ਸੂਰਿਆਵੰਸ਼ੀ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਵੇਗਾ : ਗੰਭੀਰ

Saturday, Sep 19, 2026 - 02:44 PM (IST)

ਸੂਰਿਆਵੰਸ਼ੀ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਵੇਗਾ : ਗੰਭੀਰ

ਨਵੀਂ ਦਿੱਲੀ : 15 ਸਾਲਾ ਵੈਭਵ ਸੂਰਿਆਵੰਸ਼ੀ ਜ਼ਿੰਬਾਬਵੇ ਦੇ ਪਿਛਲੇ ਦੌਰੇ 'ਤੇ 'ਪਲੇਅਰ ਆਫ਼ ਦਿ ਸੀਰੀਜ਼' ਰਹੇ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਮੌਜੂਦਾ ਸੀਰੀਜ਼ 'ਚ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਭਾਰਤੀ ਟੀਮ ਪ੍ਰਬੰਧਨ ਨੇ ਉਨ੍ਹਾਂ ਦੀ ਥਾਂ ਤਜਰਬੇਕਾਰ ਸੰਜੂ ਸੈਮਸਨ ਨੂੰ ਪਹਿਲ ਦਿੱਤੀ, ਜਿਨ੍ਹਾਂ ਨੇ ਲਗਾਤਾਰ ਦੋ ਅਰਧ-ਸੈਂਕੜੇ ਜੜ ਕੇ ਆਪਣੇ ਚੋਣ ਨੂੰ ਸਹੀ ਸਾਬਤ ਵੀ ਕੀਤਾ।

ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਸਪੱਸ਼ਟ ਕੀਤਾ ਕਿ ਸੂਰਿਆਵੰਸ਼ੀ ਇੱਕ ਬਹਤੁ ਹੀ ਪ੍ਰਤਿਭਾਸ਼ਾਲੀ ਯੁਵਾ ਖਿਡਾਰੀ ਹਨ, ਪਰ ਉਨ੍ਹਾਂ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਵੇਗਾ।

ਗੰਭੀਰ ਨੇ ਕਿਹਾ, "ਸੈਮਸਨ 'ਚ ਵੀ ਆਪਣੀ ਵੱਖਰੀ ਪ੍ਰਤਿਭਾ ਹੈ, ਜਿਸ ਦੀ ਬਦੌਲਤ ਉਹ ਵਿਸ਼ਵ ਕੱਪ 'ਚ 'ਪਲੇਅਰ ਆਫ਼ ਦਿ ਟੂਰਨਾਮੈਂਟ' ਬਣੇ ਸਨ ਅਤੇ ਟੀਮ ਲਈ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ। ਅਜਿਹੇ ਖਿਡਾਰੀ ਨੂੰ ਟੀਮ ਜਾਂ ਪਲੇਇੰਗ-11 ਤੋਂ ਬਾਹਰ ਰੱਖਣਾ ਬਹੁਤ ਔਖਾ ਫੈਸਲਾ ਹੁੰਦਾ ਹੈ। ਇੰਗਲੈਂਡ ਸੀਰੀਜ਼ ਦੌਰਾਨ ਉਨ੍ਹਾਂ ਨੂੰ ਬਾਹਰ ਬਿਠਾਉਣਾ ਮੇਰੇ ਕੋਚਿੰਗ ਕਰੀਅਰ ਦਾ ਸਭ ਤੋਂ ਮੁਸ਼ਕਲ ਫੈਸਲਾ ਸੀ, ਪਰ ਕਈ ਵਾਰ ਤੁਹਾਨੂੰ ਖਿਡਾਰੀਆਂ ਦੀ ਫਾਰਮ ਨੂੰ ਵੀ ਦੇਖਣਾ ਪੈਂਦਾ ਹੈ।"

ਉਨ੍ਹਾਂ ਅੱਗੇ ਕਿਹਾ, "ਇਸ ਸੀਰੀਜ਼ ਲਈ ਸਾਡਾ ਰੁੱਖ ਸ਼ੁਰੂ ਤੋਂ ਹੀ ਸਾਫ਼ ਸੀ ਕਿ ਅਸੀਂ ਉਸੇ ਕੰਬੀਨੇਸ਼ਨ ਨਾਲ ਉਤਰਾਂਗੇ ਜਿਸ ਨੇ ਸਾਨੂੰ ਵਿਸ਼ਵ ਕੱਪ ਜਿਤਾਇਆ ਸੀ। ਤਿੰਨ-ਚਾਰ ਮੈਚਾਂ 'ਚ ਅਸਫਲ ਹੋਣ ਨਾਲ ਕੋਈ ਖਿਡਾਰੀ ਮਾੜਾ ਨਹੀਂ ਹੋ ਜਾਂਦਾ। ਜਿੱਥੋਂ ਤੱਕ ਵੈਭਵ ਦੀ ਗੱਲ ਹੈ, ਸਾਡੀ ਉਨ੍ਹਾਂ ਨਾਲ ਸਾਫ਼ ਗੱਲਬਾਤ ਹੋਈ ਹੈ ਕਿ ਉਨ੍ਹਾਂ ਨੂੰ ਆਪਣੀ ਵਾਰੀ ਦੀ ਉਡੀਕ ਕਰਨੀ ਪਵੇਗੀ। ਅਸੀਂ ਉਨ੍ਹਾਂ ਦੀ ਸਮਰੱਥਾ ਤੋਂ ਚੰਗੀ ਤਰ੍ਹਾਂ ਵਾਕਫ਼ ਹਾਂ ਅਤੇ ਸਹੀ ਸਮਾਂ ਆਉਣ 'ਤੇ ਉਨ੍ਹਾਂ ਨੂੰ ਵੀ ਪੂਰਾ ਮੌਕਾ ਦਿੱਤਾ ਜਾਵੇਗਾ।"


author

Tarsem Singh

Content Editor

Related News