ਵਰਲਡ ਕੱਪ-2027 ਨੂੰ ਲੈ ਕੇ ਰੋਹਿਤ ਸ਼ਰਮਾ ਦਾ ਬਿਆਨ ''''ਕਿਹਾ ਹਾਲੇ...

Friday, Sep 11, 2026 - 10:33 AM (IST)

ਵਰਲਡ ਕੱਪ-2027 ਨੂੰ ਲੈ ਕੇ ਰੋਹਿਤ ਸ਼ਰਮਾ ਦਾ ਬਿਆਨ ''''ਕਿਹਾ ਹਾਲੇ...

ਮੁੰਬਈ : ਭਾਰਤ ਦੇ ਸਟਾਰ ਕ੍ਰਿਕਟਰ ਰੋਹਿਤ ਸ਼ਰਮਾ ਨੇ ਅਗਲੇ ਸਾਲ ਹੋਣ ਵਾਲੇ ਵਨ ਡੇ ਵਿਸ਼ਵ ਕੱਪ ’ਚ ਖੇਡਣ ਦੀ ਸੰਭਾਵਨਾ ਬਾਰੇ ਪੁੱਛੇ ਜਾਣ ’ਤੇ ਵੀਰਵਾਰ ਨੂੰ ਇੱਥੇ ਕਿਹਾ ਕਿ ਅਕਤੂਬਰ 2027 ਅਜੇ ਬਹੁਤ ਦੂਰ ਹੈ। ਇੱਥੇ ਇਕ ਪ੍ਰੋਗਰਾਮ ਦੌਰਾਨ ਸਾਬਕਾ ਕਪਤਾਨ ਨੇ ਇਕ ਲਾਈਨ ’ਚ ਜਵਾਬ ਦਿੱਤਾ। ਟੀ-20 ਅੰਤਰਰਾਸ਼ਟਰੀ ਤੇ ਟੈਸਟ ਕ੍ਰਿਕਟ ’ਚ ਨਾ ਖੇਡਣ ਦੇ ਕਾਰਨ ਰੋਹਿਤ ਦੇ ਵਨ ਡੇ ਫਾਰਮੈੱਟ ’ਚ ਭਵਿੱਖ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਰੋਹਿਤ ਨੇ ਕਿਹਾ, ‘‘ਅਕਤੂਬਰ 2027 ਅਜੇ ਬਹੁਤ ਦੂਰ ਹੈ, ਤਦ ਦੇਖਾਂਗੇ।’’ ਵਨ ਡੇ ਵਿਸ਼ਵ ਕੱਪ 2027 ਦੀ ਸਾਂਝੀ ਮੇਜ਼ਬਾਨੀ ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ਕਰਨਗੇ।

ਨਜ਼ਰਾਂ ਹਮੇਸ਼ਾ ਅਗਲੇ ਪੱਧਰ ’ਤੇ ਹੋਣੀ ਚਾਹੀਦੀਆਂ ਨੇ : ਸ਼ੰਮੀ
ਮੁਹੰਮਦ ਸ਼ੰਮੀ ਨੇ ਮਾਰਚ 2025 ਤੋਂ ਬਾਅਦ ਤੋਂ ਭਾਰਤ ਲਈ ਕੋਈ ਮੈਚ ਨਹੀਂ ਖੇਡਿਆ ਪਰ ਇਸ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੇ ਅੰਦਰ ਪ੍ਰੇਰਣਾ ਦੀ ਕੋਈ ਕਮੀ ਨਹੀਂ ਆਈ ਹੈ ਅਤੇ ਉਸ ਦੀਆਂ ਨਜ਼ਰਾਂ ਅਜੇ ਵੀ ਕਰੀਅਰ ’ਚ ‘ਅਗਲੇ ਪੱਧਰ’ ਨੂੰ ਹਾਸਲ ਕਰਨ ’ਤੇ ਲੱਗੀਆਂ ਹੋਈਆਂ ਹਨ। ਸ਼ੰਮੀ ਨੇ ਆਖਰੀ ਟੈਸਟ ਮੈਚ 2023 ’ਚ ਆਸਟ੍ਰੇਲੀਆ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਖੇਡਿਆ ਸੀ।

ਉਸ ਨੇ ਦਲੀਪ ਟਰਾਫੀ ਦੇ ਫਾਈਨਲ ਤੋਂ ਬਾਅਦ ਕਿਹਾ, ‘‘ਜੇਕਰ ਤੁਸੀਂ ਪ੍ਰੇਰਣਾ ਦੇ ਕਾਰਨ ਲੱਭੋ ਤਾਂ ਪ੍ਰੇਰਿਤ ਰਹਿਣ ਦੇ ਬਹੁਤ ਸਾਰੇ ਕਾਰਨ ਹਨ। ਇਸ ਪੱਧਰ ’ਚ ਜੇਕਰ ਤੁਸੀਂ ਖੁਦ ਤੋਂ ਪ੍ਰੇਰਿਤ ਨਹੀਂ ਹੁੰਦੇ ਹੋ ਤਾਂ ਤੁਹਾਡਾ ਨਜ਼ਰੀਆ ਹੀ ਗਲਤ ਹੈ। ਤੁਸੀਂ ਆਪਣੇ ਕਰੀਅਰ ਦੇ ਕਿਸੇ ਵੀ ਪੜਾਅ ’ਤੇ ਖੇਡ ਰਹੇ ਹੋਵੋ, ਤੁਹਾਡੀਆਂ ਨਜ਼ਰਾਂ ਹਮੇਸ਼ਾ ਅਗਲੇ ਪੱਧਰ ’ਤੇ ਹੋਣੀ ਚਾਹੀਦੀਆਂ ਹਨ।’’


author

SATPAL

Content Editor

Related News