IND v SL: ਭਾਰਤ ਨੇ ਦੁਹਰਾਇਆ ਇਤਿਹਾਸ, 40 ਸਾਲ ਬਾਅਦ ਕੀਤਾ ਅਜਿਹਾ
Friday, Jul 23, 2021 - 08:40 PM (IST)
ਕੋਲੰਬੋ- ਸ਼੍ਰੀਲੰਕਾ ਦੇ ਵਿਰੁੱਧ ਵਨ ਡੇ ਸੀਰੀਜ਼ ਦੇ ਆਖਰੀ ਮੈਚ ਵਿਚ ਭਾਰਤੀ ਟੀਮ ਦੇ ਕਪਤਾਨ ਸ਼ਿਖਰ ਧਵਨ ਨੇ ਕਈ ਵੱਡੇ ਬਦਲਾਅ ਕੀਤੇ ਹਨ। ਸ਼੍ਰੀਲੰਕਾ ਵਿਰੁੱਧ ਤੀਜੇ ਵਨ ਡੇ ਮੈਚ ਵਿਚ ਸ਼ਿਖਰ ਧਵਨ ਨੇ ਟੀਮ ਵਿਚ 5 ਨਵੇਂ ਨੌਜਵਾਨ ਖਿਡਾਰੀਆਂ ਨੂੰ ਟੀਮ ਵਿਚ ਮੌਕਾ ਦਿੱਤਾ ਹੈ। ਭਾਰਤ ਵਲੋਂ ਸ਼੍ਰੀਲੰਕਾ ਦੇ ਵਿਰੁੱਧ ਸੰਜੂ ਸੈਮਸਨ, ਨਿਤੀਸ਼ ਰਾਣਾ, ਕ੍ਰਿਸ਼ਣਅੱਪਾ, ਚੇਤਨ ਸਕਾਰੀਆ ਅਤੇ ਰਾਹੁਲ ਚਾਹਰ ਆਪਣੇ ਵਨ ਡੇ ਡੈਬਿਊ ਕੀਤਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਭਾਰਤੀ ਟੀਮ ਵਿਚ ਇਕੱਠੇ 5 ਖਿਡਾਰੀਆਂ ਦਾ ਡੈਬਿਊ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਇਕ ਵਾਰ ਇਹ ਹੋ ਚੁੱਕਿਆ ਹੈ।
ਇਹ ਖ਼ਬਰ ਪੜ੍ਹੋ- IRE v RSA : ਦੱਖਣੀ ਅਫਰੀਕਾ ਨੇ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ
ਭਾਰਤੀ ਟੀਮ ਨੇ 40 ਸਾਲ ਪਹਿਲਾਂ 1980 ਵਿਚ ਆਸਟਰੇਲੀਆ ਵਿਰੁੱਧ 5 ਨਵੇਂ ਚਿਹਰਿਆਂ ਨੂੰ ਟੀਮ ਵਿਚ ਮੌਕਾ ਦਿੱਤਾ ਸੀ। ਭਾਰਤ ਨੇ ਪਹਿਲੀ ਵਾਰ ਵਨ ਡੇ ਵਿਚ ਪੰਜ ਖਿਡਾਰੀਆਂ ਨੂੰ ਡੈਬਿਊ ਦਾ ਮੌਕਾ ਦਸੰਬਰ 1980 ਵਿਚ ਆਸਟਰੇਲੀਆ ਦੇ ਵਿਰੁੱਧ ਮੇਲਬੋਰਨ ਕ੍ਰਿਕਟ ਮੈਦਾਨ ਵਿਚ ਦਿੱਤਾ ਸੀ, ਜਦੋਂ ਸਪਿਨਰ ਦਿਲੀਪ ਜੋਸ਼ੀ, ਕੀਰਤੀ ਆਜ਼ਾਦ, ਰੋਜਰ ਬਿੰਨੀ, ਮੁੰਬਈ ਦੇ ਸਟਾਈਲਿਸ਼ ਬੱਲੇਬਾਜ਼ ਸੰਦੀਪ ਪਾਟਿਲ ਅਤੇ ਤਿਰੂਮਲਈ ਨੇ ਆਪਣਾ ਪਹਿਲਾ ਵਨ ਡੇ ਮੈਚ ਖੇਡਿਆ ਸੀ। ਇਸ ਦੇ ਨਾਲ ਹੀ 1985 ਤੋਂ ਬਾਅਦ ਇਹ ਭਾਰਤ ਦੀ ਸਭ ਤੋਂ ਘੱਟ ਅਨੁਭਵੀ ਟੀਮ ਹੈ।
ਸਿਰਫ ਤੀਜੀ ਵਾਰ ਭਾਰਤੀ ਟੀਮ ਵਨ ਡੇ ਵਿਚ 5 ਖਿਡਾਰੀਆਂ ਨੇ ਡੈਬਿਊ ਕੀਤਾ-
1974 ਬਨਾਮ ਇੰਗਲੈਂਡ ਲੀਡਸ ਵਿਚ (ਭਾਰਤ ਦਾ ਪਹਿਲਾ ਵਨ ਡੇ)
1980 ਬਨਾਮ ਆਸਟਰੇਲੀਆ ਮੇਲਬੋਰਨ ਵਿਚ
2021 ਬਨਾਮ ਸ਼੍ਰੀਲੰਕਾ ਕੋਲੰਬੋ ਵਿਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।