Asia Cup 2026: ਭਾਰਤ ਨੇ 8ਵੀਂ ਵਾਰ ਜਿੱਤਿਆ ਏਸ਼ੀਆ ਕੱਪ ਦਾ ਖ਼ਿਤਾਬ, ਸ਼੍ਰੀਲੰਕਾ ਨੂੰ ਹਰਾ ਕੇ ਲਿਆ 2024 ਦਾ ਬਦਲਾ
Monday, Sep 14, 2026 - 12:37 AM (IST)
ਸਪੋਰਟਸ ਡੈਸਕ: ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆ ਕੱਪ 2026 ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਟਰਾਫ਼ੀ ਆਪਣੇ ਨਾਮ ਕਰਦਿਆਂ 2024 ਦੇ ਖ਼ਿਤਾਬੀ ਮੁਕਾਬਲੇ 'ਚ ਮਿਲੀ ਹਾਰ ਦਾ ਵੀ ਬਦਲਾ ਲੈ ਲਿਆ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਭਾਰਤ ਨੇ 8ਵੀਂ ਵਾਰ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਮ ਕਰਦਿਆਂ ਕ੍ਰਿਕਟ ਜਗਤ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੈ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਵਨਡੇ ਫਾਰਮੈਟ ਵਿੱਚ ਸਾਲ 2004, 2005, 2006, 2008 ਵਿੱਚ ਅਤੇ ਟੀ-20 ਫਾਰਮੈਟ ਵਿੱਚ 2012, 2016, 2022 ਅਤੇ 2026 ਵਿੱਚ ਇਹ ਖ਼ਿਤਾਬ ਜਿੱਤਿਆ ਹੈ।
#TeamIndia inching closer to victory 🔢
— BCCI Women (@BCCIWomen) September 13, 2026
Shafali Verma 🤝 Sree Charani with the wickets 🙌
Updates ▶️ https://t.co/knKLXGSfOd #WomensAsiaCup | #INDvSL pic.twitter.com/zNEldRhcbD
ਸ਼ੈਫਾਲੀ ਤੇ ਮੰਧਾਨਾ ਦੀ 129 ਦੌੜਾਂ ਦੀ ਰਿਕਾਰਡ ਸਾਂਝੇਦਾਰੀ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਧਾਨਾ ਨੇ ਧਮਾਕੇਦਾਰ ਸ਼ੁਰੂਆਤ ਦਿਵਾਈ। ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 129 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਸ਼ਫ਼ਾਲੀ ਵਰਮਾ ਨੇ ਮਹਿਜ਼ 39 ਗੇਂਦਾਂ ਵਿੱਚ 9 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 68 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਦਕਿ ਸਮ੍ਰਿਤੀ ਮੰਧਾਨਾ ਨੇ ਵੀ 39 ਗੇਂਦਾਂ ਵਿੱਚ 5 ਚੌਕੇ ਤੇ 3 ਛੱਕੇ ਲਗਾ ਕੇ 59 ਦੌੜਾਂ ਬਣਾਏ। 129 ਦੇ ਸਕੋਰ 'ਤੇ ਸ਼ੈਫਾਲੀ ਦੇ ਆਊਟ ਹੋਣ ਤੋਂ ਬਾਅਦ ਮੱਧਕ੍ਰਮ ਸਸਤੇ ਵਿੱਚ ਨਿਪਟ ਗਿਆ, ਪਰ ਅਖ਼ੀਰ ਵਿੱਚ ਰਿਚਾ ਘੋਸ਼ (17 ਦੌੜਾਂ) ਅਤੇ ਜੀ. ਕਮਾਲਿਨੀ (15 ਦੌੜਾਂ) ਦੇ ਯੋਗਦਾਨ ਦੀ ਬਦੌਲਤ ਭਾਰਤ ਨੇ 20 ਓਵਰਾਂ ਵਿੱਚ 5 ਵਿਕਟਾਂ 'ਤੇ 183 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ।
Double-wicket over ✌️
— BCCI Women (@BCCIWomen) September 13, 2026
Deepti Sharma spinning her magic 🪄
Updates ▶️ https://t.co/knKLXGSfOd #TeamIndia | #WomensAsiaCup | #INDvSL pic.twitter.com/YnYlxmYmoH
ਗੇਂਦਬਾਜ਼ਾਂ ਨੇ ਸ੍ਰੀਲੰਕਾਈ ਟੀਮ ਨੂੰ 111 ਦੌੜਾਂ 'ਤੇ ਸਮੇਟਿਆ
184 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਕ੍ਰਾਂਤੀ ਗੌੜ ਨੇ ਸ਼ੁਰੂਆਤੀ ਝਟਕੇ ਦੇ ਕੇ ਸ੍ਰੀਲੰਕਾ ਨੂੰ ਬੈਕਫੁੱਟ 'ਤੇ ਧੱਕ ਦਿੱਤਾ। ਹਾਲਾਂਕਿ ਕਪਤਾਨ ਚਾਮਰੀ ਅਟਾਪੱਟੂ ਅਤੇ ਵਿਸ਼ਮੀ ਗੁਣਾਰਤਨੇ ਨੇ 50 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕਰਕੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਦੀਪਤੀ ਸ਼ਰਮਾ ਨੇ ਇੱਕ ਹੀ ਸਪੈੱਲ ਵਿੱਚ ਦੋਵਾਂ ਸੈੱਟ ਬੱਲੇਬਾਜ਼ਾਂ ਨੂੰ ਆਊਟ ਕਰਕੇ ਸ੍ਰੀਲੰਕਾ ਦੀਆਂ ਉਮੀਦਾਂ ਖ਼ਤਮ ਕਰ ਦਿੱਤੀਆਂ। ਇਸ ਤੋਂ ਬਾਅਦ ਸ੍ਰੀ ਚਰਨੀ ਨੇ ਆਪਣੀ ਫਿਰਕੀ ਦੇ ਜਾਲ ਵਿੱਚ ਹਰਸ਼ਿਤਾ ਸਮਰਾਵਿਕਰਮਾ ਅਤੇ ਕਵਿਸ਼ਾ ਦਿਲਹਾਰੀ ਨੂੰ ਫਸਾ ਕੇ ਸ੍ਰੀਲੰਕਾ ਦੀ ਲੱਕ ਤੋੜ ਦਿੱਤੀ। ਸ੍ਰੀਲੰਕਾਈ ਟੀਮ ਮਹਿਜ਼ 111 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ 72 ਦੌੜਾਂ ਨਾਲ ਫਾਈਨਲ ਜਿੱਤ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
