20 ਕੌਮਾਂਤਰੀ ਮੁਕਾਬਲਾ ਵੀ ਭਾਰਤ ਤੇ ਸ਼੍ਰੀਲੰਕਾ ਵਿਚਾਲੇ 22 ਦਸੰਬਰ 2017 ਨੂੰ ਖੇਡਿਆ ਗਿਆ ਸੀ। ਮੇਜ਼ਬਾਨ ਟੀਮ ਨੇ ਇਸ ਮੁਕਾਬਲੇ ਵਿਚ ਸ਼੍ਰੀਲੰਕਾ 'ਤੇ 88 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਹ ਸਮੁੱਚੇ ਮੱਧ ਪ੍ਰਦੇਸ਼ ਦੇ ਕ੍ਰਿਕਟ ਇਤਿਹਾਸ ਦਾ ਪਹਿਲਾ ਟੀ-20 ਕੌਮਾਂਤਰੀ ਮੈਚ ਸੀ।

PunjabKesari

ਮੈਚ ਦੌਰਾਨ ਮੌਸਮ ਰਹੇਗਾ ਸਾਫ
PunjabKesari

ਗੁਹਾਟੀ ਵਿਚ ਪਹਿਲਾ ਟੀ-20 ਮੁਕਾਬਲਾ ਮੀਂਹ ਵਿਚ ਰੁੜ੍ਹਨ ਤੋਂ ਨਿਰਾਸ਼ ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖਬਰੀ ਹੈ ਕਿ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਦੋਵਾਂ ਦੇਸ਼ਾਂ ਸ਼੍ਰੀਲੰਕਾ ਤੇ ਭਾਰਤ ਵਿਚਾਲੇ ਮੰਗਲਵਾਰ ਨੂੰ ਇਥੇ ਖੇਡੇ ਜਾਣ ਵਾਲੇ ਦੂਜੇ ਟੀ-20 ਮੈਚ ਵਿਚ ਮੌਸਮ ਸਾਫ ਰਹੇਗਾ ਤੇ ਇਸ ਦੌਰਾਨ ਮੀਂਹ ਦਾ ਸ਼ੱਕ ਵੀ ਨਹੀਂ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਇੰਦੌਰ ਵਿਚ ਰਾਤ 9 ਵਜੇ ਤੋਂ ਬਾਅਦ ਤਰੇਲ ਪੈ ਰਹੀ ਹੈ। ਲਿਹਾਜ਼ਾ ਟੀ-20 ਕੌਮਾਂਤਰੀ ਮੈਚ ਦੀ ਦੂਜੀ ਪਾਰੀ ਵਿਚ ਖਿਡਾਰੀਆਂ ਨੂੰ ਮੈਦਾਨ 'ਤੇ ਤਰੇਲ ਦੇ ਪ੍ਰਭਾਵ ਦਾ ਸਾਹਮਣਾ ਕਰਨਾ ਪਵੇਗਾ।


Related News