IND W vs SL W Asia Cup, Final : ਭਾਰਤ ਨੇ ਸ਼੍ਰੀਲੰਕਾ ਨੂੰ ਦਿੱਤਾ 217 ਦੌੜਾਂ ਦਾ ਟੀਚਾ
Tuesday, Sep 22, 2026 - 12:14 PM (IST)
ਸਪੋਰਟਸ ਡੈਸਕ- ਏਸ਼ੀਆ ਕੱਪ 2026 ਦੇ ਮਹਿਲਾ ਕ੍ਰਿਕਟ ਟੂਰਨਾਮੈਂਟ ਦੇ ਸੋਨ ਤਮਗੇ ਦੇ ਫਾਈਨਲ ਮੈਚ ਅੱਜ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ 'ਚ 3 ਵਿਕਟਾਂ ਗੁਆ ਕੇ 216 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਨੂੰ ਜਿੱਤ ਲਈ 217 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ 79 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ੈਫਾਲੀ ਵਰਮਾ ਨੇ 48 ਦੌੜਾਂ, ਰਿਚਾ ਘੋਸ਼ ਨੇ 49 ਦੌੜਾਂ, ਕਪਤਾਨ ਹਰਮਨਪ੍ਰੀਤ ਕੌਰ ਨੇ 19 ਦੌੜਾਂ ਤੇ ਭਾਰਤੀ ਫੂਲਮਾਲੀ ਨੇ 7 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਸੁਗੰਧਿਕਾ ਕੁਮਾਰੀ ਨੇ 1, ਕਵਿਸ਼ਾ ਦਿਲਹਾਰੀ ਨੇ 1 ਤੇ ਚਾਮੁੰਡੀ ਪ੍ਰਬੋਦਾ ਨੇ 1 ਵਿਕਟਾਂ ਲਈਆਂ।
ਟੀਮਾਂ:
ਸ਼੍ਰੀਲੰਕਾ ਮਹਿਲਾ (ਪਲੇਇੰਗ ਇਲੈਵਨ): ਇਮੇਸ਼ਾ ਦੁਲਾਨੀ, ਚਮਾਰੀ ਅੱਟਾਪੱਟੂ (ਕਪਤਾਨ), ਹਸੀਨੀ ਪਰੇਰਾ, ਹਰਸ਼ਿਤਾ ਸਮਰਾਵਿਕਰਮਾ, ਕਵੀਸ਼ਾ ਦਿਲਹਾਰੀ, ਹੰਸਿਮਾ ਕਰੁਣਾਰਤਨੇ, ਕੌਸ਼ਨੀ ਨੁਥਿਆਂਗਨਾ (ਵਿਕਟਕੀਪਰ), ਮਿਤਾਲੀ ਅਯੁੱਧਿਆ, ਕਾਵਿਆ ਕਵਿੰਦੀ, ਚਾਮੁਦੀ ਪ੍ਰਬੋਦਾ, ਸੁਗੰਦੀਕਾ ਕੁਮਾਰੀ
ਭਾਰਤੀ ਮਹਿਲਾ (ਪਲੇਇੰਗ ਇਲੈਵਨ) : ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਗੁਣਲਨ ਕਮਲਲਿਨੀ, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਭਾਰਤੀ ਫੁਲਮਾਲੀ, ਦੀਪਤੀ ਸ਼ਰਮਾ, ਸ਼੍ਰੇਅੰਕਾ ਪਾਟਿਲ, ਸ਼੍ਰੀ ਚਰਨੀ, ਨੰਦਨੀ ਸ਼ਰਮਾ, ਕ੍ਰਾਂਤੀ ਗੌੜ
