ਹੁਣ ਫਿਰ ਵਧੇ ਰਜਿਸਟਰੀਆਂ ਦੇ ਕੁਲੈਕਟਰ ਰੇਟਾਂ ਨਾਲ ਲੋਕਾਂ ’ਚ ਨਿਰਾਸ਼ਾ
Monday, Dec 22, 2025 - 01:56 PM (IST)
ਬਰੇਟਾ (ਸਿੰਗਲਾ) : ਪੰਜਾਬ ਸਰਕਾਰ ਨੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਆਉਂਦਿਆਂ ਹੀ ਇਕ ਵਾਰ ਫਿਰ ਜਾਇਦਾਦਾਂ ਦੀਆਂ ਰਜਿਸਟਰੀਆਂ ਦੇ ਰੇਟਾਂ ਵਿਚ ਵਾਧਾ ਕਰ ਕੇ ਪੰਜਾਬ ਦੀ ਜਨਤਾ ਨੂੰ ਇਕ ਹੋਰ ਤੋਹਫ਼ਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੇਤੀਬਾੜੀ ਨਹਿਰੀ ਜ਼ਮੀਨ ਦੇ ਪਹਿਲਾਂ ਰੇਟ 13.75 ਲੱਖ ਰੁਪਏ ਏਕੜ ਸਨ ਤੇ ਹੁਣ ਵਧਾ ਕੇ 18 ਲੱਖ ਰੁਪਏ ਕਰ ਦਿੱਤਾ ਹੈ ਤੇ ਸ਼ਹਿਰੀ ਪ੍ਰਾਪਟੀ ਦੇ ਅਲੱਗ-ਅਲੱਗ ਕੋਡ ਦੇ ਹਿਸਾਬ ਨਾਲ ਚੌਖਾ ਵਾਧਾ ਕੀਤਾ ਗਿਆ ਹੈ।
ਇਸ ਸਬੰਧੀ ਰਜਿਸਟਰੀਆਂ ਨਾਲ ਸਬੰਧਿਤ ਹਲਕਿਆਂ ਅਨੁਸਾਰ ਇਸ ਸਰਕਾਰ ਵੱਲੋਂ ਲਗਭਗ ਚੌਥੀ ਵਾਰ ਇਹ ਕੁਲੈਕਟਰ ਰੇਟਾਂ ਵਿਚ ਵਾਧਾ ਕੀਤਾ ਗਿਆ ਹੈ। ਇਨ੍ਹਾਂ ਨਵੇਂ ਵਧੇ ਰੇਟਾਂ ’ਤੇ ਪ੍ਰਤੀਕਿਰਿਆ ਕਰਦੇ ਹੋਏ ਭਾਜਪਾ ਦੇ ਸਥਾਨਕ ਪ੍ਰਧਾਨ ਗਗਨਦੀਪ ਸ਼ਰਮਾ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਵਾਰ-ਵਾਰ ਕੂਲੈਕਟਰ ਰੇਟਾਂ ਵਿਚ ਵਾਧਾ ਕਰ ਕੇ ਲੋਕਾਂ ਨੂੰ ਵੱਧਦੀ ਮਹਿਗਾਈ ਦੇ ਦੌਰ ਵਿਚ ਸਰਕਾਰ ਹੋਰ ਪ੍ਰੇਸ਼ਾਨ ਕਰਨ ’ਤੇ ਤੁਲੀ ਹੋਈ ਹੈ। ਆਮ ਕਰ ਕੇ ਆਮ ਲੋਕਾਂ ’ਚ ਇਸ ਨਿੱਤ ਦੇ ਵਧਦੇ ਕੁਲੈਕਟਰ ਰੇਟਾਂ ਕਾਰਨ ਨਿਰਾਸ਼ਾ ਦੇਖੀ ਜਾ ਰਹੀ ਹੈ ਤੇ ਲੋਕ ਕਹਿ ਰਹੇ ਹਨ ਕਿ ਫ੍ਰੀ ਦੇ ਲਾਲੀਪੋਪ ਦੇਣ ਲਈ ਅਜਿਹਾ ਕਰ ਰਹੀ ਹੈ, ਜੋ ਕਿ ਇਕ ਵੋਟ ਦੀ ਰਾਜਨੀਤੀ ਹੈ, ਜਿਸ ਨੂੰ ਠੱਲ ਪਾਈ ਜਾਣੀ ਚਾਹੀਦੀ ਹੈ।
