ਟੀ20 ਵਿਸ਼ਵ ਕੱਪ : ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ

Thursday, Oct 21, 2021 - 12:42 AM (IST)

ਆਬੂ ਧਾਬੀ- ਦੱਖਣੀ ਅਫਰੀਕਾ ਦੇ ਵੇਨ ਦੂਸੇਂ ਨੇ ਆਬੂ ਧਾਬੀ ਦੇ ਮੈਦਾਨ 'ਤੇ ਪਾਕਿਸਤਾਨ ਦੇ ਵਿਰੁੱਧ ਖੇਡੇ ਗਏ ਅਭਿਆਸ ਮੈਚ ਵਿਚ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ। ਦੂਸੇਂ ਨੇ ਆਖਰੀ ਓਵਰ ਵਿਚ ਮਿਲਰ ਦੇ ਨਾਲ ਮਿਲ ਕੇ 22 ਦੌੜਾਂ ਬਣਾਈਆਂ, ਜਿਸ ਨਾਲ ਦੱਖਣੀ ਅਫਰੀਕਾ ਨੇ 6 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ। ਦੂਸੇਂ ਨੇ ਆਖਰੀ ਗੇਂਦ 'ਤੇ ਚੌਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ 51 ਗੇਂਦਾਂ ਵਿਚ 10 ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 101 ਦੌੜਾਂ ਬਣਾਈਆਂ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਅਭਿਆਸ ਮੈਚ 'ਚ ਭਾਰਤ ਨੇ ਆਸਟਰੇਲੀਆ 9 ਵਿਕਟਾਂ ਨਾਲ ਹਰਾਇਆ


ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ਵਿਚ 186 ਦੌੜਾਂ ਬਣਾਈਆਂ ਸਨ। ਵਿਕਟਕੀਪਰ ਰਿਜਵਾਨ ਨੇ 19 ਤਾਂ ਬਾਬਰ ਆਜ਼ਮ ਨੇ 15 ਦੌੜਾਂ ਬਣਾਈਆਂ ਪਰ ਫਖਰ ਜ਼ਮਾ ਨੇ ਇਸ ਵਿਚਾਲੇ ਆਪਣੇ ਬੱਲੇ ਦਾ ਜੌਹਰ ਦਿਖਾਇਆ। ਉਨ੍ਹਾਂ ਨੇ 28 ਗੇਂਦਾਂ ਵਿਚ 2 ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਹਫੀਜ ਨੇ 13, ਸ਼ੋਏਬ ਮਲਿਕ 28, ਅਸਿਫ ਅਲੀ ਨੇ 18 ਗੇਂਦਾਂ 'ਚ 32 ਦੌੜਾਂ ਬਣਾਈਆਂ ਤਾਂਕਿ ਪਾਕਿਸਤਾਨ ਮਜ਼ਬੂਤ ਸਕੋਰ ਤੱਕ ਪਹੁੰਚ ਜਾਵੇ। ਦੱਖਣੀ ਅਫਰੀਕਾ ਵਲੋਂ ਰਬਾਡਾ ਨੇ 28 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਨੋਤਰਜੇ ਨੇ 44 ਦੌੜਾਂ 'ਤੇ ਇਕ ਵਿਕਟ ਹਾਸਲ ਕੀਤਾ। ਪਾਕਿਸਤਾਨ ਵਲੋਂ ਗੱਲ ਕਰੀਏ ਤਾਂ ਗੇਂਦਬਾਜ਼ੀ ਵਿਚ ਇਮਾਦ ਵਸੀਮ ਨੇ ਤਿੰਨ ਓਵਰਾਂ ਵਿਚ 19 ਦੌੜਾਂ 'ਤੇ 2, ਸ਼ਹੀਨ ਅਫਰੀਦੀ ਨੇ 30 ਦੌੜਾਂ 'ਤੇ ਦੋ ਵਿਕਟਾਂ ਹਾਸਲ ਕੀਤੀਆਂ। ਹਸਨ ਅਲੀ ਇਸ ਦੌਰਾਨ ਸਭ ਤੋਂ ਮਹਿੰਗੇ ਗੇਂਦਬਾਜ਼ ਰਹੇ। ਉਨ੍ਹਾਂ ਨੇ ਚਾਰ ਓਵਰਾਂ ਵਿਚ 52 ਦੌੜਾਂ ਦਿੱਤੀਆਂ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਡੇਵਿਡ ਦੀ ਤੂਫਾਨੀ ਪਾਰੀ, ਨਾਮੀਬੀਆ 6 ਵਿਕਟਾਂ ਨਾਲ ਜਿੱਤਿਆ

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News